ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/194

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀ ਦੇਂਦੀ, "ਦਾਰਾਂ ਦੇ ਬਾਪੂ, ਪੀੜਾਂ ਤਾਂ ਮੈਂ ਝੱਲਦੀਆਂ। ਮੁੰਹ ਤੇਰਾ ਮੁੜ ਗਿਆ। ਏ।" ਕਈ ਵਾਰ ਉਹ ਏਹੋ ਜੇਹੀ ਗੱਲ ਕੁੜੀਆਂ ਦੇ ਸਾਹਮਣੇ ਵੀ ਕਹਿ ਦੇਂਦੀ ਜਿਸ ਦਾ ਜਵਾਨ ਧੀਆਂ ਤੇ ਬੁਰਾ ਅਸਰ ਪੈਂਦਾ। ਖਾਸ ਕਰਕੇ ਉਮਤ ਉਤੇ ਅਤੇ ਏਸੇ ਤਹਿਤ ਕੁੜੀਆਂ ਕੁੱਝ ਅਜ਼ਾਦ ਹੋ ਗਈਆਂ। ਨਿੱਤ ਦਿਨ ਸਾਧਾਂ, ਸੰਤਾਂ ਦੇ ਚੱਕਰਾਂ ਦਾ ਵੀ ਅਸਰ ਕੁੜੀਆਂ ਤੇ ਪੈਂਦਾ। ਇਸ ਤੋਂ ਵੱਧ ਇੱਕ ਗੱਲ ਹੋਰ ਹੋਈ ਜਿਸ ਨੇ ਉਮਤ ਨੂੰ ਅਸਲੋਂ ਹੀ ਬੇਲਗਾਮ ਕਰ ਦਿੱਤਾ। ਉਹ ਸੀ: ਅੱਲਾ ਰੱਖੇ ਦਾ ਡੰਗਰ ਖੇਤ ਵਿਚ ਬੰਨ੍ਹ ਰਾਤ ਨੂੰ ਖੇਤ ਵਿਚ ਹੀ ਸੌਣਾ, ਫਿਰ ਰਾਬਿਆਂ ਦਾ ਅੱਧੀ ਰਾਤੀਂ ਪੋਲੇ ਪੈਰੀਂ ਸੱਭ ਨੂੰ ਸੁੱਤਿਆਂ ਛੱਡ ਖੇਤਾਂ ਨੂੰ ਜਾਣਾ।

ਇਕ ਦਿਨ ਹਨੇਰੀ ਰਾਤ ਜਦ ਉਹ ਅੱਧੀ ਰਾਤੀਂ ਮੰਜੇ ਤੋਂ ਉਠ ਤੁਰੀ ਤਾਂ ਉਮਤ ਦੀ ਅੱਖ ਖੁਲ੍ਹ ਗਈ। ਹਨੇਰਾ ਵਾਹਵਾ ਸੀ ਉਹ ਪੋਲੇ ਪੈਰੀਂ ਮਾਂ ਦੇ ਮਗਰ ਉਠ ਤੁਰੀ। ਪਿੰਡੋਂ ਨਿਕਲ ਖੇਤਾਂ ਵਿਚ ਦੋ ਸਾਏ 'ਕੱਠੇ ਹੋਏ ਤੇ ਖੇਤਾਂ ਵਿਚ ਗੁੰਮ ਹੋ ਗਏ। ਪਰ ਉਮਤ ਸਿਧੀ ਵੱਟੇ ਵੱਟ ਪੈ ਬੈਹਕ ਵਿਚ ਚਲੀ ਗਈ ਜਿੱਥੇ ਅੱਲਾ ਰੱਖਾ ਘਕ ਸੁੱਤਾ ਪਿਆ ਸੀ। ਮਾਂ ਨਾਲ ਕੌਣ ਸੀ? ਉਹ ਚੁਪ ਚਾਪ ਪਿਛਾਂ ਮੁੜੀ। ਕੋਣ ਸੀ ਓਪਰਾ ਮਨੁੱਖ ਮਾਂ ਨਾਲ? ਅਤੇ ਜਦੋਂ ਉਹ ਘਰ ਦੇ ਬੂਹੇ ਕੋਲ ਆਈ ਤਾਂ ਰਾਬਿਆਂ ਨੇ ਬੂਹੇ ਵਿਚ ਹੌਲੀ ਜੇਹੀ ਪੁਛਿਆ, "ਨੀ ਉਮਤੇ, ਕਿਥੋਂ ਆਈ ਏ?"

ਉਮਤ ਨੇ ਕਿਹਾ, "ਖੇਤ ਵਿਚੋਂ, ਜਿਥੇ ਚਾਚਾ ਘੂਕ ਸੱਤਾ ਪਿਆ ਸੀ।"

ਰਾਬਿਆਂ ਨੇ ਉਮਤ ਦੇ ਮੂੰਹ ਅੱਗੇ ਹੱਥ ਰੱਖ ਮੱਥਾ ਚੰਮਿਆ, "ਬੱਸ ਬੱਸ, ਮੇਰੀ ਪਿਆਰੀ ਧੀ। ਮਤ ਕੋਈ ਹੋਰ ਜਾਗ ਪਵੇ।"

ਉਸ ਦਿਨ ਪਿਛੋਂ ਉਮਤ ਕਾਫੀ ਅਜ਼ਾਦ ਹੋ ਗਈ।

ਅਤੇ ਫਿਰ ਜਿਸ ਰਾਤ ਰਾਬਿਆਂ ਨੇ ਪੁੱਤਰ ਨੂੰ ਜਨਮ ਦਿੱਤਾ ਵੇਹੜਾ ਖੁਆ ਨਾਲ ਭਰ ਗਿਆ। ਪਰ ਮੁਬਾਰਕਾਂ ਸੋਗ ਵਿਚ ਡੁੱਬ ਗਈਆਂ ਕਿਉਂ ਕਿ ਉਮਤ ਬਸ਼ੀਰੇ ਬੁੱਟਰ ਨਾਲ ਨਿਕਲ ਗਈ। ਪਰ ਕੋਸਨੇ ਉਮਤ ਦੀ ਬਜਾਏ ਰਾਬਿਆ ਨੂੰ ਮਿਲੇ "ਨੀ ਜੇਹੋ ਜਹੀ ਮਾਂ ਉਹੋ ਜੇਹੀ ਧੀ। ਮਾਪੇ ਜੋ ਸਿਖਾਣਗੇ ਉਹ ਹੀ ਉਲਾਦ

194