ਪੰਨਾ:ਪੱਕੀ ਵੰਡ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਰੂਲੇ ਦੀਆਂ ਲਗਭਗ ਸਾਰੀਆਂ ਕਹਾਣੀਆਂ ਹੀ ਵਿਅਕਤੀ ਸਾਹਮਣੇ ਸੁਖੀ ਜੀਵਨ ਪਾ ਲੈਣ ਦੀਆਂ ਮੌਜੂਦ ਸੰਭਾਵਨਾਵਾਂ ਦੇ ਸੰਦਰਭ ਵਿਚ ਲਿਖੀਆਂ ਗਈਆਂ ਹਨ। ਉਹਦੇ ਪਾਤਰ ਜੁਰਅਤ ਵਾਲੇ ਪਾਤਰ ਹਨ ਜਿਹੜੇ ਇਹਨਾਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਨਿਰਣਾਇਕ ਕਦਮ ਪੁੱਟਦੇ ਹਨ ਅਤੇ ਆਪਣੀ ਹੋਣੀ ਦੀ ਲਗਾਮ ਆਪਣੇ ਹੱਥ ਲੈਣ ਲਈ ਸੰਘਰਸ਼ਸ਼ੀਲ ਹਨ। ਇਹ ਨਵਾਂ ਨਰੋਆ ਜੀਵਨ ਫਲਸਫਾ ਨਰੁਲੇ ਦੀਆਂ ਕਹਾਣੀਆਂ ਦੇ ਆਰਪਾਰ ਫੈਲਿਆ ਹੋਇਆ ਹੈ ਪਰ ਏਨੇ ਸੁਭਾਵਕ ਢੰਗ ਨਾਲ ਕਾਰਜਸ਼ੀਲ ਹੈ ਕਿ ਕਿਤੇ ਵੀ ਨਾਅਰੇਬਾਜ਼ੀ ਨਹੀਂ ਬਣਦਾ ਕਿ ਕਿਤੇ ਵੀ ਇਹ ਨਹੀਂ ਲਗਦਾ ਕਿ ਲੇਖਕ ਮੱਲੋਜੋਰੀ ਆਪਣੇ ਪਾਤਰਾਂ ਨੂੰ ਆਪਣੀ ਫਲਸਫੇ ਦੀ ਰੰਗਤ ਚਾੜ੍ਹ ਰਿਹਾ ਹੈ।

'ਜੇ ਕਿਤੇ' ਦਾ ਯਤੀਮ ਕਾਦਰ ਆਪਣੀ ਹਿੰਮਤ ਅਤੇ ਹੁਸੈਨ ਬੀਬੀ ਤੋਂ ਲਾਲ ਖਾਂ ਦੇ ਦਿੱਤੇ ਸਹਾਰੇ ਦੇ ਸਿਰ ਮੁਨਸ਼ੀ ਬਣ ਜਾਂਦਾ ਹੈ ਤੇ ਉਹ ਮੁਜਾਰਿਆਂ ਵਿਚ ਆਪਣੇ ਇਨਸਾਨੀ ਵਰਤਾਓ ਸਕਦਾ ਬਹੁਤ ਹਰਮਨ ਪਿਆਰਾ ਹੈ। ਪਰ ਹਾਕੂ ਤੇ ਉਹਦਾ ਪਰਿਵਾਰ ਕਾਦਰ ਦੀਆਂ ਖੁਸ਼ੀਆਂ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਹਨ। ਸਾਦਕ ਤੇ ਤਾਲਿਆਂ ਦਾ ਮੁਜਾਰਾ ਪਰਿਵਾਰ ਉਹਦੇ ਸ਼ੁਭਚਿੰਤਕ ਹਨ ਪਰ ਤਾ ਉਸ ਨੂੰ ਸਾਕ ਕਰਾਉਣ ਦੇ ਯਤਨ ਨੂੰ ਵੀ ਹਾਕੂ ਪਰਿਵਾਰ ਅਸਫਲ ਕਰਨ ਸਫ਼ਲ ਹੋ ਜਾਂਦਾ ਹੈ। ਫਿਰ ਤਾਲਿਆਂ ਦੇ ਡੰਗਰ ਚਾਰਦੇ ਮੁੰਡੇ ਦਾ ਜਾਗੀਰਦਾ ਕੁੱਟਣ ਸਦਕਾ ਮਰ ਜਾਣਾ ਅਤੇ ਇਲਜ਼ਾਮ ਕਾਦਰ ਸਿਰ ਲਾ ਦੇਣ ਦੀ ਘਟਨਾ ਸੰਭਾਵੀ ਸਾਥ ਦੇ ਆਸਾਰਾਂ ਨੂੰ ਬਰਬਾਦ ਕਰ ਦਿੰਦੀ ਹੈ। ਬੇਵਾ ਤਾਲਿਆਂ ਵੀ ਇਕ ਕਾਦਰ ਨੂੰ ਕਾਤਲ ਮੰਨ ਲੈਂਦੀ ਹੈ ਅਤੇ ਉਹਦੇ ਖਿਲਾਫ ਗਵਾਹ ਵੀ ਬਣ ਜਾਂਦੀ ਹੈ। ਪਰ ਕੁਝ ਸਮੇਂ ਬਾਅਦ ਹੀ ਉਹ ਹਾਕੂ ਪਰਿਵਾਰ ਦੀ ਕਾਦਰ ਨੂਂ ਫਾਂਸੀ ਲੁਆਉਣ ਦੀ ਸਾਜ਼ਸ਼ ਨੂੰ ਸਮਝਕੇ ਕਾਦਰ ਦਾ ਬੇਕਸੂਰ ਹੋਣਾ ਜਾਣ ਲੈਂਦੀ ਹੈ। ਤਾਲਿਆਂ ਕਾਦਰ ਦੇ ਪੱਖ ਵਿੱਚ ਗਵਾਹੀ ਦੇ ਦਿੰਦੀ ਹੈ। ਕਾਦਰ ਬਰੀ ਹੋ ਜਾਂਦਾ ਹੈ। ਪਰ ਉਹਨੂੰ ਲਗਦਾ ਹੈ ਕਿ ਤਾਲਿਆਂ ਨੇ ਉਹਨੂੰ ਦਿਲੋਂ ਮਾਫ ਨਹੀਂ ਕੀਤਾ। ਹੁਸੈਨ ਬੀਬੀ ਉਸਨੂੰ ਬਰੀ ਹੋਣ ਵਾਲੇ ਦਿਨ ਹੀ ਤਾਲਿਆਂ ਦੁਆਰਾ ਉਸਨੂੰ ਜੀਵਨ-

12