ਪੰਨਾ:ਪੰਥਕ ਪ੍ਰਵਾਨੇ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੨)


ਰਾਜ ਭਾਗ ਦਾ ਮਾਲਕ ਹੋਵੇ, ਘਰ ਵਿਚ ਲਛਮੀ ਆਵੇ।
ਫਤਹਿ ਏਸਦੇ ਦਰ ਦੀ ਬਾਂਦੀ, ਰਹੇ ਹਥ ਜੋੜ ਖਲੋਤੀ।
ਬਰਕਤ ਸਿੰਘ ਜਗ ਦੀ ਮਾਲਾ, ਵਿਚ ਏਹ ਮਾਣਕ ਮੋਤੀ।
[ਸਿੰਘ ਦਾ ਜਜ਼ਬਾ]
ਫੁਲ ਲਗਦੇ ਭਾਰੇ ਪੱਥਰਾਂ ਤੋਂ, ਮਾਰੋ ਬੇਸਮਝੇ ਲੋਕੋ ਨਾਂ।
ਮੇਰੇ ਪੀੜਾਂ ਪੀੜੇ ਸੀਨੇ ਵਿਚ, ਜ਼ਹਿਰੀਲੀਆਂ ਮੇਖਾਂ ਠੋਕੋ ਨਾਂ।
ਮੇਰੇ ਅਲੇ ਅਲੇ ਜ਼ਖਮਾਂ ਤੇ, ਹਾਏ ਲੂਨ ਪੀਸਕੇ ਚੋਕੋ ਨਾਂ।
ਅਪਨੀ ਮੰਜ਼ਲ ਵਲ ਵਧਨ ਦਿਉ, ਮੈਂ ਰਾਹੀ ਮੈਨੂੰ ਰੋਕੋ ਨਾਂ।
ਕੁਰਬਾਨ ਸ਼ਮਾਂ ਤੋਂ ਹੋਣਾ ਮੈਂ, ਮੈਨੂੰ ਅਜੇ ਉਡਾਰੀਆਂ ਲਾਣ ਦਿਓ।
ਮੈਨੂੰ ਚਰਬੀ ਪਾਕੇ ਗੈਰਤ ਦਾ, ਦੀਵਾ ਬੁਝ ਰਿਹਾ ਜਗਾਨ ਦਿਉ
ਮੈਨੂੰ ਨਾਲ ਲਹੂ ਦੇ ਕਿਸਮਤ ਦਾ,ਕੋਈ ਨਕਸ਼ਾ ਨਵਾਂ ਬਨਾਣ ਦਿਓ।
ਮੈਨੂੰ ਨਵੇਂ ਪੂਰਨੇ ਪਾਨ ਦਿਉ, ਸੁਤੇ ਹੋ ਸ਼ੇਰ ਉਠਾਨ ਦਿਉ।
ਮੈ ਦਰਸ਼ਕ ਹਾਂ ਕੁਰਬਾਨੀ ਦਾ, ਉਸਦੀ ਪੂਜਾ ਤੋਂ ਟੋਕੋ ਨਾਂ।
ਅਪਨੀ ਮੰਜ਼ਲ ਤੇ ਵਧਨ ਦਿਉ, ਮੈਂ ਰਾਹੀ ਮੈਨੂੰ ਰੋਕੋ ਨਾਂ।
ਮੈਨੂੰ ਡਰ ਨਹੀ ਟੈਂਕਾਂ ਤੋਪਾਂ ਦਾ, ਮੈਂ ਬੰਬਾਂ ਤੋੰ ਘਬਰਾਂਦਾ ਨਹੀਂ।
ਮੈਂ ਮੌਤ ਖਡੌਣਾ ਸਮਝੀ ਏ, ਡਰਡਰਕੇ ਜਾਨ ਛੁਪਾਂਦਾ ਨਹੀਂ।
ਬਚ ਜਾਨ ਜੇ ਬਚੇ ਲੋਕਾਂ ਦੇ,ਮੈਂ ਆਪਣੇ ਲਾਲ ਲੁਕਾਂਦਾ ਨਹੀਂ।
ਮੇਰੇ ਸਿਰ ਤੇ ਡਿਗ ਅਕਾਸ਼ ਪਏ,ਮੈਂ ਸਿਰ ਨੂੰ ਕਦੇ ਨੁਵਾਂਦਾ ਨਹੀਂ।
ਆਸ਼ਕ 'ਅਨੰਦ' ਅਜ਼ਾਦੀ ਦਾ, ਮੈਨੂੰ ਵਿਚ ਗੁਲਾਮੀ ਝੋਕੋ ਨਾਂ।
ਅਪਨੀ ਮੰਜ਼ਲ ਵਲ ਵਧਨ ਦਿਉ,ਮੈਂ ਰਾਹੀ ਮੈਨੂੰ ਰੋਕੋ ਨਾਂ।
ਪੰਜਾਬ ਦੇ ਝੰਡੇ ਝੁਕੇ ਹੋਏ ਮੈਨੂੰ ਅਰਸ਼ਾਂ ਤੀਕ ਝੁਲਾਨ ਦਿਉ।
ਮੈਨੂੰ ਬਚਾ ਬਚਾ ਭਾਰਤ ਦਾ, ਰਾਣਾ ਪਰਤਾਪ ਬਨਾਣ ਦਿਉ।
ਰੂੰ ਹੇਠਾਂ ਦਬੀ ਅਗਨੀ ਏ,ਮੈਨੂੰ ਫੂਕ ਕੇ ਭਾਂਬੜ ਲਾਨ ਦਿਉ।