ਪੰਨਾ:ਪੰਥਕ ਪ੍ਰਵਾਨੇ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੬)

ਇਸ ਦੀ ਪਰਕਰਮਾਂ ਵਿਚ ਦੇਂਦੇ,
ਰਾਣੀਆਂ ਰਾਜੇ ਆ ਆ ਝਾੜੂ।
'ਕਾਂਗੋਂ ਹੰਸ ਹੋਇ ਜੋ ਨਾਵੈ',
ਆਪ ਤਰੇ ਸਕਲੀ ਕੁਲ ਤਾਰੇ।
ਅੰਮ੍ਰਤਸਰ ਹੈ.......
ਕੁਦਰਤ ਨੇ ਵਿਚ ਸਰ ਦੇ ਸੀਨੇ,
ਰਖੇ ਨੇ ਔਹ ਸਾਂਭ ਨਗੀਨੇ।
ਦੇਵਤਿਆਂ ਨੇ ਮੁਕਤੀ ਖਾਤਰ,
ਇਸ ਵਿਚ ਰੂਪ ਮਛਾਂ ਦੇ ਹਾਰੇ।
ਅੰਮ੍ਰਤਸਰ ਹੈ........
ਨੀਵਿਓਂ ਉਚੇ ਹੋਵਣ ਖਾਤਰ,
ਦਾਗ਼ ਮਥੇ ਦੇ ਧੋਵਣ ਖਾਤਰ।
ਦਿਨ ਨੂੰ ਸੂਰਜ ਤੇ ਚੰਨ ਰਾਤੀਂ,
ਧੋਂਦੇ ਨੇ ਮੂੰਹ ਬੈਠ ਕਿਨਾਰੇ।
ਅੰਮ੍ਰਤਸਰ ਹੈ......
ਕੁਲ ਜਾਤਾਂ ਦੇ ਪੂਜਕ ਆ ਆ,
ਚੁਲੇ ਏਸਦੇ ਮੂੰਹ ਵਿਚ ਪਾ ਪਾ।
ਮੂੰਹੋਂ ਮੰਗੀਆਂ ਪੌਣ ਮੁਰਾਦਾਂ,
ਕਰ ਪਰਕ੍ਰਮਾਂ ਜਾਵਣ ਵਾਰੇ।
ਅੰਮ੍ਰਤਸਰ ਹੈ......
ਤਾਜਾਂ ਵਾਲੇ ਤਖਤਾਂ ਵਾਲੇ,
ਮਾਂਗਤ ਇਸਦੇ ਬਖਤਾਂ ਵਾਲੇ।
ਪਰਮ ਅਨੰਦ 'ਅਨੰਦ' ਪਾ ਲੈਂਦੇ,