ਪੰਨਾ:ਪੰਥਕ ਪ੍ਰਵਾਨੇ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੬)


ਰਸਤਾ ਉਜਾੜਾ ਤੇ ਪਹਾੜਾਂ ਦਾ ਸਿੰਘ ਭੇਤੀ,
ਫਸ ਗਿਆ ਓਪਰਾ ਹੀ ਦਲ ਸਰਕਾਰ ਦਾ।
ਪੁਠੀ ਰਬ ਪਾਈ, ਵਾਢ ਆਪੇ ਚਿ ਪੁਵਾਈ ਫੜ,
ਭਾਈ ਤਾਈਂ ਭਾਈ, ਯਾਰ ਲਾਹਿਆ ਸਿਰ ਯਾਰਦਾ।
ਮਾਰਕੇ ਹਜ਼ਾਰਾਂ ਵੈਰੀ ਢੇਰ ਲਾ ਸੱਥਰਾਂ ਵਾਂਗ,
ਤੋੜ ਦਿਤਾ ਘੇਰਾ, ਰਖ ਆਸਰਾ ਦਾਤਾਰ ਦਾ।
[ਤਥਾ]
ਉਭੜ ਵਾਹ ਉਠ ਪਿਛੇ ਲਗਾ ਦਲ ਵੈਰੀਆਂ ਦਾ,
ਅਗੇ ਅਗੇ ਸਿੰਘ ਪਿਛੇ ਪਿਛੇ ਵੈਰੀ ਧਾਂਵਦੇ।
ਰਾਮੇ ਦੇ ਭਰਾਵਾਂ ਅਗੋਂ ਆਨ ਅਟਕਾਇਆ ਕੁਝ,
ਮਾਰਕੇ ਜਵਾਨ ਸਫਾਂ ਚੀਰ ਲੰਘ ਜਾਂਵਦੇ।
ਲੁਟਕੇ ਪਠਾਨਕੋਟ ਪੁਜੇ ਆ ਬਿਆਸਾ ਉਤੇ,
ਜ਼ੋਰਾਂ ਵਿਚ ਵਗੇ ਦਰਿਆਉ ਛਲਾਂ ਮਾਰਦਾ।
ਝਲ ਵਿਚ ਬੈਠ ਕੁਝ ਸਮਾਂ ਜਾਂ ਅਰਾਮ ਕੀਤਾ,
ਉਤੋਂ ਆਣ ਲਖੂ ਫੇਰ ਦਲ ਲਲਕਾਰਦਾ।
ਘੋੜਿਆਂ ਤੇ ਚੜੇ ਸਿੰਘ ਚੀਰ ਦਰਿਆਉ ਲੰਘੇ,
ਵਿਚ ਆ ਦੁਆਬੇ ਡੇਰਾ ਲਾਇਆ ਗੁਰੂ ਖਾਲਸੇ।
ਪਿੰਡਾਂ ਵਿਚੋਂ ਰਾਸ਼ਨ ਇਕੱਠਾ ਕਰ ਬਰਕਤ ਸਿੰਘ,
ਛਕਣੇ ਨੂੰ ਲੰਗਰ ਪਕਾਇਆ ਗੁਰੂ ਖਾਲਸੇ।
(ਹੋਰ ਮੁਸੀਬਤ)-ਦੁਵੱਯਾ
ਪਕਾ ਲੰਗਰ ਖਾਵਨ ਖਾਤਰ, ਹੋਈ ਜਦੋਂ ਤਿਆਰੀ।
ਬਿਜੇਖਾਨ ਦੀ ਫੌਜ ਜਲੰਧਰੋਂ, ਆ ਗਈ ਚੜਕੇ ਭਾਰੀ।
ਧੁਪ ਗਜ਼ਬ ਦੀ ਜੇਠ ਮਹੀਨਾ, ਸੂਰਜ ਸੀਨਾ ਸਾੜੇ।
ਇਕ ਇਕ ਕਿਨਕਾ ਰੇਤੇ ਵਾਲਾ,ਭਖ ਬਣਿਆ ਚੰਗਿਆੜੇ।