ਪੰਨਾ:ਪੱਕੀ ਵੰਡ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਖਾ ਗਿਆ। ਹਾਸ਼ਮ ਇਸ ਤਰ੍ਹਾਂ ਜਿਵੇਂ ਕਿਸੇ ਪਰੀ ਦੇਸ਼ ਵਿਚ ਆ ਪਹੁੰਚਾ ਹੋਵੇ ਜਿਹਦਾ ਰੰਗ ਉਹ ਨਜ਼ਮਾ ਨੂੰ ਕਹਾਣੀ ਸੁਣਾਉਂਦਿਆਂ ਬੰਦਾ ਹੁੰਦਾ ਸੀ। ਭੁਖੀਆਂ ਆਂਦਰਾਂ ਨੇ ਮਾਜੂਨਾ ਵਿਚੋਂ ਬਲ ਪ੍ਰਾਪਤ ਕੀਤਾ ਅਤੇ ਉਸ ਵਿੱਚ ਬੋਲਣ ਦੀ ਹਿੰਮਤ ਹੋ ਗਈ।

ਬਲੋਚ ਸੁੰਦਰੀ ਗੁਲਨਾਰ ਨੇ ਪੁੱਛਿਆ, "ਜੀਵੇਂ, ਇਹ ਨਜ਼ਮਾਂ ਕੌਣ ਏ?"

ਉਹਨੂੰ ਸਭ ਕੁਝ ਯਾਦ ਆਉਣ ਲੱਗਾ। "ਹੂ .... ਹਾਂ .... ਹਾਂ ਨਜ਼ਮਾ, ਹਾ ਨਾਜੋ।" ਉਸ ਹੋਕਾ ਭਰ ਕੇ ਆਖਿਆ, "ਨਾਜੋ ਮੇਰੀ ਜ਼ਿੰਦਗੀ, ਮੇਰੀ ਰੂਹ, ਮੇਰੀ ਦੁਨੀਆ, ਮੇਰੇ ਸਾਹਾਂ ਦੀ ਸੁਗੰਧ, ਮੇਰਾ ਸਭ ਕੁਝ ਸੀ।"

ਗੁਲਨਾਰ ਦੇ ਸੂਹੇ ਗੁਲਾਬੀ ਚਿਹਰੇ ਤੇ ਪਲਿੱਤਣ ਦੇ ਚਿੰਨ੍ਹ ਉੱਭਰੇ।

ਹਾਸ਼ਮ ਦੀਆਂ ਅੱਖਾਂ ਵਿੱਚੋਂ ਦੋ ਹੰਝੂ ਤਿਲਕ ਕੇ ਡਿੱਗ ਪਏ। ਉਸ ਲੰਬਾ ਹੌਕਾ ਭਰਿਆ ਤੇ ਕਿਹਾ, "ਨਜ਼ਮਾ ਹੀ ਇਸ ਦੁਨੀਆਂ ਵਿੱਚ ਮੇਰਾ ਇੱਕੋ ਇਕ ਸਹਾਰਾ ਸੀ। ਮੇਰੀ ਛੋਟੀ ਜਿਹੀ, ਖਿਡੌਣਾ ਜਿਹੀ ਭੈਣ ਜਿਹਨੂੰ ਮੌਤ ਨੇ ਮੈਥੋਂ ਖੋਹ ਲਿਆ ਤੇ ਮੇਰੇ ਸਭ ਸਹਾਰੇ ਟੁੱਟ ਗਏ।"

ਬਲੋਚ ਸੁੰਦਰੀ ਦੇ ਮੁੱਖ ਤੇ ਜਿਥੇ ਇੱਕ ਪਲ ਪਹਿਲਾਂ ਪਤਣ ਉੱਭਰੀ ਸੀ ਸੰਧੂਰੀ ਸੇਬ ਵਾਂਗ ਦਗਦਾ ਚਿਹਰਾ ਹੋਰ ਵੀ ਸੂਹਾ ਹੋ ਗਿਆ। ਅਨਾਰ ਦੇ ਫੁੱਲ ਵਾਂਗ ਖਿੜੀ ਬਲੋਚ ਸੁੰਦਰੀ ਨੇ ਪੁੱਛਿਆ, "ਜੀਵੇਂ, ਹੋਰ ਘਰ ਦੇ ਜੀਅ?"

ਤੇ ਹਾਸ਼ਮ ਨੇ ਰੁਕ-ਰੁਕ ਅਟਕ-ਅਟਕ ਆਪਣੀ ਹੱਡ ਬੀਤੀ ਸੁਣਾਈ ਤੇ ਅੰਤ ਵਿੱਚ ਕਿਹਾ, "ਕਾਸ਼! ਖੁਦਾ ਨਜ਼ਮਾਂ ਤੋਂ ਪਹਿਲਾਂ ਮੈਨੂੰ ਹੀ ਚੁੱਕ ਲੈਂਦਾ।

ਗੁਲਨਾਰ ਨੇ ਆਪਣਾ ਕੂਲਾ ਗੁਲਾਬੀ ਹੱਥ ਹਾਸ਼ਮ ਦੇ ਹੋਠਾਂ ਉੱਤੇ ਰਾਜ ਲਿਆ। "ਨਹੀਂ ਨਹੀਂ ਜੀਵੇਂ, ਖੁਦਾ ਲੰਬੀ ਹਿਆਤੀ ਦੇਵੇ। ਕੁਝ ਦੇਰ ਬਲਰ ਨੱਢੀ ਨੇ ਭਿੱਜੇ ਮਨ ਨੂੰ ਸ਼ਾਂਤ ਕੀਤਾ ਤੇ ਕਿਹਾ, "ਜੀਵੇਂ ਚੰਨਾ, ਇਧਰ ਵੇਖ ਮ " ਮੈਂ .... ਹਾਂ .... ਮੈਂ ਗੁਲਨਾਰ ਬਾਨੋ। ਮੈਂ ਤੇਰੀ ਹਾਂ ਅਤੇ ਤੇਰਾ ਸਭ ਕੁਝ ਹੈ।

ਹਾਸ਼ਮ ਨੇ ਹੱਕਾ ਬੱਕਾ ਹੋਏ ਅੱਖਾਂ ਝਪਕੀਆਂ।

ਮਿੱਠੀ ਮੱਧ ਮੁਸਕਾਨ ਨਾਲ ਬਲੋਚ ਹਸੀਨਾ ਨੇ ਫਿਰ ਕਿਹਾ, "ਹਾਂ ਹਾਂ

116