ਪੰਨਾ:ਪੱਕੀ ਵੰਡ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਗਲ ਫਿਰ ਤੇ ਰੱਖ, ਲੰਬੀ ਗਲ ਪਾ ਕੇ ਤੋੜ ਦਿੱਤੀ ਜਾਵੇਗੀ। ਅਖੀਰ ਉਹ ਦੋਵੇਂ ਰਿਕਸੇ ਵਿਚ ਬੈਠੇ।

ਮੋਹਨ ਨੇ ਕਿਹਾ, "ਉਥੇ ਕੋਈ ਖਾਸ ਭੀੜ ਭੜੱਕਾ ਤਾਂ ਨਹੀਂ ਹੋਵੇਗਾ?"

ਸ਼ੀਲਾ ਨੇ ਕਿਹਾ, "ਭੀੜ ਭੜੱਕਾ! ਮੈਂ ਤਾਂ ਅਜੇ ਘਰਦਿਆਂ ਨੂੰ ਵੀ ਨਹੀਂ ਦੱਸਿਆ ਸਿਵਾਏ ਦੋ ਇਕ ਸਹੇਲੀਆਂ ਦੇ ਜਿਹਨਾਂ ਨੂੰ ਮੈਂ ਟੈਮ ਵੀ ਨਹੀਂ ਦੱਸਿਆ। ਸਗੋਂ, ਇਹ ਸੀ ਮੈਂ ਤੁਹਾਨੂੰ ਘਰ ਲਿਜਾ ਕੇ ਸਭ ਨੂੰ ਬੁਲਾਵਾਂਗੀ।"

ਰਿਕਸ਼ਾ ਤੁਰਨ ਲੱਗੀ ਤਾਂ ਸ਼ੀਲਾ ਨੇ ਕਿਹਾ, "ਗਿਲਵਾਲੀ" ਅਤੇ ਰਿਕਸ਼ਾ ਚਲ ਪਈ।

ਗਿਲਵਾਲੀ ਤਾਂ ਸਰਦਾਰੀ ਲਾਲ ਹੋਰਾਂ ਦਾ ਵੀ ਘਰ ਏ ਜੇ ਉਹਨਾਂ ਮੈਨੂੰ ਸ਼ੀਲਾ ਨਾਲ ਵੇਖ ਲਿਆ ਫਿਰ ਕੀ ਬਣੇਗੀ? ਕਿੰਨੀ ਬੁਰੀ ਗਲ ਹੋਵੇਗੀ ਤੇ ਉਹਦੇ ਸਾਉ ਪੁਣੇ ਨੇ ਉਹਨੂੰ ਅੰਦਰੇ ਹੀ ਅੰਦਰ ਮੱਧਿਆ ਤੇ ਉਸ ਕਿਹਾ, "ਸ਼ੀਲਾ, ਗਿਲਵਾਲੀ ਗੇਟ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਤੁਹਾਡੇ ਘਰ ਨੂੰ ਜਾਂਦਾ?"

"ਕਿਉਂ ਨਹੀਂ, ਕਿਸੇ ਵੀ ਲੋਹਗੜ, ਹਾਲ ਬਜਾਰ, ਖਜਾਨੇ ਵਾਲਾ ਜਾਂ ਕਿਸੇ ਵੀ ਗੇਟੋਂ ਅੰਦਰੋ ਅੰਦਰ ਕਿਸੇ ਵੀ ਪਾਸਿਓਂ ਜਾ ਸਕਦੇ ਹਾਂ।" ਅਤੇ ਉਸ ਨੇ ਮੋਹਨ ਦੀ ਇੱਛਾ ਮੁਤਾਬਿਕ ਹਾਲ ਗੇਟੋਂ ਅੰਦਰਲੀ ਘੱਟ ਭੀੜ ਵਾਲੀ ਸੜਕ ਚਲਣ ਨੂੰ ਕਿਹਾ।

ਅਤੇ ਇਸ ਪਿੱਛੋਂ ਉਹ ਦੋਵੇਂ ਅਜਨਬੀਆਂ ਵਾਂਗ ਇਕ ਦੂਜੇ ਤੋਂ ਬੇ-ਪਛਾਣ ਹੋਏ ਬੈਠੇ ਰਹੇ ਸਗੋਂ ਦੋਵੇਂ ਹੀ ਪੀੜਾਂ ਮਾਰੇ ਪੰਛੀ .... ਰਿਕਸ਼ਾ ਗਿਲਵਾਲੀ ਗੇਟ ਦੇ ਅੰਦਰਲੇ ਚੋਂਕ ਵੱਲੋਂ ਗੇਟ ਨੂੰ ਸਿੱਧੀ ਹੋਈ ਤਾਂ ਸ਼ੀਲਾ ਨੇ ਕਿਹਾ, "ਠਹਿਰੋ, ਠਹਿਰੋ, ਬੱਸ ਬੱਸ ਇੱਥੇ ਹੀ।"

ਅਤੇ ਰਿਕਸ਼ਾ ਐਨ ਉਸ ਥਾਂ ਖਲੋਤੀ ਜਿਸ ਥਾਂ ਮੋਹਨ ਦਾ ਐਕਸੀਡੈਂਟ ਹੋਇਆ ਸੀ।

ਸੀਲਾ ਨੇ ਪੁਛਿਆ, "ਕਿੰਨੇ ਪੈਸੇ?"

"ਚਾਰ ਰੁਪਏ, ਭੈਣ ਜੀ।"

145