ਪੰਨਾ:ਪੱਕੀ ਵੰਡ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਨਾ, ਮੈਂ ਤੇਰੇ ਫੱਟਾਂ ਤੇ ਮਲ੍ਹੰਮ ਲਾਵਾਂਗੀ। ਮੈਂ ਤੇਰੀ ਹਾਂ।"

ਗੁਲਨਾਰ ਬਾਨੋ ਬਲੋਚ ਸਰਦਾਰ ਜਾਫਰ ਖਾਂ ਦੀ ਇਕਲੌਤੀ ਧੀ ਸੀ ਅਤੇ ਬਲੋਚ ਹਸੀਨਾ ਨੇ ਹਾਸ਼ਮ ਦੀਆਂ ਅੱਖਾਂ ਦੇ ਹੰਝੂ ਮੋਤੀਆਂ ਵਾਂਗ ਚੁਗ ਲਏ। ਦਿਲ ਦੀ ਪੀੜ ਇੱਕੋ ਡੀਕੇ ਹੀ ਪੀ ਲਈ।

ਅਤੇ ਫਿਰ ਇੱਕ ਦਿਨ ਡਫ- ਮਜੀਰਾ ਵੱਜਿਆ। ਪ੍ਰਭਾਤੀ ਦੀ ਧੁਨ ਦੂਰਦੂਰ ਤੱਕ ਸੁਰਾਂ ਬਖੇਰ ਗਈ। ਬਲੋਚ ਨੱਢੀਆਂ ਤੇ ਬਲੋਚ ਛੱਲਿਆਂ ਨੇ ਮਜੀਰੇ ਦੀ ਤਾਲ ਤੇ ਰੁਮਾਲ ਲਹਿਰਾਏ। ਸਾਰੀ ਰਾਤ ਦਿਨ ਚੜ੍ਹਦੇ ਤੱਕ ਨਾਚ ਹੋਇਆ। ਨਜ਼ਰਾਂ, ਨਿਆਜਾਂ, ਵਧਾਈਆਂ, ਸਲਾਮੀਆਂ ਹੋਈਆਂ। ਕੋਰਮੇ, ਸ਼ੋਰਬੇ ਅਤੇ ਅਖਨੀਆਂ ਵੰਡੀਆਂ ਗਈਆਂ ਅਤੇ ਅਗਲੀ ਸਵੇਰ ਬਲੋਚ ਕਾਫਲਾ ਕੂਚ ਕਰ ਗਿਆ। ਕਾਫਲਾ ਜਾ ਰਿਹਾ ਸੀ। ਉਠੀ ਉਠਣੀਆਂ ਦੇ ਗਲਾਂ ਦੀਆਂ ਹਮੇਲਾਂ ਤੇ ਗੋਡਿਆਂ ਤੇ ਬੰਨੇ ਘੁੰਗਰੂ ਛਣਕ ਰਹੇ ਸਨ। ਹਰੀਆਂ, ਕਾਲੀਆਂ ਲਾਲ ਪਸ਼ਮਾਂ ਦੀਆਂ ਹਮੇਲਾਂ ਤੇ ਸਿਤਾਰਿਆਂ, ਮੋਤੀਆਂ ਅਤੇ ਪਸ਼ਮੀਨੇ ਦੇ ਗੇਂਦਾ ਵਰਗੇ ਫੁੱਲਾਂ ਨਾਲ ਸ਼ਿੰਗਾਰੀ ਡਾਚੀ ਤੇ ਮਖਮਲੀ ਪਰਦਿਆਂ ਨਾਲ ਸ਼ਿੰਗਾਰੀ ਉਮਾਰੀ ਵਿੱਚ ਹਾਸ਼ਮ ਅਤੇ ਲਾਲ ਕਾਲੇ ਜਾਲੀਦਾਰ ਨਕਾਬ ਵਿਚੋਂ ਵੀ ਬਲੋਚ ਹਸੀਨਾ ਗੁਲਨਾਰ ਬੇਗਮ ਦਾ ਰੂਪ ਸੁੱਕਰ ਤਾਰੇ ਵਾਂਗ ਰਿਸ਼ਮਾਂ ਛੱਡ ਰਿਹਾ ਸੀ।

ਫਿਰ ਖੇਤ ਬੇ-ਵਾਰਸੇ ਹੋ ਗਏ। ਉਜੱੜ ਗਏ। ਖੂਹ ਬਰਬਾਦ ਹੋ ਗਿਆ। ਗਾਧੀ, ਕਾਂਜਣ, ਢੋਲ, ਚਕਲੀ, ਮਾਹਲ, ਪਾੜਛਾ, ਬੈੜ, ਲੱਠ, ਧਕੜ, ਝਲਣ. ਸਭ ਲੋਕਾਂ ਪੁੱਟ ਲਏ। ਸਿਰਫ ਛੱਪੜੀ ਦੇ ਰੁੱਖ ਬਚੇ ਜਿੱਥੇ ਕਿਸੇ ਅੱਲਾ ਵਾਲੇ ਉਦਾਸੇ ਫਕੀਰ ਨੇ ਆ ਕੁਟੀਆ ਪਾਈ ਅਤੇ ਧੂਣੀ ਰਮਾਈ।

ਕਾਫਲੇ ਆਉਂਦੇ ਰਹੇ। ਕਿਆਮ ਕਰਦੇ ਰਹੇ। ਕਦੀ ਬਾਗੜੀ ਲੋਹਾਰ, ਠੰਡੀ ਕੁੱਟ, ਕਦੇ ਗਿੱਦੜ ਮਾਰ, ਕੁਚ ਬੰਨ ਗੰਢੀਲੇ, ਕੱਛੂ ਖਾਣੇ, ਕੀਕਣੇ ਭੇਡ ਕੱਟ, ਬਾਵਰੀਏ, ਸਿਕਲੀਗਰ ਸਭ ਡੱਲ ਦਾ ਪਾਣੀ ਪੀਂਦੇ ਅਤੇ ਬੋਕੇ ਭਰ ਭਰ ਪਸ਼ੂਆਂ ਨੂੰ ਪਿਲਾਉਂਦੇ।

ਕਈ ਸਾਲ ਲੰਘ ਗਏ ਕਿ ਗੁੱਜਰਾਂ ਅਤੇ ਬਲੋਚਾਂ ਦਾ ਇਕੱਠਾ ਉਤਾਰਾ

117