ਪੰਨਾ:ਪੰਥਕ ਪ੍ਰਵਾਨੇ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੮)

ਝੁਲਣ ਝੰਡੇ ਕੇਸਰੀ, ਅਰਸ਼ ਫਰਾਟੇ ਮਾਰ।
ਦੋਹਰੀ ਚੋਟ ਦਮਾਮਿਆਂ, ਲਾਲਾ ਬੁਕਨ ਸ਼ੇਰ।
ਹੋਣ ਪਰੇਟਾਂ ਰਾਤ ਦਿਨ, ਦੇਗਾਂ ਛਕਣ ਕੁਬੇਰ।
ਕਿਲਾ ਬਣਾਕੇ ਸੂਰਮੇ, ਹੋਏ ਖੂਬ ਦਲੇਰ।
ਮੁਗਲ ਰਾਜ ਨੂੰ ਆਖਦੇ, ਛੇਤੀ ਕਰਨਾਂ ਜ਼ੇਰ।
ਬਰਕਤ ਸਿੰਘਾ ਦਿਨੋਂ ਦਿਨ, ਵਧਨ ਲਗਾ ਪ੍ਰਤਾਪ।
ਰਾਖਾ ਅਪਨੇ ਪੰਥ ਦਾ, ਹੈ ਕਲਗੀਧਰ ਆਪ।
ਠਾਰਾਂ ਸੌ ਸਤ ਬਿਕ੍ਰਮੀ, ਹੋਇਆ ਕਿਲਾ ਤਿਆਰ।
ਅੰਦਰ ਸ਼ਾਹੀ ਫੌਜ ਦੇ, ਲਗੀ ਹੋਣ ਵਿਚਾਰ।
[ਮੀਰ ਮੰਨੂੰ ਨੇ ਫੌਜ ਘਲਣੀ]
ਚੜਦੀ ਮਾਲੀ ਬਲਵਾਨ ਸੀ ਮੀਰ ਮੰਨੂੰ,
ਹੈਸੀ ਭੂਤਿਆ ਬੜਾ ਹੰਕਾਰ ਅੰਦਰ।
ਕੈਂਹਦਾ ਸਿਖ ਜੋ ਹੈਨ ਚਟਾਨ ਕਰੜੀ,
ਰੋੜ ਦਿਆਂਗਾ ਤੇਗ਼ ਦੀ ਧਾਰ ਅੰਦਰ।
ਮੈਂ ਇਸਲਾਮ ਦੇ ਵੈਰੀਆਂ ਕਾਫਰਾਂ ਦਾ,
ਦੇਣਾ ਰਹਿਣ ਨਹੀਂ ਨਾਮ ਸੰਸਾਰ ਅੰਦਰ।
ਸੁਣ ਸੁਣ ਕਿਲੇ ਦੀਆਂ ਖਬਰਾਂ ਬਰਕਤ ਸਿੰਘਾ,
ਲਗਾ ਸੜਨ ਮੰਨੂੰ ਏਦਾਂ ਖਾਰ ਅੰਦਰ।
ਕੌੜਾ ਮਲ ਦੀਵਾਨ ਨੂੰ ਫੌਜ ਦੇਕੇ,
ਕਿਲਾ ਸਿੰਘਾਂ ਦਾ ਢਾਹੁਣ ਨੂੰ ਘਲਿਆ ਏ।
ਖਬਰਾਂ ਧੁੰਮੀਆਂ ਸਾਰੇ ਜਹਾਨ ਅੰਦਰ,
ਰੂੰ ਦੇ ਹੇਠ ਦਬਿਆ ਭਾਂਬੜ ਬਲਿਆ ਏ।

--੦--