ਪੰਨਾ:ਪੱਕੀ ਵੰਡ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਵਿਚ ਇਕ ਅਸਲੀ ਇਨਸਾਨ ਵਾਂਗ ਜੁਰਅਤ ਵੀ ਲੋਹੜੇ ਦੀ ਹੈ। ਇਕ ਅਸਲੀ ਹਾਣੀ ਮਰਦ ਲਈ ਉਸਦੀ ਤਾਂਘ ਬਿਨਾਂ ਕਿਸੇ ਦੋਚਿੱਤੀ ਅਤੇ ਡਾਵਾਂਡੋਲਤਾ ਦੇ ਜਾਹਨੇ ਨਾਲ ਤੁਰ ਜਾਂਦੀ ਹੈ ਅਤੇ ਖੋਖਲੇ ਪ੍ਰਤਿਮਾਨਾ ਦੀ ਜ਼ਰਾ ਵੀ ਪ੍ਰਵਾਹ ਨਾ ਕਰਦਿਆਂ ਆਪਣੇ ਨਾਲ ਹੋਈ ਬੇਇਨਸਾਫੀ ਦਾ ਅੰਤ ਕਰ ਦਿੰਦੀ ਹੈ। ਇਹ ਸਭ ਕੁਝ ਏਨੇ ਸੁਭਾਵਿਕ ਢੰਗ ਨਾਲ ਅਛੋਪਲੇ ਜਿਹੇ ਵਾਪਰ ਜਾਂਦਾ ਹੈ ਕਿ ਜਾਪਦਾ ਹੀ ਨਹੀਂ ਕੋਈ ਵੱਡੀ ਘਟਨਾ ਵਾਪਰ ਗਈ ਹੈ।

'ਉਲਝਣ' ਓਪਰੀ ਨਜ਼ਰੇ ਬੜੀ ਸਰਲ ਸਾਧਾਰਣ ਉਲਝਣ ਜਾਪਦੀ ਹੈ ਜਿਸ ਨੂੰ ਬੁੱਝਣ ਲਈ ਸੋਹਣ ਬੜਾ ਉਤਾਵਲਾ ਹੈ। ਪਰ ਆਪਣੀ ਅੰਤਰੀਵ ਬਣਤਰ ਪੱਖੋਂ ਇਹ ਬੜੀ ਜਾਨਦਾਰ ਕਹਾਣੀ ਬਣ ਨਿਬੜਦੀ ਹੈ। ਭਾਰੀ ਬੇਇਨਸਾਫੀ ਦਾ ਸੰਤਾਪ ਭੋਗ ਰਹੀ ‘ਸੋਨਾ’ ਦੀ ਹੋਣੀ ਬਾਰੇ ਕਿਸੇ ਨੂੰ ਕੋਈ ਚਿੰਤਾ ਨਹੀਂ, ਨਾ ਕਿਸੇ ਸਾਕ ਸੰਬੰਧੀ ਨੂੰ ਨਾ ਕਿਸੇ ਹੋਰ ਆਂਢੀ ਗੁਆਂਢੀ ਨੂੰ। ਸੋਹਣ ਵਲੋਂ ਪ੍ਰਗਟਾਈ ਜਾ ਕੁ ਦਿਲਚਸਪੀ ਉਸ ਅੰਦਰ ਜੀਵਨ ਨੂੰ ਮਾਨਣ ਦੀਆਂ ਦੱਬੀਆਂ ਹੋਈਆਂ ਅਕਾਂਖਿਆਵਾ ਨੂੰ ਜਗਾ ਦਿੰਦੀ ਹੈ ਅਤੇ ਸੋਨਾ ਤੇ ਸੋਹਣ ਦਰਮਿਆਨ ਨੂਰੀ ਤੇ ਜਾਹਨੇ ਵਾਰੀ ਹੈ ਇਕ ਖੂਬਸੂਰਤ ਰਿਸ਼ਤਾ ਰੂਪ ਧਾਰ ਲੈਂਦਾ ਹੈ। ਸੋਨਾ ਦੇ ਅੰਦਰ ਵੀ ਨੂਰੀ ਵਰਗ ਹੀ ਅਸਲੀ ਔਰਤ ਰੂਪਮਾਨ ਹੋ ਉਠਦੀ ਹੈ।

‘ਦਿਸਹੱਦੇ’ ਦੀ ‘ਮੀਤੋ’ ਤਾਂ ਘਰ ਵਿਚ ਕਿਸੇ ਜਵਾਨ ਮਰਦ ਦੀ ਅਣਹੋਂਦ ਕਾਰਨ ਮਰਦ ਲਿਬਾਸ ਵਿਚ ਵਿਚਰ ਰਹੀ ਹੈ ਅਤੇ ਘਰ ਦੀ ਜ਼ਿੰਮੇਵਾਰੀ ਵੀ ਦਲੇਰੀ ਨਾਲ ਨਿਭਾ ਰਹੀ ਹੈ। ਉਹ ਵਿਵਹਾਰਕਤਾ ਦੇ ਪੱਧਰ ਤੇ ਵਿਚਰ ਰਹੇ ਇਕ ਪਰਿਵਾਰ ਦੀ ਸੁਘੜ ਸਿਆਣੀ ਕੁੜੀ ਹੈ ਅਤੇ ਆਪਣਾ ਵਰ ਆਪ ਲੱਭ ਅਸਾਧਾਰਣ ਹੋ ਚੁੱਕੀ ਜ਼ਿੰਦਗੀ ਨੂੰ ਸਾਧਾਰਣ ਲੀਹਾਂ ਤੇ ਪਾਉਣ ਵਿਚ ਕਾਮਯਾਬ ਹੁੰਦੀ ਹੈ। ਸੰਤਾਲੀ ਦੀ ਵੰਡ ਦੇ ਮਾਰ ਝਟਕਿਆਂ ਵਿਚੋਂ ਕਿਵੇਂ ਜੀਵਨ ਮੁੜ ਰਵਾਨਗੀ ਵਲ ਵਧ ਰਿਹਾ ਹੈ ਉਸ ਦੀ ਇਸ ਕਹਾਣੀ ਵਿਚ ਸਫਲ ਨਿਸ਼ਾਨਦੇਹੀ ਕੀਤੀ ਗਈ ਹੈ।

‘ਲਾਦੋ ਨਾ’ ਦੀ ਸੁਰਜੀਤ ਕੌਰ ਇਕ ਹੋਰ ਇਸਤਰੀ ਪਾਤਰ ਹੈ ਸਭਨਾ ਨਾਲ ਸਹਿਚਾਰ ਤੇ ਸਹਿਯੋਗ ਦੇ ਸਭਾਅ ਕਾਰਨ ਉਸਨੂੰ ਸਾਰੇ ਪਿੰਡ ਵਿਚ

10