ਪੰਨਾ:ਪੰਥਕ ਪ੍ਰਵਾਨੇ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੪)

(ਸਿੰਘਾਂ ਨੇ ਸਫਾਂ ਚੀਰਕੇ ਨਿਕਲਨਾ)
ਸਿੰਘੋ ਸਿੰਘ ਹੋ ਸ੍ਰੀ ਦਸਮੇਸ਼ ਜੀ ਦੇ,
ਵੈਰੀ ਵੇਖ ਲਖਾਂ ਘਬਰਾਉ ਨਾਹੀਂ।
ਸਵਾ ਲਾਖ ਸੇ ਏਕ ਲੜਾਉਣ ਵਾਲਾ,
ਉਸ ਸ਼ੇਰ ਬਬਰੋਂ ਬਚਨ ਭੁਲਾਉ ਨਾਹੀਂ।
ਅਣਖ ਰਹੇ ਤਾਂ ਰਹੇ ਮਾਨੁਖ ਜ਼ਿੰਦਾ,
ਅਣਖ ਹੀਣ ਹੋ ਜਾਨ ਗੁਵਾਉ ਨਾਹੀਂ।
ਦਲ ਦਲ ਦਿਉ ਦਲਾਂ ਦੇ ਵਾਂਗ ਫੜਕੇ,
ਹੋ ਅਵੇਸਲੇ ਸਮਾਂ ਖੁੰਝਾਉ ਨਾਹੀਂ।
ਆਪੇ ਠੀਕ ਹੋ ਜਾਣਗੇ ਜ਼ਖਮ ਸਾਡੇ,
ਮਲਮਾਂ ਪੱਟੀਆਂ ਲਾਣ ਦਾ ਵਕਤ ਨਾਹੀਂ।
ਅੰਗ ਸੰਗ 'ਅਨੰਦ' ਜੀ ਗੁਰੂ ਸਾਡੇ,
ਐਵੇਂ ਚਿਤ ਡੁਲਾਨ ਦਾ ਵਕਤ ਨਾਹੀਂ।
[ਤਥਾ]
ਹੋਇਆ ਖੂਬ ਅੰਧੇਰਾ ਤਾਂ ਘਤ ਘੇਰਾ,
ਵੈਰੀ ਖੁਸ਼ੀ ਅੰਦਰ ਖਾਣੇ ਖਾ ਸੁਤੇ।
ਫਸੀਆਂ ਮਛੀਆਂ ਸਮਝਕੇ ਖਾਲਸੇ ਨੂੰ,
ਮਹਾਂ ਨਾਲ ਸ਼ਕਾਰੀ ਵਿਛਾ ਸਕੇ।
ਲਗੀ ਰਹੀ ਮੈਂਹਦੀ ਬਜੇ ਰਹੇ ਗਾਨੇ,
ਭਾਗ ਹੀਣਿਆਂ ਦੇ ਭਾਗ ਆ ਸੁਤੇ।
ਭੰਗੀ ਜਾਣ 'ਅਨੰਦ' ਜੀ ਪੰਥ ਤਾਈਂ,
ਫੌਜੀ ਲਖੂ ਦੇ ਦਿਲੀਂ ਲੈ ਚਾ ਸੁਤੇ।
ਹੋਣੀ ਆਣ ਪਰੇਰਿਆ ਨੀਂਦ ਤਾਈਂ,