ਪੰਨਾ:ਪੰਥਕ ਪ੍ਰਵਾਨੇ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੪)

ਆਲੀਸ਼ਾਨ ਕਿਲੇ ਦੀ ਹੈ ਲੋੜ ਸਾਨੂੰ ਖਾਲਸਾ ਜੀ,
ਜੰਗੀ ਸਮਿਆਨ ਜਮਾਂ ਕਿਲ੍ਹੇ ਚਿ ਕਰਾਯਾ ਜਾਵੇ।
ਆਸਰੇ ਬਗੈਰ ਵਾਰ ਰੁਕਦੇ ਨਾਂ ਵੈਰੀਆਂ ਦੇ,
ਏਸੇ ਥੁੜੋਂ ਜੰਗਲਾਂ ਚਿ ਸੀਸ ਨੂੰ ਛੁਪਾਯਾ ਜਾਵੇ।
ਰਸਦ ਬਸਦ ਦਾਣਾ ਘਾਸ ਕਠਾ ਕਰ ਲਈਏ,
ਪਵੇ ਲੋੜ ਵੈਰੀ ਨਾਲ ਲੋਹਾ ਖੜਕਾਯਾ ਜਾਵੇ।
ਹੋਇਆ ਪਰਵਾਨ ਗੁਰਮਤਾ ਜਥੇਦਾਰ ਜੀ ਦਾ,
ਕਿਲੇ ਵਾਲੀ ਨੀਂਹ ਨੂੰ ਅਜ ਕਲ ਹੀ ਰਖਾਯਾ ਜਾਵੇ।
ਤੋਪਾਂ ਦਿਆਂ ਗੋਲਿਆਂ ਦਾ ਚਲੇ ਨਾਂ 'ਅਨੰਦ' ਵਾਰ,
ਐਸਾ ਮਜ਼ਬੂਤ ਜੰਗੀ ਕੋਟ ਏਹ ਬਨਾਯਾ ਜਾਵੇ।
ਵਾਕ ਕਵੀ-[ਮਹਿੰਮਾ ਦਰਬਾਰ ਸਾਹਿਬ] ਗੀਤ
ਅੰਮ੍ਰਤਸਰ ਹੈ ਸੋਹਣਾ ਬਣਿਆ,
ਹਰ ਮੰਦਰ ਦੇ ਅਜ਼ਬ ਨਜ਼ਾਰੇ।
ਅੰਮ੍ਰਤ ਦਾ ਸਰ ਭਰਿਆ ਸੋਹਣਾ,
ਵਿਚ ਸਜਦਾ ਹਰ ਦਾ ਘਰ ਸੋਹਣਾ।
ਖੁਲੇ ਰੈਂਹਦੇ ਚਹੁੰ ਵਰਨਾਂ ਲਈ,
ਰਾਤ ਦਿਨੇ ਏਹਦੇ ਬੂਹੇ ਚਾਰੇ।
ਅੰਮ੍ਰਤਸਰ ਹੈ......
ਏਥੇ ਪਿੰਗਲੇ ਹੁੰਦੇ ਰਾਜ਼ੀ,
ਨਾ ਕਾਇਰ ਬਣਦੇ ਗਾਜ਼ੀ।
ਸੂਰਜ ਭੀ ਲਾ ਲਾਕੇ ਟੁਬੀਆਂ,
ਇਸ ਵਿਚ ਸੜਦੀ ਹਿਕ ਨੂੰ ਠਾਰੇ।
ਅੰਮ੍ਰਤਸਰ ਹੈ.....