ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/80

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੮੨)

ਆਪੋ ਵਿਚ ਬਣਕੇ ਖੂਨੀ ਬਾਜ ਭਾਈ।
ਸ਼ਾਹ ਨੁਵਾਜ ਹਾਕਮ ਮਲਤਾਨ ਦਾ ਸੀ,
ਯਾਹਯੇ ਖਾਂ ਦਾ ਲਾਹੌਰ ਵਿਚ ਰਾਜ ਭਈ।
ਬਰਕਤ ਸਿੰਘ ਗਰੀਬਾਂ ਦੀ ਸਾਰ ਲੈਂਦਾ,
ਆਪੀਂ ਗੁਰੂ ਗਰੀਬ ਨੁਵਾਜ ਭਾਈ।
ਸ਼ਾਹ ਨੁਵਾਜ ਮੁਲਤਾਨ ਤੋਂ ਫੌਜ ਲੈਕੇ,
ਮਾਰੋ ਮਾਰ ਲਾਹੌਰ ਨੂੰ ਆਂਵਦਾ ਏ।
ਵਿਰਸਾ ਲੈਨ ਖਾਤਰ ਬਾਪ ਆਪਣੇ ਦੀ,
ਮਨਾਂ ਵਿਚ ਮਨਸੂਬੇ ਪਕਾਂਵਦਾ ਏ।
[ਚੌਪਈ]
ਸ਼ਾਹ ਨੁਵਾਜ ਨੇ ਪੁਜ ਲਾਹੌਰ, ਕੰਪ ਲਗਾਯਾ ਕਰਕੇ ਗੌਰ।
ਯਾਹਯੇ ਖਾਂ ਭਾਈ ਦੇ ਵਲ, ਲਿਖ ਪਰਵਾਨਾ ਦਿਤਾ ਘਲ।
ਦਾਨਾ ਸੂਰਤ ਸਿੰਘ ਵਜ਼ੀਰ, ਪਹੁੰਚਾ ਸੂਬੇ ਪਾਸ ਅਖੀਰ।
ਕਾਗਜ਼ ਸੂਬੇ ਹਥ ਫੜਾਕੇ, ਮੁਖ ਤੋਂ ਏਦਾਂ ਕਿਹਾ ਸੁਣਾਕੇ।
ਧਰਤੀ ਔਰਤ ਤੇ ਧੰਨ ਮਾਲ, ਤਿੰਨੇ ਹੈਨ ਜਗਤ ਦਾ ਕਾਲ।
ਅਧ ਭਰਾ ਦਾ ਦਿਓ ਸ਼ਤਾਬੀ,ਨਹੀਂ ਤਾਂ ਨਿਕਲੂ ਬੜੀ ਖਰਾਬੀ।
ਸ਼ਾਹ ਨੁਵਾਜ਼ ਲੈ ਫੌਜਾਂ ਆਇਆ,ਹਕ ਉਸਦਾ ਤੁਸਾਂ ਦਬਾਯਾ।
ਜਿਵੇਂ ਜਗਤ ਦਾ ਹੈ ਵਰਤਾਰਾ, ਝਗੜਾ ਆਪ ਨਿਪਟਾ ਲੌ ਸਾਰਾ।
ਯਾਹਯੇ ਖਾਂ ਹੈਂਕੜ ਵਿਚ ਮਤਾ, ਕੀਤਾ ਆਨ ਨਾ ਉਸਦਾਰਤਾ।
ਨਾਂ ਦਿਤਾ ਕੁਝ ਯੋਗ ਜੁਵਾਬ, ਔਖਾ ਹਥੋਂ ਦੇਨ ਹਸਾਬ।
ਬਾਹੂ ਬਲ ਫੌਜਾਂ ਦਾ ਮਾਨ, ਹੋਇਆ ਸਿਰ ਅਸਵਾਰ ਸ਼ੈਤਾਨ।
ਪਰਤ ਵਜ਼ੀਰ ਕੰਪ ਵਿਚ ਆਯਾ, ਸ਼ਾਹ ਨੂੰ ਸਾਰਾ ਹਾਲ ਸੁਨਾਯਾ।
ਹੈ ਸੂਬੇ ਦੀ ਨੀਤ ਖਰਾਬ, ਦਿਤਾ ਨਾਂ ਕੁਝ ਪਰਤ ਜਵਾਬ।