(੮੪)
ਕੀਤਾ ਬਾਦਸ਼ਾਹ ਨੇ ਪਰਵਾਨ ਵਾਰੀ।
ਜਿਵੇਂ ਹੋਏ ਡਕੋ ਐਹਮਦ ਸ਼ਾਹ ਤਾਈਂ,
ਘਲਾਂ ਜੰਗ ਦੇ ਸਾਜ਼ੋ ਸਾਮਾਨ ਵਾਰੀ।
ਕੀਹ ਹੈ ਹਕ ਦੁਰਾਨੀਆਂ ਵੈਹਸ਼ੀਆਂ ਦਾ,
ਸਾਡੇ ਦੇਸ਼ ਉਤੇ ਰਾਜ ਕਰਨ ਆਕੇ।
ਬਰਕਤ ਸਿੰਘ ਮੁਕਾਬਲਾ ਗਜ ਕਰੀਏ,
ਮੌਤ ਕੁਤੇ ਦੀ ਐਹਮਦੀ ਮਰਨ ਆਕੇ।
(ਸ਼ਾਹ ਦਾ ਧੜੇ ਤੇ ਲਗ ਜਾਣਾ) ਕਾਫੀ
ਲੈ ਹਲਕਾਰਾ ਦਿਲੀ ਵਿਚੋਂ, ਏਹ ਪਰਵਾਨਾਂ ਆਇਆ ਈ।
ਸ਼ਾਹ ਨੁਵਾਜ਼ ਨਾਂ ਨਾਲ ਖੁਸ਼ੀ ਦੇ,ਜਾਮੇ ਵਿਚ ਸਮਾਇਆ ਈ।
ਮੂੰਹ ਦੇ ਸੁਖਨ ਗਏ ਹੋ ਪੂਰੇ, ਅਲਾ ਸ਼ਾਨ ਬਨਾਇਆ ਈ।
ਉਸੇ ਵੇਲੇ ਹਲਕਾਰੇ ਨੂੰ, ਕਾਬਲ ਵਲ ਭਜਾਇਆ ਈ।
ਐਹਮਦ ਨੇ ਕਰ ਕੂਚ ਕਾਬਲੋਂ,ਕੰਪ ਰੁਤਾਸ ਲਗਾਇਆ ਈ।
ਜਾ ਮਿਲਿਆ ਪਰਵਾਨਾ ਸ਼ਾਹਦਾ, ਬਾਲਮੁਆਤਾ ਲਾਇਆ ਈ।
ਲੋੜ ਨਹੀਂ ਆਵਨ ਦੀ ਹਾਲੇ, ਵੈਰੀ ਰਬ ਨੁਵਾਇਆ ਈ।
ਜੋ ਆਵੇ ਮੈਂ ਕਰਾਂ ਸਾਹਮਣਾ, ਸਚਾ ਸੁਖਨ ਸੁਨਾਇਆ ਈ।
ਲੋੜ ਪਈ ਤਾਂ ਯਾਦ ਕਰਾਂਗਾ,ਪਰ ਹੁਣ ਵਕਤ ਵਿਹਾਇਆ ਈ।
ਬਰਕਤ ਸਿੰਘਾ ਘਰ ਵੈਰੀ ਦੇ, ਰਬ ਸਿਆਪਾ ਪਾਇਆ ਈ।
(ਐਹਮਦ ਸ਼ਾਹ ਨੇ ਝੜਾਈ ਕਰਨੀ)
ਪੜ ਪ੍ਰਵਾਨਾ ਐਹਮਦਸ਼ਾਹ ਦਾ,ਦਿਲ ਕੋਲਾ ਬਨ ਸੜਿਆਈ।
ਸ਼ਾਹ ਨੁਵਾਜ਼ ਕੁਤੇ ਨੇ ਵੇਖੋ, ਕੀਹ ਮਨਸੂਬਾ ਘੜਿਆਈ।
ਥੁਕ ਚਟਕੇ ਮਥੇ ਉਤੇ, ਦਾਗ਼ ਦਗੇ ਦਾ ਮੜਿਆ ਈ।
ਐਹਮਦ ਸ਼ਾਹ ਨੂੰ ਨੇਂਦਾ ਦੇਕੇ,ਸਪ ਲਾਲਚ ਦਾ ਲੜਿਆਈ।