ਪੰਨਾ:ਪੱਕੀ ਵੰਡ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੋਹਨ ਨੇ ਨੀਵਾਂ ਹੋ ਕੇ ਸਰਦਾਰੀ ਲਾਲ ਦੇ ਪੈਰ ਫੜ ਲਏ।"ਮੈਨੂੰ ਮਾਫ ਕਰੋ! ਬਾਬਾ, ਮੈਂ ਰਾਹੀਂ ਤੁਹਾਡੀ ਗੱਲ ਮੋੜ ਕੇ ਤੁਹਾਡਾ ਦਿਲ ਦੁਖਾਇਆ। ਮੈਂ ਤੁਹਾਨੂੰ ਇਹ ਗੱਲ ਦੱਸਣ ਚੱਲਿਆ ਸੀ ਕਿ ਮੈਂ ਤੁਹਾਡੀ ਗੱਲ ਤੇ ਫੁੱਲ ਚਾੜ੍ਹਨ ਦਾ ਮਨ ਬਣਾ ਲਿਆ ਏ।" ਮੋਹਨ ਕਹਿ ਤਾਂ ਗਿਆ ਪਰ ਸ਼ੀਲਾ ਦਾ ਖਿਆਲ ਕਰਕੇ ਉਹ ਦਿਲ ਹੀ ਦਿਲ ਕੁਰਲਾ ਉਠਿਆ।

ਸਰਦਾਰੀ ਲਾਲ ਨੇ ਉਹਨੂੰ ਛਾਤੀ ਨਾਲ ਲਾ ਲਿਆ।

"ਖੁਸ਼ ਰਹੋ, ਬੇਟਾ। ਤੂੰ ਮੇਰੀ ਲਾਜ ਰੱਖ ਲਈ। ਚੱਲ ਘਰ ਨੂੰ ਚੱਲੀਏ।" ਸਰਦਾਰੀ ਲਾਲ ਦਾ ਨੂੰ ਨੂੰ ਖਿੜ ਗਿਆ।

"ਨਹੀਂ ਬਾਬਾ, ਮੈਂ ਅੱਜ ਨਹੀਂ ਜਾ ਸਕਦਾ।"

"ਕਿਉਂ?"

"ਕਿਉਂ ਕਿ ਅੱਜ ਮੈਂ ਉਸ ਲੜਕੀ ਨਾਲ ਉਹਦੇ ਘਰ ਜਾਣ ਦਾ ਵਾਅਦਾ ਕੀਤਾ ਸੀ। ਅਤੇ ਜਾਣਾ ਮੇਰਾ ਇਖਲਾਕੀ ਫਰਜ਼ ਏ। ਨਾ ਜਾਵਾਂ ਤਾਂ ਬੁਰੀ ਗੱਲ ਏ। ਉਹ ਮੇਰੀ ਉਡੀਕ ਵਿੱਚ ਬੈਠੀ ਹੋਵੇਗੀ। ਮੈਂ ਜਾਵਾਂਗਾ। ਸਮਝਾ ਬੁਝਾ ਕੇ ਮਨਾਵਾਂਗਾ। ਉਹ ਸੁੰਦਰ ਲੜਕੀ ਆਪਣਾ ਸੁੰਦਰ ਭਵਿੱਖ ਬਣਾਏ ਅਤੇ ਮੇਰੀ ਪ੍ਰੀਤ ਵਿੱਚ ਨਾ ਬੱਝੀ ਬੈਠੀ ਰਹੇ।"

ਸਰਦਾਰੀ ਲਾਲ ਨੇ ਮੋਹਨ ਦੇ ਸਿਰ ਤੇ ਫਿਰ ਪਿਆਰ ਦਿੱਤਾ। "ਸ਼ਾਬਾਸ਼! ਬੇਟਾ, ਕਿਸੇ ਨਾਲ ਵਿਸ਼ਵਾਸ਼ਘਾਤ ਨਹੀਂ ਕਰੀਦਾ। ਜੇ ਲੜਕੀ ਮੰਨ ਜਾਵੇ ਤਾਂ ਬੇਹਤਰ। ਨਹੀਂ ਬੇਟਾ ਦਿਲ ਉਹਦਾ ਵੀ ਨਹੀਂ ਤੋੜਨਾ ਅਤੇ ਜੇ ਕੋਈ ਵਿੱਚ ਜੇ ਜਕ ਹੋਈ ਤਾਂ ਸ਼ਾਮ ਤੱਕ ਘਰ ਆ ਜਾਣਾ। ਮੈਂ ਇੰਤਜਾਰ ਕਰਾਂਗਾ" ਅਤੇ ਦੋਵੇਂ ਵਿਛੜ ਗਏ।

ਮੋਹਨ ਸਿੱਧਾ ਕੰਪਨੀ ਬਾਗ ਵੱਲ ਤੁਰ ਪਿਆ। ਮੋਹਨ ਫੈਸਲਾ ਤਾਂ ਕਰ ਬੈਠਾ ਸੀ ਪਰ ਉਹਦੀ ਰੂਹ ਰੇਤੇ ਰਲ ਰਹੀ ਸੀ। ਜ਼ਮੀਰ ਮਲਾਮਤ ਕਰ ਰਹੀ ਸੀ। ਆਖਰ ਮੈਂ ਸੁੰਦਰ ਫੁੱਲਾਂ ਦੇ ਮਹਿਕਦੇ ਬਗੀਚੇ ਵਿਚ ਅੱਗ ਤਾਂ ਨਹੀਂ ਸੁੱਟਣ ਜਾ ਰਿਹਾ। ਕੀ ਇਹ ਪਾਪ, ਧੋਖਾ, ਨੀਚਤਾ ਨਹੀਂ? ਮੈਂ ਕੀ ਕੀਤਾ? ਇੱਕ ਅਣਵੇਖੀ ਲੜਕੀ ਲਈ ਸ਼ੀਲਾ ਵਰਗੀ ਲੜਕੀ ਨੂੰ ਉਲਝਣ ਤੇ ਪਾਗਲਪਨ ਦਾ ਸ਼ਿਕਾਰ ਕਰ

138