ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/186

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੁਆਬ ਹੋਵੇ। ਉਸ ਉਤੇ ਮੌਤ ਦੇ ਸਾਏ ਅਤੇ ਬੇਰਤੀ ਹਾਵੀ ਸੀ। ਉਹ ਚਕਰਾ ਗਿਆ ਅਤੇ ਡਿਗਦਾ ਡਿਗਦਾ ਬੈਠ ਗਿਆ। ਜੈਲੇ ਨੇ ਸਿਰ ਘੱਟ ਹੱਥਾਂ ਪੈਰਾਂ ਦੀਆਂ ਤਲੀਆਂ ਝੱਸ ਉਹਨੂੰ ਮਸਾਂ ਉਠਾਇਆ ਅਤੇ ਹੌਸਲੇ ਨਾਲ ਮੌਤ ਮੂੰਹੋਂ ਖਿਚ ਘਰ ਵੱਲ ਲੈ ਤੁਰਿਆ। ਨਰੈਣ ਸਿੰਘ ਬੇ ਸੁਰਤੀ ਵਿੱਚ ਹੀ ਓਹਦੇ ਨਾਲ ਤੁਰਿਆ ਆਇਆ। ਘਰ ਆਏ ਤਾਂ ਕੈਲਾ ਵੀ ਬੁਲਾਉਣ ਆ ਗਿਆ।

ਨਿਹਾਲੀ ਨੇ ਟੁੱਟੇ ਜਿਹੇ ਦਿਲ ਨਾਲ ਆਖਿਆ, "ਚਲੋ ਬੇਟਾ, ਅਸੀਂ ਦੇਵੇਂ ਔਨੇ ਆਂ, ਜ਼ਰਾ ਤਾਇਆ ਤੁਹਾਡਾ ਪਾਣੀ ਘਟ ਪੀ ਲਵੇ। ਤੇ ਨਾਲ ਹੀ ਉਸ ਅਮਰੋ ਨੂੰ ਪਾਣੀ ਲਿਆਉਣ ਵਾਸਤੇ ਕਿਹਾ। ਉਹਨੂੰ ਨਰੈਣ ਸਿੰਘ ਦੀ ਸੁਰਤੀ ਠੀਕ ਨਹੀਂ ਸੀ ਜਾਪਦੀ।

ਕੈਲੇ ਨੇ ਕਿਹਾ, "ਨਹੀਂ ਤਾਈਂ ਜੀ, ਮਾਂ ਨੇ ਨਾਲ ਭੈਣਾਂ ਨੂੰ ਵੀ ਬੁਲਾਇਆ ਏ।"

ਨਿਹਾਲੀ ਨੇ ਜਕੋ ਤੱਕੀ ਕਰਕੇ ਬਹੇ ਜੰਦਰਾ ਲਾਇਆ ਤੇ ਛੇਤੀ ਹੀ ਲਾਦੋ ਦੇ ਘਰ ਨੂੰ ਤੁਰ ਪਏ। ਜੈਲਾ, ਕੈਲਾ, ਨਰੈਣ, ਨਿਹਾਲੀ ਤੇ ਦੋਵੇਂ ਕੁੜੀਆਂ ਅਮਰੋ ਤੇ ਛੋਟੀ। ਨਰੈਣ ਤਾਂ ਔਲਾ ਬੌਲਾ ਤੇ ਗੰਮ ਸੁੰਮ ਸੀ, ਪਰ ਨਿਹਾਲੀ ਮਨ ਹੀ ਮਨ ਸੋਚ ਰਹੀ ਸੀ, ਅੱਜ ਗੱਲ ਤੈਅ ਹੋਵੇਗੀ, ਕੱਲ੍ਹ ਨੂੰ ਲਿਖ ਲਿਖਾ, ਫਿਰ ਦੋ ਦਿਨਾਂ ਵਿਚ ਕੀ ਬਣੇਗਾ-ਬੇਇਤਬਾਰ ਜ਼ਨਾਨੀ ਨੇ ਸਾਡੇ ਤੇ ਇਤਬਾਰ ਨਾ ਕੀਤਾ ਤੇ ਨਾਲ ਕੁੜੀਆਂ ਵੀ ਸੱਦ ਭੇਜੀਆਂ, ਬਈ ਸਾਰਿਆਂ ਦੇ ਸਾਮ੍ਹਣੇ ਗੱਲ ਹੋਵੇ। ਉਹਨੂੰ ਮਨ ਹੀ ਮਨ ਕੁੜੀਆ ਤੇ ਤਰਸ ਆ ਰਿਹਾ ਸੀ। ਜੱਕੋ ਤਕੋ ਵਿਚ ਲਾਦੋ ਦੇ ਵਿਹੜੇ ਵਿਚ ਪੈਰ ਪਾਇਆ, ਘਰ ਵਿਚ ਵਾਹਵਾ ਰੌਣਕ ਸੀ। ਸਾਹਮਣੇ ਬਰਾਂਡੇ ਵਿਚ ਚਾਰ ਗਵਾਂਢਣਾਂ ਕੱਪੜਿਆਂ ਦੀਆਂ ਗੰਢਾਂ ਵਿਚੋਂ ਕੱਪੜੇ ਫੋਲ ਫੋਲ ਤੈਹਾਂ ਲਾ ਰਹੀਆਂ ਸਨ। ਪਿੰਡ ਦੇ ਤਿੰਨੇ ਦਰਜ਼ੀ ਮਸ਼ੀਨਾਂ ਰੱਖੀ ਕੱਪੜੇ ਵਿਉਂਤ ਰਹੇ ਸਨ। ਬਰਾਂਡੇ ਦੇ ਦੂਜੇ ਸਿਰੇ ਬਚਨੇ ਦੀ ਘਰ ਵਾਲੀ, ਨੂੰਹ ਤੇ ਕੁੜੀ ਕਣਕ, ਚੌਲ ਤੇ ਦਾਲਾਂ ਛੱਟ ਰਹੀਆਂ ਸਨ। ਦੂਜੇ ਬੰਨੇ ਦੋ ਵੱਡੀਆਂ ਪੇਟੀਆਂ ਪਈਆਂ ਸਨ। ਕਾਲੀ ਸ਼ਾਹ ਲੱਕੜ ਵਿਚ ਕਟਵੇਂ ਸ਼ੀਸ਼ੇ ਚਮਕ ਰਹੇ ਸਨ। ਵਿਹੜੇ ਵਿਚ ਬਚਨਾ ਤੇ ਬਚਨੇ ਦੇ ਦੋਵੇਂ ਮੁੰਡੇ ਫਾਨੇ ਲਾ ਲਾ ਲੱਕੜਾਂ

186