"ਦਾਰਾਂ, ਐਨੀ ਹਨੇਰੀ ਰਾਤ ਤੇ ਤੂੰ ......"
"ਹਾਂ ........ ਹਾਂ ਮੈਂ .......... ਮੈਂ ਤੈਨੂੰ ਕਿਹਾ ਸੀ ਇਹਨੂੰ ਮੇਰੇ ਕੋਲ ਹੀ ਰਹਿਣ ਦੇ।" ਉਹਦੇ ਕਹਿਣ ਵਿੱਚ ਅਪਣੱਤ ਜਿਹਾ ਰੋਸਾ ਸੀ ਅਤੇ ਹੌਸਲੇ ਭਰਿਆ ਠਰੰਮਾਂ।
ਕੁਝ ਪਲ ਤਾਂ ਨਵਾਬ ਨੂੰ ਕੋਈ ਗੱਲ ਨਾ ਔਹੜੀ। ਉਹ ਮੰਜੇ ਤੇ ਬੈਠ ਗਿਆ ਅਤੇ ਕਿਹਾ, "ਐਨੀ ਕਾਲੀ ਬੋਲੀ ਰਾਤ ਵਿਚ ਦਾਰਾਂ, ਤੈਨੂੰ ਨਹੀਂ ਸੀ ਆਉਣਾ ਚਾਹੀਦਾ।"
"ਹੁੰ, ਅਤੇ ਤੂੰ ਬਾਲ ਨੂੰ ਰਵਾਂਦਾ ਰਹਿੰਦਾ।" ਦਾਰਾਂ ਨੇ ਇਸ ਤਰ੍ਹਾਂ ਅਪਣੱਤ ਦਾ ਹੱਕ ਜਤਾਇਆ।
ਨਵਾਬ ਨੇ ਫਿਰ ਕਿਹਾ, "ਨਹੀਂ ਵਾਰਾਂ, ਮੈਂ ਕਲ-ਕਲ ਵਿੱਚ ਹੀ ਤੇਰੇ ਅਹਿਸਾਨ ਹੇਠਾਂ ਦਬਿਆ ਗਿਆ। ਨਾਲੇ ਮੈਂ ਆਪਣਾ ਭਾਰ ਕਿਸੇ ਹੋਰ ਦੇ ਸਿਰ ਤੋਂ ਕਿਵੇਂ ਰੱਖਾਂ?"
ਮਿੱਠੀ ਜਿਹੀ ਮੁਸਕਾਨ ਨਾਲ ਦਾਰਾਂ ਨੇ ਕਿਹਾ, "ਭਲਿਆ, ਜਿਸ ਚੀਜ਼ ਨੂੰ ਰਹ ਮੰਨ ਲਵੇ ਉਹਦਾ ਬੋਝ ਨਹੀਂ ਹੁੰਦਾ, ਸਗੋਂ ਖੁਸ਼ੀ ਹੁੰਦੀ ਏ। ਮੇਰੀ ਰੂਹ ਤੜਪੀ। ਛੋਹਰ ਜ਼ਰੂਰ ਰੋਂਦਾ ਹੋਣਾ ਏ ਅਤੇ ਮੈਂ ਸਭ ਨੂੰ ਸੁਤਿਆਂ ਛੱਡ ਉੱਠ ਤੁਰੀ। ਇਸ ਨੂੰ ਮਾਂ ਦੀ ਮਮਤਾ, ਮਾਂ ਦੀ ਗੋਦੀ ਦਾ ਨਿੱਘ, ਮਾਂ ਦਾ ਪਿਆਰ ਚਾਹੀਦਾ ਏ। ਇਸ ਲਈ ਕੋਈ ਮਾਂ ਲੱਭ।"
ਨਵਾਬ ਨੇ ਲੰਬਾ ਹੌਕਾ ਭਰਿਆ, ਕਿਸਮਤ ਦੀ ਗੱਲ ਏ, ਦਾਰਾਂ। ਜੇ ਇਹਦੇ ਨਸੀਬਾਂ ਵਿਚ ਮਾਂ ਦਾ ਪਿਆਰ ਹੁੰਦਾ ਤਾਂ ਹੁਸੈਨਾ ਹੀ ਨਾ ਮਰਦੀ। ਫਿਰ ਕਿੱਥੋਂ ਲੱਭਾਂ? ਕੌਣ ਬਣੇਗੀ ਇਹਦੀ ਮਾਂ?"
ਦਾਰਾਂ ਹਾਸ਼ਮ ਨੂੰ ਲੈ ਕੇ ਉੱਠ ਖੜੋਤੀ ਅਤੇ ਕਿਹਾ, " ਮੈਂ-ਮੈਂ ਬਣਾਂਗੀ ਇਹਦੀ ਮਾਂ।"
ਨਵਾਬ ਦੀਆਂ ਅੱਖਾਂ ਹੈਰਾਨੀ ਨਾਲ ਫੈਲ ਗਈਆਂ। "ਇਹ ਕਿਵੇਂ!"
ਹਾਂ-ਹਾਂ, ਮੈਂ ਬਣਾਂਗੀ ਇਹ ਦੀ ਮਾਂ। ਮੈਂ ਮੁੰਡਾ ਲੈ ਚਲੀ ਆਂ। ਸੋਚ
108