ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/91

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(੯੩)

ਮੈਨੂੰ ਧਰਤੀ ਵੀ ਬਦਲਾਣ ਦਿਉ,ਮੈਨੂੰ ਅੰਬਰ ਵੀ ਪਲਟਾਨ ਦਿਉ।
ਲਹੂ ਏਦਾਂ ਮੇਰਾ ਚੂਸ ਚੂਸ, ਪੀਵੋ ਖੁਦਗਰਜ਼ੀਉ ਜੋਕੋ ਨਾਂ।
ਅਪਨੀ ਮੰਜ਼ਲ ਤੇ ਵਧਨ ਦਿਉ, ਮੈਂ ਰਾਹੀ ਮੈਨੂੰ ਰੋਕੋ ਨਾਂ।
[ਸਿੰਘਾਂ ਦੇ ਕੰਮ-ਵਾਕ ਕਵੀ]
ਏਸੇ ਰਾਜਗ਼ਰਦੀ ਅੰਦਰ ਮਾਰ ਹਲੇ,
ਧੰਨ ਲੁਟ ਲਿਆ ਬੇਸ਼ੁਮਾਰ ਸਿੰਘਾਂ।
ਲੈਕੇ ਜਮਨਾਂ ਤੋਂ ਜੇਹਲਮ ਦਰਿਆ ਤੀਕਰ,
ਘੋੜੇ ਫੇਰ ਲੀਤੇ ਇਕ ਵਾਰ ਸਿੰਘਾਂ।
ਦੁਖੀਆਂ ਵਾਸਤੇ ਵਾਰ ਸਰਬੰਸ ਦਿਤਾ,
ਲੁਟੇ ਲਹੂ ਪੀਨੇ ਮਾਲਦਾਰ ਸਿੰਘਾਂ।
ਖਾ ਖਾ ਮਖਣ ਮਲਾਈਆਂ ਤੇ ਦੁਧ ਪੀ ਪੀ,
ਲਈ ਮਾਂਦਗੀ ਕੁਲ ਨੁਵਾਰ ਸਿੰਘਾਂ।
ਰੋਗੀ, ਸੋਗੀ, ਕਟੇ ਵਡੇ ਵਲ ਹੋ ਗਏ,
ਸਾਨੀਂ ਚਾਹੜ ਲੈ ਫੇਰ ਹਥਿਆਰ ਸਿੰਘਾਂ।
ਚੁਗਲਖੋਰ ਚੁਣ ਦੇਸ਼ ਚੋਂ ਬਰਕਤ ਸਿੰਘਾ,
ਦਿਤੇ ਤੇਗ ਦੇ ਘਾਟ ਉਤਾਰ ਸਿੰਘਾਂ।
[ਅੰਮ੍ਰਤਸਰ ਇਕੱਠ ਕਰਨਾ] ਕਬਿਤ
ਅੰਮ੍ਰਿਤਸਰ ਹੋਇ ਵਿਸਾਖੀ ਉਤੇ ਸਿੰਘ ਕਠੇ,
ਦੇਖ ਦੇਖ ਛਬ ਜਾਮੇ ਵਿਚ ਨਾਂ ਸਮਾਯਾ ਜਾਵੇ।
ਸੁਵਰਗ ਪੁਰੀ ਤੋਂ ਸੋਹਣੀ ਸੋਨੇ ਦੀ ਓਹ ਪੁਰੀ ਸੋਹੇ,
ਪਰਸ ਕੇ ਚਰਨਧੂੜ ਪਾਪਾਂ ਨੂੰ ਮਟਾਯਾ ਜਾਵੇ।
ਤਖ਼ਤ ਅਕਾਲ ਅਗੇ ਸਜਿਆ ਦੀਵਾਨ ਸ਼ਾਹੀ,
ਸਮੇਂ ਮਾਲਾ ਸਮਾਚਾਰ ਦਸ ਵਡਿਆਯਾ ਜਾਵੇ।