ਪੰਨਾ:ਪੱਕੀ ਵੰਡ.pdf/143

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਜੇ ਉਹ ਤੁਹਾਨੂੰ ਅਤੇ ਤੁਸੀ ਉਹਨੂੰ ਨਾ ਪਸੰਦ ਕਰਦੇ ਹੋਵੋ ਤਾਂ ਗ੍ਰਹਿਸਤ ਗੱਡੀ ਕਿਵੇਂ ਚਲੇਗੀ?"

ਕੁਝ ਦੇਰ ਚੁੱਪ ਕਰ ਕੇ ਮੋਹਨ ਨੇ ਕਿਹਾ, "ਬੇਜੋੜ ਸਿਰ-ਨਰੜ ਵਾਂਗ।"

ਸ਼ੀਲਾ ਬਿਲਕੁਲ ਖਾਮੋਸ਼ ਹੋ ਗਈ ਅਤੇ ਨੀਝ ਲਾ ਕੇ ਤਲਾ ਦੇ ਵਿਚ ਰੰਗ ਬਰੰਗੀਆਂ ਮੱਛੀਆਂ ਤਰਦੀਆਂ ਵੇਖਦੀ ਰਹੀ ਤੇ ਸੁਭਾਵਕ ਕਿਹਾ,

"ਮੋਹਨ, ਕੀ ਤੁਸੀਂ ਉਹ ਮੱਛੀ ਫੜ ਸਕਦੇ ਹੋ?"

"ਸ਼ੀਲਾ, ਲੱਕ ਲੱਕ ਪਾਣੀ ਵਿਚ ਮੱਛੀ ਜਾਲ ਤੋਂ ਬਿਨਾ ਕਿਵੇਂ ਫੜੀ ਜਾਵੇਗੀ?"

ਸ਼ੀਲਾ ਨੇ ਕਿਹਾ, "ਫਰਜ਼ ਕਰੋ ਮੈਂ ਤੁਹਨੂੰ ਮੱਛੀ ਫੜ ਦਿੰਦੀ ਹਾਂ। ਤੁਸੀ ਉਸ ਨੂੰ ਅਸਾਨੀ ਨਾਲ ਹੱਥ ਵਿਚ ਫੜ ਲੈਂਦੇ ਹੋ। ਫਿਰ ਤੁਹਾਡਾ ਦਿਲ ਕਰਦਾ ਏ ਕਿ ਪਾਣੀ ਵਿਚਲੀ ਲਸ ਲਸ਼ ਕਰਦੀ ਇੱਕ ਮੱਛੀ ਹੋਰ ਫੜਾਂ। ਤੁਸੀਂ ਪਹਿਲੀ ਕੰਢੇ ਤੇ ਤੜਫਦੀ ਛੱਡ ਪਾਣੀ ਵਿਚ ਜਾ ਵੜਦੇ ਹੋ। ਪਹਿਲੀ ਵੀ ਤੜਫ ਕੇ ਪਾਣੀ ਵਿਚ ਜਾ ਡਿੱਗੇ ਅਤੇ ਤੁਸੀਂ ਦੂਸਰੀ ਵੀ ਨਾ ਫੜ ਸਕੋ ਤਾਂ ਤੁਹਾਡੀ ਫਿਰ ਕੀ ਹਾਲਤ ਹੋਵੇਗੀ?"

"ਠੀਕ ਹੈ, ਸਭ ਠੀਕ ਹੈ। ਮੈਂ ਸਭ ਸਮਝਦਾ ਹਾਂ। ਉਹ ਅਣਵੇਖੀ ਲੜਕੀ ਜਿਸ ਦੇ ਸੁਭਾ ਸਲੀਕੇ ਦਾ ਵੀ ਮੈਨੂੰ ਪਤਾ ਨਹੀਂ ਉਹਦੀ ਮਾਂ ਜਾਂ ਉਹਦੀ ਕੋਈ ਸਾਕ ਸਹੇਲੀ ਕਿੰਤੂ ਕਰ ਸਿਰ ਹਿਲਾ ਦਵੇ ਤਾਂ ਮੈਂ ਕਿਸੇ ਪਾਸੇ ਜੋਗਾ ਨਹੀਂ ਰਹਾਂਗਾ। ਤੇਰੀ ਪ੍ਰੀਤ ਦੇ ਸਰਾਪ ਦਾ ਮਾਰਿਆ ਪਾਗਲ ਹੋ ਜਾਵਾਂਗਾ। ਯਕੀਨ ਕਰ ਸੀਲਾ, ਮਜ਼ਬੂਰੀ ਮਹਾਂ ਮੌਤ ਹੁੰਦੀ ਹੈ। ਜੇ ਮੈਂ ਤੈਥੋਂ ਖਿਸਕ ਰਿਹਾ ਹਾਂ ਤਾਂ ਆਪਣੇ ਆਪ ਨੂੰ ਮਾਰ ਕੇ ਹੀ ਖਿਸਕ ਰਿਹਾ ਹਾਂ। ਮੇਰੇ ਜੀਵਨ ਵਿਚ ਕੋਈ ਲੋ ਕੋਈ ਚਮਕ ਨਹੀਂ ਅਤੇ ਸ਼ਾਇਦ ਨਾ ਹੀ ਆ ਸਕੇ", ਮੋਹਨ ਦਾ ਦਿਮਾਗ ਫਟਣ ਵਾਲਾ ਹੋ ਗਿਆ।

ਸ਼ੀਲਾ ਨੇ ਸੰਭਲ ਕੇ ਕਿਹਾ, "ਮੋਹਨ, ਮੈਂ ਇਹ ਨਹੀਂ ਸੀ ਚਾਹੁੰਦੀ ਕਿ ਤੂੰ ਮਜ਼ਬੂਰੀ ਵਸ ਹੋ ਕੇ ਮੈਥੋਂ ਟੁੱਟਦਾ। ਪਰ ਮੈਂ ਤੈਨੂੰ ਮਜ਼ਬੂਰ ਵੀ ਨਹੀਂ ਕਰਦੀ। ਮੈਂ ਤੁਹਾਨੂੰ ਦਿਲੋਂ ਚਾਹਿਆ ਹੈ ਅਤੇ ਜਦ ਤੁਸੀਂ ਮੇਰੀ ਪ੍ਰੀਤ ਨੁਕਰਾ ਕੇ ਜਾ ਰਹੇ ਹੋ ਮੇਰੀ

143