ਪੰਨਾ:ਪੱਕੀ ਵੰਡ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿੱਘਰ ਗਈ। ਪਾਣੀ ਦੇ ਛਿੱਟੇ ਉਹਦੇ ਮੂੰਹ ਤੇ ਵੱਜੇ। ਉਹਨੂੰ ਝੁਣਝਣੀ ਆ ਗਈ। ਉਸ ਚੀਕ ਕੇ ਕਿਹਾ, "ਨਜ਼ਮਾ" ਅਤੇ ਦੋਵੇਂ ਹੱਥ ਗਿੱਲੇ ਮੂੰਹ ਤੇ ਆ ਟਿਕੇ। ਨੀਂਦ ਟੁੱਟ ਗਈ ਤੇ ਹੋਸ਼ ਆ ਗਈ।

"ਅੱਲ ਹਮਦੋ ਉਲਿ ਹੇ ਵਾਹਦ ਹ ਲਾ ਸ਼ਰੀਕ ਐ ਕਾਦਰੇ ਮੁਲਕ ਰਹਿਮ ਕਰ, ਰਹਿਮ ਕਰ, ਰਹਿਮ ਕਰ।" ਕਿਸੇ ਮੱਧਮ ਸੁਰ ਵਿੱਚ ਦੁਆ ਪੜੀ ਤੇ ਕੂਲਾ ਜਿਹਾ ਕੱਪੜਾ ਉਹਦੇ ਮੂੰਹ ਤੇ ਫਿਰਿਆ।

"ਹੋਸ਼ ਕਰ ਜੀਵੇਂ, ਅੱਖਾਂ ਪੁਟ।"

"ਨਾਜੋ?" ਉਸ ਥੋੜੀ ਜਿਹੀ ਹੋਸ਼ ਕੀਤੀ, "ਨ ..... ਨਾਜੋ।"

"ਅੱਖਾਂ ਪੁੱਟ ਜੀਵੇਂ, ਮੈਂ ਹਾਂ, ਮੈਂ ਗੁਲਨਾਰ ਹਾਂ, ਹਾਂ.... ਹਾਂ ਅੱਖਾਂ ਪੁੱਟ ਹੋਸ਼ ਕਰ, ਮੈਂ ਹਾਂ ਗੁਲਨਾਰ ਬਾਨੋ, ਬਲੋਚ ਸਰਦਾਰ ਜਾਫਰ ਖਾਂ ਦੀ ਧੀ।"

ਹਾਸ਼ਮ ਹੁਣ ਹੋਸ਼ ਵਿੱਚ ਸੀ। ਉਸ ਹੌਲੀ-ਹੌਲੀ ਬੋਝਲ ਪਲਕਾਂ ਚੁੱਕੀਆਂ। ਉਹਦੇ ਮੁੰਹ ਤੇ ਬਲੋਚ ਸੁੰਦਰੀ ਗੁਲਨਾਰ ਦੀਆਂ ਰੇਸ਼ਮੀ, ਫੁਲੇਲ ਮਹਿਕ, ਮੀਢੀਆਂ ਪਲੰਮ ਰਹੀਆਂ ਸਨ। "ਹੋਸ਼ ਕਰ ਜੀਵੇਂ, ਤੂੰ ਕਲ਼ ਦਾ ਬੇਹੋਸ਼ ਏਂ। ਮੈਂ ਤੈਨੂੰ ਬੇ ਹੋਸ਼ ਪਏ ਨੂੰ ਖੂਹ ਤੋਂ ਚੁਕਵਾ ਕੇ ਲੈ ਆਂਦਾ। ਕਬੀਲੇ ਦੇ ਸਰਦਾਰ ਨੇ ਤੈਨੂੰ ਬੂਟੀਆਂ ਘੋਲ ਪਿਲਾਈਆਂ। ਮੈਂ ਪੂਰਾ ਵੇਲਾ ਤੇ ਸਾਰੀ ਰਾਤ ਤੇਰੇ ਸਿਰਾਹਣੇ ਬੈਠ ਕੇ ਕੱਟੀ, ਜੀਵੇਂ। ਹਕੀਮ ਬਾਬਾ ਨੇ ਆਖਿਆ ਸੀ ਜਦੋਂ ਇਹਦੇ ਮੂੰਹੋ ਕੋਈ ਵਾਜ ਨਿਕਲੇ ਜਾਂ ਅੰਗ ਫਰਕੇ, ਪਾਣੀ ਦਾ ਛਿੱਟਾ ਮਾਰੋ।" ਬਲੋਚ ਸੁੰਦਰੀ ਖੁਸ਼ੀ ਵਿੱਚ ਖੀਵੀ ਉਹਦੇ ਮੱਥੇ ਤੇਹੱਥ ਫੇਰ ਰਹੀ ਸੀ।

ਹਾਸ਼ਮ ਨੂੰ ਇਹ ਵੀ ਕੋਈ ਸੁਪਨਾ ਕੋਈ ਖਾਬ ਹੀ ਲੱਗਾ। ਉਸ ਆਪਣੇ ਕੰਨ ਤੇ ਚੂੰਢੀ ਵੱਢ ਕੇ ਤਸੱਲੀ ਕੀਤੀ। ਬਹੁ ਰੰਗੇ ਪਸ਼ਮੀਨੇ ਦੇ ਸ਼ਾਨਦਾਰ ਅੰਦਰਸ ਵਾਲੇ ਖੇਮੇ ਵਿੱਚ ਕਬੀਲੇ ਦਾ ਬੁੱਢਾ ਹਕੀਮ ਫਿਰ ਆਇਆ। ਹੁਣ ਕੋਈ ਡਰ ਨਹੀਂ। ਚੀਨੀ ਦੀ ਕਟੋਰੀ ਵਿਚ ਘੋਲ ਕੋਈ ਬੂਟੀ ਹੋਰ ਪਿਆਈ। ਫਿਰ ਗੁਲਨਾਰ ਨੇ ਉਹਨੂੰ ਮੋਢਿਆ ਤੋਂ ਸਹਾਰ ਵੱਡੇ ਗੋਲ ਹਾਣੇ ਨਾਲ ਢੋਹ ਲਵਾਈ। ਨਾਜੁਕ ਗੁਲਾਬੀ ਹੱਥ ਵਿੱਚ ਚਮਚ ਫੜ ਖਮੀਰਾ ਜਬਾਨ ਉਹਦੇ ਮੂੰਹ ਵਿਚ ਪਾਇਆ।

115