ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਮੰਗ ਕਰਦੀ ਅਤੇ ਹਾਸ਼ਮ ਕਿਸੇ ਪਰੀ, ਕਿਸੇ ਰੂਪਮਤੀ ਸ਼ੈਹਜਾਦੀ ਦੀ ਕਹਾਣੀ ਸ਼ੁਰੂ ਕਰ ਦਿੰਦਾ। ਜਦੋਂ ਉਹ ਕਿਸੇ ਪਰੀ ਜਾਂ ਸ਼ਹਿਜਾਦੀ ਦੇ ਰੁਪ ਦੀ ਸਿਫਤ ਕਰਦਾ ਤਾਂ ਨਜਮਾਂ ਕਹਿੰਦੀ,

"ਵੀਰੇ, ਉਹ ਬਹੁਤ ਸੋਹਣੀ ਸੀ?"

ਹੂੰ, ਹਾਂ, ਹਾਂ ਨਜ਼ਮਾ, ਪਰੀਆਂ ਤੇ ਸ਼ਹਿਜਾਦੀਆਂ ਸਦਾ ਹੀ ਸੋਹਣੀਆ ਹੁੰਦੀਆਂ ਨੇ।"

ਨਜ਼ਮਾ ਕਹਿੰਦੀ, "ਮਾਂ ਤੋਂ ਵੀ?" "ਨਹੀਂ, ਨਹੀਂ, ਨਾ ਮਾਂ ਤੋਂ, ਨਾ ਨਜ਼ਮਾਂ ਤੋਂ। ਹੋਰ ਸਭ ਤੋਂ।"

"ਅਤੇ ਵੀਰੇ, ਸ਼ਹਿਜ਼ਾਦਾ?"

"ਹਾਂ, ਸ਼ਹਿਜਾਦੇ ਵੀ ਬਹੁਤ ਸੋਹਣੇ ਹੁੰਦੇ ਨੇ।

ਅਤੇ ਨਜ਼ਮਾਂ ਕਹਿੰਦੀ, "ਮੇਰੇ ਵੀਰੇ ਤੋਂ ਵੀ?"

"ਉਹ ਹਾਂ ਹਾਂ।"

ਅਤੇ ਨਜ਼ਮਾਂ ਗੁੱਸੇ ਹੋ ਜਾਂਦੀ ਅਤੇ ਉਦੋਂ ਤੱਕ ਹੁੰਗਾਰਾ ਨਾ ਭਰਦੀ ਚਿਰ ਉਹ ਇਹ ਨਾਂ ਕਹਿੰਦਾ, 'ਨਹੀਂ ਨਜ਼ਮਾ, ਤੇਰੇ ਵੀਰੇ ਤੋਂ ਕੋਈ ਸੋਹਣਾ ਸਕਦਾ ਅਤੇ ਉਹ ਖਿੜ ਜਾਂਦੀ ਅਤੇ ਕਹਾਣੀ ਓਨਾ ਚਿਰ ਚਲਦੀ ਰਹਿੰਦੇ ਚਿਰ ਨਜ਼ਮਾਂ ਦੀਆਂ ਅੱਖਾਂ ਵਿੱਚ ਨੀਂਦ ਦੇਵੀ ਨਾ ਆ ਬਿਰਾਜਦੀ। ਕਦੀ ਦੋਹਾਂ ਵਿਚ ਮਾਂ ਬਾਪ ਦੀ ਯਾਦ ਆ ਹਾਵੀ ਹੁੰਦੀ ਤੇ ਮਾਹੌਲ ਸੋਗਵਾਰ ਹੋ ਜਾਂਦਾ। ਦੋਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਿੱਜ ਜਾਂਦੀਆਂ। ਪਰ ਦੋਵੇਂ ਹੀ ਇੱਕ ਦੂਜੇ ਦੇ ਅੱਥਰੂ ਪੂੰਝਦੇ।

ਇੱਕ ਦਿਨ ਹਾਸ਼ਮ ਕਿਤੋਂ ਥੋੜਾ ਜਿਹਾ ਸੀਮਿੰਟ ਲਿਆਇਆ ਤੇ? ਖੂਹ ਦੀ ਮੌਣ ਦੇ ਉਤੇ ਅਤੇ ਬਰਾਬਰ ਤਿੰਨ ਚਾਰ ਇੱਟਾਂ ਤੇ ਸੀਮਿੰਟ ਲਾਈ। ਉੱਤੇ ਥੱਲੇ ਦੋਹੀਂ ਥਾਈਂ ਨਾ ਲਿਖਿਆ 'ਨੱਜੋ ਦਾ ਖੂਹ'। ਮੌਣ ਦੇ ਉਤੇ ਤੁਰਦੀ ਨਜ਼ਮਾ ਨੇ ਤਾਜੇ ਸੀਮਿੰਟ ਤੇ ਦੋ ਪੈਰ ਧਰੇ ਤੇ ਪੈਰ ਚਿੱਤਰ ਬਣ ਗਏ।

ਹਾਸ਼ਮ ਬੜਾ ਹੱਸਿਆ, "ਨੰਜੋ ਮੈਂ ਤਾਂ ਖੂਹ ਤੇ ਤੇਰਾ ਨਾਂ ਲਿਖਿਆ ਸੀ।

112