ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/73

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੭੫)

ਥਕੇ ਤੁਰਕ ਸਾਰੇ ਬਰੜਾਨ ਲਗੇ।
[ਤਥਾ]
ਸਿਰ ਧਰ ਤਲੀ 'ਭਗਉਤੀ ਦੇ ਭਗਤ' ਸਚੇ,
ਪਿਆਰੇ ਵਤਨ ਲਈ ਪੂਰਨੇ ਪਾਨ ਲਗੇ।
ਪੈਹਰੇਦਾਰ ਬਣ ਅਣਖੀ ਪੰਜਾਬੀਆਂ ਦੇ,
ਕਿਸਮਤ ਦੇਸ਼ ਦੀ ਸੁਤੀ ਜਗਾਨ ਲਗੇ।
ਸੁਤੇ ਨੀਂਦ ਦੀ ਗੋਦ ਵਿਚ ਜ਼ੁਲਮ ਤਾਈਂ,
ਸਦਾ ਵਾਸਤੇ ਸੂਰੇ ਸੁਵਾਨ ਲਗੇ।
ਹੈਂਕੜ ਵਿਚ ਮਤੇ ਹੋਇ ਵੈਰੀਆਂ ਨੂੰ,
ਫਾਂਡਾ ਤੇਗ ਦਾ ਚਾਹੜ ਸੁਵਾਨ ਲਗੇ।
ਤਕਦੀਰ ਵਾਲੇ ਝੰਡੇ ਝੁਕੇ ਹੋਇ,
ਅਰਸ਼ਾਂ ਉਤੇ 'ਅਨੰਦ' ਝੁਲਾਨ ਲਗੇ।
ਹੋਇਆ ਧੁੰਧਲਾ ਸੀ ਨਕਸ਼ਾ ਧਰਮਵਾਲਾ,
ਰੰਗਤ ਖੂਣ ਦੀ ਨਵੀਂ ਝੜਾਨ ਲਗੇ।
ਦਰਦਾਂ ਭੁਖਾਂ ਤੇ ਨੀਂਦਾਂ ਨੂੰ ਦੂਰ ਕਰਕੇ,
ਸੇਵਕ ਦੇਸ਼ ਦੇ ਸੇਵਾ ਕਮਾਨ ਲਗੇ।
ਕਬਿਤ
ਕੂੰਜਾਂ ਵਾਲੇ ਦਲ ਉਤੇ ਬਾਜ ਦਸਮੇਸ਼ ਜੀ ਦੇ,
ਟੁਟ ਪਏ ਨੇ ਬੋਲ ਨਾਹਰਾ ਸਤ ਕਰਤਾਰ ਦਾ।
ਪਕੇ ਹੋਏ ਫਸਲ ਉਤੇ ਲਥਾ ਗੜਾ ਕੈਹਰ ਵਾਲਾ,
ਸ਼ੇਰਾਂ ਨੇ ਮਚਾਇਆ ਏਦਾਂ ਜੰਗ ਤਲਵਾਰ ਦਾ।
ਵੇਲਾ ਅੱਧੀ ਰਾਤ ਵਾਲਾ ਕੈਹਰ ਦਾ ਹਨੇਰਾ ਹੈਸੀ,
ਆਵੇ ਨਾਂ ਨਦਰ ਹਥ ਕੋਈ ਜੇ ਪਸਾਰਦਾ।