ਪੰਨਾ:ਪੱਕੀ ਵੰਡ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਨੇ ਜੀਵਨ ਪੰਧ ਬਾਰੇ ਤੁਹਾਡਾ ਇੰਤਖਾਬ ਕਰ ਲਿਆ। ਤੁਸੀਂ ਨਿੱਤ ਦਿਨ ਮੇਰੇ ਮਗਰ ਤੁਰਦੇ ਰਹੇ ਪਰ ਇਕ ਵਾਰ ਵੀ ਇਸ਼ਾਰਾ ਨਾ ਕਰ ਸਕੇ। ਤੁਸੀਂ ਦੱਸੋ ਤੁਸੀਂ ਮੇਰਾ ਸਾਥ ਚਾਹੁੰਦੇ ਹੋ ਕਿ ਨਹੀਂ?"

ਮੋਹਨ ਨੇ ਝਿਜਕਦੇ ਕਿਹਾ, "ਹੋ ਸਕਦਾ ਏ ਮੈਂ ਇਸ ਲਾਇਕ ਨਾ ਹੋਵਾਂ।"

"ਕਿਉਂ?"

"ਸ਼ਾਇਦ! ਮੇਰੀ ਜਿੰਦਗੀ ਏਨੀ ਸੁਖਾਵੀਂ ਨਾ ਹੋਵੇ।"

"ਮਤਲਬ?" "ਮਤਲਬ ਇਹ ਕਿ ਮੈਂ ਗਰੀਬ ਹੋਵਾਂ।"

"ਇਹ ਮੈਂ ਤੁਹਾਨੂੰ ਨਹੀਂ ਪੁੱਛਿਆ।"

"ਸ਼ਾਇਦ! ਮੈਂ ਬੇ ਘਰ ਹੋਵਾਂ।"

"ਇਹ ਮੇਰਾ ਸਵਾਲ ਨਹੀਂ ਸੀ।"

"ਮੈਂ ਮਜ਼ਦੂਰ ਹਾਂ। ਉਹ ਵੀ ਬੁਨਕਰ ਹੱਥ ਖੱਡੀ ਦਾ।"

"ਇਹ ਮੇਰੇ ਸਵਾਲ ਦਾ ਜਵਾਬ ਨਹੀਂ।"

"ਸ਼ਾਇਦ ਮੈਂ ਤਾਲੀਮੀ ਤੌਰ ਤੇ ਪਛੜਿਆ ਹੋਵਾਂ।"

ਸੀਲਾ ਨੇ ਨੀਝ ਲਾ ਕੇ ਉਸ ਵਲ ਵੇਖਦਿਆਂ ਕਿਹਾ, "ਮੋਹਨ, ਮੈਂ ਜਾਣਦੀ ਹਾਂ ਤੁਸੀਂ ਮਜਦੂਰ ਹੋ ਅਤੇ ਇਹ ਵੀ ਜਾਣਦੀ ਹਾਂ ਦੁਨੀਆਂ ਦੀ ਕਿਸ਼ਤੀ ਦਾ ਖਵਈਆ ਮਜ਼ਦੂਰ ਏ। ਸ਼ਾਇਦ ਇਸ ਕਰਕੇ ਮੇਰੇ ਦਿਲ ਨੇ ਤੁਹਾਨੂੰ ਚੁਣਿਆ ਏ। ਮੇਰਾ ਸਵਾਲ ਸੀ ਤੁਸੀਂ ਮੈਨੂੰ ਚਾਹੁੰਦੇ ਹੋ ਜਾਂ ਨਹੀਂ।"

ਹੁਣ ਮੋਹਣ ਦੀ ਝਿਜਕ ਟੁੱਟ ਗਈ ਸੀ। ਉਸ ਕਿਹਾ, "ਸ਼ੀਲਾ, ਦਿਲ ਤਾਂ ਮੇਰਾ ਵੀ ਲੁੱਟਿਆ ਗਿਆ ਏ।"

"ਫਿਰ ਮੋਹਨ ਜੀ, ਝਿਜਕ ਕਾਹਦੀ? ਬਿਲਾਂ ਦਿਲ ਦੇ ਚੋਰ ਹਾਜਰ ਏ। ਗਿਰਫਤਾਰ ਕਰ ਲੋ।" ਸ਼ੀਲਾ ਨੇ ਹਸਦੇ ਹੋਏ ਕਿਹਾ।

"ਬਿਨਾਂ ਦਿਲ ਦੇ ਕਿਵੇਂ?" ਮੋਹਨ ਨੇ ਹੈਰਾਨ ਹੋ ਕੇ ਪੁਛਿਆ। ਸ਼ੀਲਾ ਨੇ ਕਿਹਾ, "ਹਾਂ... ਹਾਂ ਬਿਨਾ ਦਿਲ ਦੇ। ਦਿਲ ਤਾਂ ਮੈਂ ਤੁਹਾਨੂੰ

133