ਪੰਨਾ:ਪੱਕੀ ਵੰਡ.pdf/163

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਸਿਰਹਾਣੇ ਹੇਠਾਂ ਆਹ ਕਾਗਜ ਲੈ ਕੇ ਹਨੇਰ-ਹਨੇਰ ਤਾਲਿਆਂ ਨੂੰ ਦੇ ਆਵੀਂ।"

ਅਤੇ ਜਦੋ ਪਹਿਰ ਦੇ ਤੜਕੇ ਹੁਸੈਨ ਬੀਬੀ ਸਿਰਹਾਣੇ ਹੇਠੋਂ ਕਾਗਜ ਕੱਢਣ ਲੱਗੀ ਉਹਨੂੰ ਮੋਹ-ਮਮਤਾ ਨੇ ਘੇਰ ਲਿਆ। ਨੀਵੀਂ ਹੋ ਵੇਗ ਵਿੱਚ ਮੱਥਾ ਚੁੰਮਿਆ। ਸਿਰ ਤੇ ਪਿਆਰ ਦਿੱਤਾ। ਮੱਥੇ ਤੇ ਹੱਥ ਫੇਰਿਆ। ਇਸ ਤਰ੍ਹਾਂ ਲੱਗਾ ਜਿਵੇਂ ਮੱਥਾ ਨਹੀਂ ਮਿੱਟੀ ਦੀ ਢੇਰੀ ਹੋਵੇ। ਦੀਵਾ ਜਗਾਇਆ ਤਾਂ ਉਹਦੀਆਂ ਡਾਡਾਂ ਨਿਕਲ ਗਈਆਂ। ਕਾਦਰ ਮਿੱਟੀ ਦਾ ਢੇਰ ਹੋਇਆ ਪਿਆ ਸੀ। ਕੀ ਹੋਇਆ, ਕਿਵੇਂ ਹੋਇਆ? ਸਾਰੇ ਪਿੰਡ ਦੇ ਲੋਕ ਤ੍ਰਾਹ-ਤ੍ਰਾਹ ਕਰ ਰਹੇ ਸਨ। ਹੁਸੈਨ ਬੀਬੀ ਨੇ ਸਿਰਹਾਣੇ ਹੇਠੋ ਕਾਗਜ ਕੱਢੇ। ਸਕੂਲ ਦੇ ਮਾਸਟਰ ਨੇ ਪੜੇ ਉਸ ਵਿਚ ਤਾਂ ਕਾਦਰ ਨੇ ਸਾਰੀ ਅਚਲ ਅਤੇ ਚਲ ਜਾਇਦਾਦ, ਜ਼ਮੀਨ ਘਰ ਤਾਲਿਆਂ ਦੇ ਨਾਂ ਵਸੀਅਤ ਕੀਤੀ ਸੀ ਅਤੇ ਨਾਲ ਹੀ ਅਸਲ ਕਹਾਣੀ ਲਿਖ ਕੇ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕੀਤਾ ਹੋਇਆ ਸੀ ਅਤੇ ਲਿਖਿਆ ਸੀ: ਕਾਸ਼ ਕਿਤੇ ਤਾਲਿਆਂ ਮੈਨੂੰ ਕਾਤਿਲ ਗਰਦਾਨਣ ਤੋਂ ਪਹਿਲਾਂ ਗੱਲ ਕਰਨ ਦਾ ਮੌਕਾ ਦਿੰਦੀ ਅਤੇ ਕਾਤਲ ਸਮਝ ਕੇ ਮਾਫ ਕਰਨ ਦੀ ਬਜਾਏ ਮੈਨੂੰ ਦੋਸ਼ ਮੁਕਤ ਕਰ ਦਿੰਦੀ।

ਪੱਤਰ ਸੁਣ ਕੇ ਹੁਸੈਨ ਬੀਬੀ ਪਿੱਟ ਉੱਠੀ "ਵੇ ਕਾਦਰਾ, ਤੇਰੀ ਕਾਤਿਲ ਮੈਂ ਹਾਂ। ਵੇ ਤਾਲਿਆਂ ਤਾਂ ਕਲ ਵੀ ਵਾਰ-ਵਾਰ ਮੇਰੇ ਕੋਲ ਆਈ। ਅਖੇ ਮੈਨੂੰ ਆਉਂਦੇ ਕਾਦਰ ਦੇ ਲੜ ਲਾ ਅਤੇ ਹਾਕਮ ਹੁਰਾਂ ਦੇ ਜਾਲ ਵਿਚ ਫਸੀ ਹੋਈ ਵੀ ਕਈ ਵਾਰ ਆਈ। ਤੇ ਇਹੋ ਰਟ ਲਾਉਦੀ ਰਹੀ। ਮੈਂ ਇਹੋ ਗੱਲ ਦਸਣ ਲਈ ਤਾਂ ਰਾਤ ਦੋ ਵਾਰ ਤੇਰੇ ਕੋਲ ਆਈ ਪਰ ਖੁਸ਼ੀ ਤੇ ਖੁਸ਼ੀ ਸਵੇਰੇ ਚਾੜ੍ਹੇਗੀ। ਮੈਂ ਤੱਤੀ ਜੇ ਕਿਤੇ ਰਾਤ ਹੀ ਦੱਸ ਦਿੰਦੀ।"

ਉਧਰ ਤਾਲਿਆਂ ਨੂੰ ਗਸ਼ ਤੇ ਗਸ਼ ਪੈ ਰਹੇ ਸਨ। "ਵੇ ਚੰਨਾਂ, ਤੂੰ ਕੀ ਕੀਤਾ? ਮੈਨੂੰ ਏਨਾ ਪਤਾ ਹੁੰਦਾ ਮੈਂ ਆਉਂਦੇ ਨਾਲ ਸਿਧੀ ਗੱਲ ਕਰਦੀ।"

ਪਰ ਜੇ ਤਾਂ ਸ਼ਾਇਦ ਕਦੀ ਕਿਸੇ ਨੇ ਵਿਆਹੀ ਨਹੀਂ। ਪਰ ਹੁਣ ਪਛਤਾਏ ਕਿਆ ਹੋਵਤ ਹੈ, ਜਦ ਚਿੜੀਆ ਚੁਗ ਗਈ ਖੇਤ।

163