ਪੰਨਾ:ਪੰਥਕ ਪ੍ਰਵਾਨੇ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੭)


ਨੰਗੇ ਪੈਰ ਸੜਨ ਧਰ ਉਤੇ, ਪਾਸ ਰਹੇ ਨਾ ਜੋੜੇ।
ਪਾੜ ਟਾਕੀਆਂ ਬੰਨਣ ਪੈਰੀਂ, ਲੋਆਂ ਖੂਨ ਨਚੋੜੇ।
ਪਿਛੋਂ ਲਖੂ ਵੀ ਬੇੜੇ ਲੈ, ਖੂਨੀ ਫੌਜ ਲੰਘਾਈ।
ਆ ਸੂਹੇ ਨੇ ਖਾਲਸਿਆਂ, ਸਾਰੀ ਖਬਰ ਪੁਚਾਈ।
ਹਥਾਂ ਦੀ ਹਥਾਂ ਵਿਚ ਰਹਿ ਗਈ,ਧੂਹ ਲਈਆਂ ਤਲਵਾਰਾਂ।
ਸ਼ੇਰਾਂ ਵਾਂਗ ਪਏ ਬੁਕ ਜੋਧੇ, ਤਕ ਹਰਨਾਂ ਦੀਆਂ ਡਾਰਾਂ।
ਪਕਾ ਲੰਗਰ ਕਿਸੇ ਨਾ ਖਾਧਾ, ਹੋਣੀ ਹਦ ਮੁਕਾਈ।
ਜਾਨ ਹੂਲਵੀੰ ਵਿਚ ਦੁਆਬੇ, ਮਚੀ ਆਣ ਲੜਾਈ।
ਅਗੋਂ ਪਿਛੋਂ ਵੈਰੀ ਪੈ ਗਏ, ਵੇਖੋ ਰਬ ਦਾ ਭਾਣਾ।
ਚਾਹੁੰਦੇ ਨਾਉਂ ਖਾਲਸਿਆਂ ਦਾ,ਜਗਤੋਂ ਮਾਰ ਮੁਕਾਣਾ।
ਜਿਸਦੀ ਰਾਖੀ ਖਾਤਰ ਕਰੜੀ,ਘਾਲ ਸਿੰਘਾਂ ਨੇ ਘਾਲੀ।
ਮਾਤ ਪਿਤਾ ਪੁਤ ਸਦਕੇ ਕਰਕਰ,ਕੀਤੀ ਹੈ ਰਖਵਾਲੀ।
ਜੋ ਖੇਤੀ ਪਾਣੀ ਦੀ ਥਾਵੇਂ, ਨਾਲ ਲਹੂ ਦੇ ਪਾਲੀ।
ਜਗਚੋਂ ਐਸੇ ਬੀਰ ਬਹਾਦਰ, ਕੀਕੁਰ ਮਿਟਣ ਅਕਾਲੀ।
ਜੇਰਾ ਧੰਨ ਉਹਨਾਂ ਸਿੰਘਾਂ ਦਾ, ਰਹਿਕੇ ਭੂਖਨ ਭਾਣੇ।
ਦੇਸ਼ ਲਈ ਘਰ ਬਾਹਰ ਤਿਆਗਣ, ਜੰਗਲ ਕਰਨ ਟਕਾਣੇ।
ਘੋੜਿਆਂ ਦੀ ਪਿਠ ਦੇ ਉਤੇ ਹੀ, ਚੜੇ ਚੜੇ ਅਖ ਲਾਵਨ।
ਘਾਸ ਬੂਟ ਖਾ ਡੇਲੇ ਪੇਂਜੂੰ, ਰਣ ਵਿਚ ਧੁੰਮਾਂ ਪਾਵਨ।
ਰਾਜ ਭਾਗ ਦੀ ਇਛਾ ਨਾਹੀਂ, ਚਾਹੁਣ ਨਾ ਮੁਲਕ ਜਗੀਰਾਂ।
ਦੇਸ਼ ਸੇਵਾ ਦਾ ਸ਼ੌਂਕ ਦਿਲਾਂ ਨੂੰ, ਧੂਹ ਫਿਰਦੇ ਸ਼ਮਸ਼ੀਰਾਂ।
ਅਜਕਲ ਦਾ ਸਿੰਘ ਦਾ ਕੁਝ, ਸੁਣ ਲੌ ਹਾਲ ਪਿਆਰੇ।
ਡਿੰਗਿਆਂ ਪਗਾਂ ਯਾਰ ਕੜਾਹ ਦੇ, ਚਾਹ ਪੋਸਤ ਦੇ ਮਾਰੇ।
ਜੇ ਕੋਈ ਪੰਥਕ ਸੱਦਾ ਆਵੇ, ਸੌ ਸੌ ਕਰਨ ਬਹਾਨੇ।
ਸੈਕਲ ਪੈਂਚਰ ਰਾਹ ਵਿਚ ਚਿਕੜ, ਬਦਲ ਹੈ ਅਸਮਾਨੇ।