ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਚੁੱਕੀ ਹਾਂ।"

ਦੋਹਾਂ ਦੇ ਜਨਮ ਜਨਮ ਸਾਥ ਦੇ ਵਾਅਦੇ ਹੋ ਗਏ। ਹੱਥਾਂ ਨਾਲੋਂ ਹੱਥ ਉਸ ਵੇਲੇ ਖੁੱਲੇ ਜਦ ਸ਼ੀਲਾ ਰਿਕਸੇ ਵਿਚ ਬੈਠੀ। ਰਿਕਸ਼ਾ ਚਲ ਪਈ।

"ਅੱਛਾ ਮੋਹਨ ਜੀ, ਸ਼ੁਭ ਰਾਤਰੀ!"

ਮੋਹਨ ਦੇ ਅੰਦਰ ਖੁਸ਼ੀ ਭਰਿਆ ਦਰਦ ਸੀ ਅਤੇ ਉਹਦੇ ਪੈਰ ਧਰਤੀ ਉਤੇ। ਪੈਂਦੇ ਥਿੜਕ ਰਹੇ ਸਨ। ਸਰਦਾਰੀ ਲਾਲ ਦੇ ਕੋਲ ਆਇਆ ਤਾਂ ਉਹਦਾ ਦਿਲ ਕੀਤਾ ਇਹਨੂੰ ਬਾਹਵਾਂ ਵਿਚ ਲੈ ਕੇ ਸਭ ਕੁਝ ਦਸ ਦੇਵਾਂ। ਪਰ ਉਹ ਜਬਤ ਕਰ ਗਿਆ ਇਹ ਖਿਆਲ ਕਰਕੇ ਕਿ ਗੱਲ ਕੁਝ ਹੋਰ ਅੱਗੇ ਵਧ ਲਵੇ।

ਉਸ ਪਿਛੋਂ ਮੋਹਨ ਤੇ ਸ਼ੀਲਾ ਰੋਜ ਹੀ ਮਿਲਦੇ ਰਹੇ। ਪਾਰਕ ਵਿੱਚ ਬੈਠਦੇ ਰਹੇ ਕਿਉਂਕਿ ਕਈ ਵਾਰੀ ਮੋਹਨ ਚਾਰ ਵਜੇ ਹੀ ਛੁੱਟੀ ਕਰ ਲੈਂਦਾ ਸੀ ਦੋਹਾਂ ਦਾ ਆਪਸੀ ਮੋਹ, ਆਪਸੀ ਪਿਆਰ ਸਿਖਰਾਂ ਛੋਹ ਗਿਆ।

ਮੌਸਮ ਮਹਿਕ ਰਿਹਾ ਸੀ। ਪਾਰਕ ਵਿਚ ਖਿੜੇ ਫੁੱਲ ਪੂਰੇ ਜੋਬਨ ਤੇ ਸਨ। ਮੋਹਨ ਘਾਹ ਤੇ ਲੇਟਿਆ ਕੁਝ ਸੋਚ ਵਿਚ ਡੁੱਬਾ ਹੋਇਆ ਸੀ ਕਿ ਸ਼ੀਲਾ ਨ ਕਿਹਾ,

"ਮੋਹਨ।"

"ਹੂੰ।"

"ਕੀ ਸੋਚ ਰਹੇ ਓ?"

"ਕੁਝ ਨਹੀਂ, ਸ਼ੀਲਾ।"

"ਮੈਂ .. ਕੁਝ ਕਹਿਣਾ ਚਾਹੁੰਦੀ ਹਾਂ।"

"ਕਹੋ।"

"ਮੈਂ ਚਾਹੁੰਦੀ ਹਾਂ ਗੱਲ ਕੁਝ ਅੱਗੇ ਤੁਰੇ।"

"ਕਿਵੇਂ?"

"ਜਿਵੇਂ ਤੁਸੀਂ ਮੇਰੇ ਨਾਲ ਘਰ ਚਲੋ ਤਾਂ ਕਿ ਜੀਵਨ ਪੰਧ ਵੱਲ ਪੈਰ ਵੱਧੇ।"

ਮੋਹਨ ਨੇ ਗੰਭੀਰਤਾ ਨਾਲ ਕਿਹਾ, "ਸ਼ੀਲਾ, ਮੈਂ ਸੋਚ ਰਿਹਾ ਹਾਂ ਕਿ ਕੀ

134