ਪੰਨਾ:ਪੰਥਕ ਪ੍ਰਵਾਨੇ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੭)

ਦੋਹਾਂ ਦਲਾਂ ਨੇ ਮਾਰੂ ਵਜਾਇਆ ਈ।
ਖੇਡ ਵੈਰੀਆਂ ਵਿਚ 'ਅਨੰਦ' ਪਈ,
ਵੇਖ ਖਾਲਸੇ ਸ਼ੁਕਰ ਅਲਾਇਆ ਈ।
[ਜੰਗ]-ਪਉੜੀ
ਰਖ ਸਿਰਾਂ ਨੂੰ ਤਲੀ ਤੇ, ਦਲ ਦੋਵੇਂ ਜੁਟੇ।
ਨਾਅਰੇ ਬੋਲਨ ਅਲੀ ਦੇ, ਮੂੰਹ ਟਹਿਕਨ ਰੁਟੇ।
ਵਹਿੰਦੀ ਰਤ ਜ਼ਮੀਨ ਤੇ, ਮੀਂਹ ਬਦਲੋਂ ਛੁਟੇ।
ਚੜਦੀ ਮਾਲੀ 'ਮੀਰ'ਦੀ ਕਪ ਗਿਲਜੇ ਸੁਟੇ।
ਸੀਸ ਧੜਾਂ ਤੋਂ ਡਿਗਦੇ, ਜਿਉਂ ਤਾਰੇ ਟੁਟੇ।
ਤੀਰ ਕਮਾਨਾਂ ਤੇ ਚੜੇ, ਬਨ ਫਨੀਅਰ ਛੁਟੇ।
ਲੁਟਨ ਆਏ ਘਰੋਂ ਜੋ, ਗਏ ਆਪੀਂ ਲੁਟੇ।
ਵਰ ਲੈ ਲਾੜੇ ਮੌਤ ਨੇ, ਚੁਨ ਭਾਗ ਨਖੁਟੇ।
(ਤਥਾ)
ਕੜਕਨ ਤੋਪਾਂ ਰਹਿਕਲੇ, ਤਰਥਲਾਂ ਪਈਆਂ।
ਬੇਟੇ ਹਜ਼ਰਤ ਅਲੀ ਦੇ, ਪੈਂਦੇ ਲੈ ਝਈਆਂ।
ਕੰਧਾਂ ਵਾਂਗੂੰ ਗਿਲਜਿਆਂ, ਡਾਹ ਹਿਕਾਂ ਲਈਆਂ।
ਲਾਸ਼ਾਂ ਉਤੇ ਪਲਾਂ ਵਿਚ, ਲਾਸ਼ਾਂ ਚੜ ਗਈਆਂ।
ਮੁਰਦੇ ਦਿਸਨ ਬੋਰੀਆਂ, ਜਿਉਂ ਪਿੜ ਵਿਚ ਪਈਆਂ।
ਲਹੂ ਵਿਚ ਲਾਈਆਂ ਤਾਰੀਆਂ, ਸੁੰਨੀ ਤੇ ਸ਼ਈਆਂ।
ਕੀਤੀ ਅਗੋਂ ਘਟ ਨਾਂ ਰਲ ਬਾਰਕ ਜ਼ਈਆਂ।
ਹੂੰਘਨ ਜ਼ਖਮੀ ਲੁਛਦੇ, ਜਿਉਂ ਰੋਗੀ 'ਖਈਆਂ'।
(ਕਮਰ ਦੀਨ ਵਜ਼ੀਰ ਦਾ ਮਰਨਾ)
ਕਮਰ ਦੀਨ ਵਜ਼ੀਰ ਚੜ ਫੀਲ ਉਤੇ,