ਪੰਨਾ:ਪੱਕੀ ਵੰਡ.pdf/183

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਸੀ ਅਤੇ ਨਰੈਣ ਸਿੱਧਾ ਤੁਲਸੀ ਦੇ ਘਰ ਗਿਆ।

"ਲੈ ਲੈ ਦੋਵੇਂ ਖੇਤ ਭਾਵੇਂ। ਨਾਲ ਘਰ ਵੀ ਲੈ ਲੈ, ਪਰ ਸੇਠਾ, ਮੌਕਾ ਧੱਕਦੋਂ, ਰਾਹ ਵਿਚ ਉਸ ਮਨ ਦੀ ਮਨ ਲਾਦੋ ਨੂੰ ਸੌ ਸੋ ਗਾਲਾਂ ਕੱਢੀਆਂ। ਵੇਲਾ ਪੂਰੀ ਤੇਜ਼ੀ ਨਾਲ ਪੰਧ ਨਬੇੜ ਰਿਹਾ ਸੀ। ਪਲ ਪਲ ਪਿੱਛੇ ਪੈ ਰਿਹਾ ਸੀ। ਭੱਜੇ ਜਾਂਦੇ ਵੇਲੇ ਨੂੰ ਉਹ ਲੱਤੋਂ ਬਾਹੀਂ ਨਹੀਂ ਸੀ ਪਕੜ ਸਕਦਾ। ਉਸ ਤੁਲਸੀ ਦਾ ਬੂਹਾ ਖੜਕਾਇਆ ਤਾਂ ਪਤਾ ਲਗਾ ਕਿ ਤੁਲਸੀ ਵੀ ਸਵੇਰ ਦਾ ਸ਼ਹਿਰ ਗਿਆ ਏ। ਨਰੈਣ ਸਿੰਘ ਨੂੰ ਆਪਣੇ ਦਿਲ ਦੀ ਧੜਕਣ ਖਲੋਂਦੀ ਜਾਪੀ। ਚਾਰੇ ਪਾਸੇ ਆਸ ਦੇ ਬੂਹੇ ਬੰਦ, ਉਹਨੂੰ ਹਰ ਚੀਜ਼ ਸੜੀ ਹੋਈ ਜਾਂ ਧੁਆਂਖੀ ਹੋਈ ਲੱਗ ਰਹੀ ਸੀ।

ਹਰ ਚੀਜ਼ ਉਹਨੂੰ ਭੁਰਦੀ ਕੁਰਦੀ ਤੇ ਮਿਟਦੀ ਗਰਕ ਹੁੰਦੀ ਦਿਸ ਰਹੀ ਸੀ। ਕੀ ਥੁੜਿਆ ਏ ਏਸ ਜ਼ਿੰਦਗੀ ਬਾਝੋਂ। ਏਸ ਬੇਜ਼ਤੀ ਨਾਲੋਂ ਤਾਂ ਖੂਹ ਖਾਤੇ ਡਿਗ ਕੇ ਪ੍ਰਾਣ ਦੇ ਦੇਣੇ ਕਿੰਨੇ ਚੰਗੇ ਨੇ। ਉਸ ਮਨ ਹੀ ਮਨ ਆਤਮ ਹੱਤਿਆ ਦਾ ਫੈਸਲਾ ਕਰ ਲਿਆ। ਫੈਸਲਾ ਕਰਕੇ ਉਹ ਗੁੰਮ ਸੁੰਮ ਮੰਜੇ ਤੇ ਆ ਪਿਆ ਤੇ ਮਨ ਨਾਲ ਆਤਮ ਹੱਤਿਆ ਦੇ ਕੀਤੇ ਫੈਸਲੇ ਨੂੰ ਅੰਤਿਮ ਰੂਪ ਦੇਣ ਲੱਗਾ। ਨਿਹਾਲੀ ਦੇ ਪੁੱਛਣ ਤੇ ਉਸ ਏਨਾ ਹੀ ਕਿਹਾ, "ਨਾ ਲਾਦੋ ਆਈ ਏ, ਨਾ ਹੀ ਤੁਲਸੀ ਮਿਲਿਆ। ਸਮਝ ਕੋਈ ਵਾਹ ਨਹੀਂ ਸੀ ਚਲਦੀ। ਦੋਸ਼ ਵੀ ਕਿਸੇ ਨੂੰ ਕੀ ਦੇਣੈ, ਲਾਦੋ ਨੇ ਤਾਂ ਉਹੀ ਕੀਤਾ ਜੋ ਉਹਨੂੰ ਕਰਨਾ ਚਾਹੀਦਾ ਸੀ!"

ਦਿਨ ਛੁਪਣ ਤੋਂ ਪਹਿਲਾਂ ਨਿਹਾਲੀ ਨੇ ਆਪ ਤਿੰਨ ਚਾਰ ਗੇੜੇ ਦੋਹਾਂ ਘਰਾਂ ਦੇ ਕੱਢੇ। ਜਦੋਂ ਕੋਈ ਨਾ ਮਿਲਿਆ ਤਾਂ ਉਹ ਵੀ ਨਿਰਾਸ਼ ਹੋ ਗਈ। ਨਿਹਾਲੀ ਦੇ ਅੰਦਰ ਕੁੜਿਤਣ ਫੈਲ ਗਈ। ਆਪ ਮਰੇ ਜੱਗ ਪਰਲੋ। ਨਰੈਣ ਦੇ ਨਿਕਾਰਾਪਨ ਅਤੇ ਨਸ਼ਿਆਂ ਨੇ ਘਰ ਦੀ ਦੁਰਦਸ਼ਾ ਕੀਤੀ। ਮੈਂ ਤਾਂ ਫਾਹਾ ਲੈ ਮਰਾਂ ਅਤੇ ਉਹ ਹੀ ਜੱਗ ਹਸ਼ੀ ਕਰਾਏ। ਮਰ ਜਾਣ ਵਾਲੇ ਨੂੰ ਕੀ, ਪਿਛੇ ਕੀ ਹੁੰਦਾ ਏ, ਕੀ ਨਹੀਂ ਹੁੰਦਾ।

ਪਰ ਨਰੈਣ ਤਾਂ ਆਤਮ ਹੱਤਿਆ ਲਈ ਦਿਨ ਛੁਪਣ ਦੀ ਉਡੀਕ ਕਰ ਰਿਹਾ ਸੀ ਅਤੇ ਨਿਹਾਲੀ ਸੋਚਦੀ ਸੀ, ਘਰ ਦੇ ਜੀਅ ਥੋੜੇ ਪਰ੍ਹਾਂ ਹੋਣ ਤਾਂ ਮੈਂ ਮਿਥੇ

183