ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੯੫)
ਸੋਨੇ ਦਾ ਏ ਸੋਹਣਾ ਮੰਦਰ,
ਸਚ ਖੰਡ ਥੀਂ ਧਰਤੀ ਤੇ ਆਯਾ।
ਹਰ ਵੇਲੇ ਹਰਦਾ ਜਸ ਹੋਵੇ,
ਮੀਂਹਦੇ ਵਾਂਗਰ ਵਰਸੇ ਮਾਇਆ।
ਝੁਲਦੇ ਨੇ ਨਸ਼ਾਨ ਸੁਨੈਹਰੀ,
ਖੜਕਨ ਨਿਤ ਰਣਜੀਤ ਨਗਾਰੇ।
ਅੰਮ੍ਰਤਸਰ ਹੈ......
ਜੀਵਨ ਚੋਂ ਚਮਕਾਣ ਖਾਤਰ,
ਅੰਧੇਰੇ ਨੂੰ ਜੋਤ ਬਖਸ਼ਾਕੇ।
ਦਿਨ ਦਾ ਰੂਪ ਚੜਾਵਨ ਖਾਤਰ,
ਜਿਦ ਜਿਦ ਇਸ ਵਿਚ ਲਾਵਨ ਟੁਬੀਆਂ।
ਕਿਰਨਾਂ ਦੀ ਪੌੜੀ ਤੋਂ ਉਤਰ,
ਇਸ ਥਾਂ ਰਾਹੀਂ ਚੰਦ ਤੇ ਤਾਰੇ।
ਅੰਮ੍ਰਿਤਸਰ ਹੈ......
ਬਿਜਲੀ ਦੇ ਫਾਨੂਸ ਨਹੀਂ ਏਹ,
ਤਾਰੀਆਂ ਲਾ ਰਹੀਆਂ ਨੇ ਪਰੀਆਂ।
ਨਚਣ ਹੂਰਾਂ ਨੂਰ ਦੀਆਂ ਜਾਂ,
ਪਾਕੇ ਬਰਦੀਆਂ ਸੂਹੀਆਂ ਹਰੀਆਂ।
ਜਾਂ ਪਤਾਲ ਦੇ ਵਾਸੀ ਏਹ ਕੋਈ,
ਝੂਟਣ ਪੀਂਘਾਂ ਲੈਣ ਹੁਲਾਰੇ।
ਅੰਮ੍ਰਤਸਰ ਹੈ......
ਪਹਿਰਾ ਦੇਂਦੇ ਇਸਦੇ ਦਰ ਤੇ,
ਹਠੀ ਜਪੀ ਕੌਮਾਂ ਦੇ ਘਾੜੂ।