ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/195

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਸਿਖਣਾ ਏ। ਘਰ ਜਵਾਨ ਧੀਆਂ, ਮਾਂ ਕਦੀ ਕਿਸੇ ਸਾਧ ਕੋਲ ਕਦੀ ਕਿਸੇ ਫਕੀਰ ਕੋਲ।"

"ਨੀ ਚਲੋ, ਰਾਬਿਆਂ ਵਿਚਾਰਾਂ ਦਾ ਕੀ ਦੋਸ਼ ਏ? ਪੁੱਤਰ ਨੂੰ ਤਰਸਦੀ ਸੀ। ਰੱਬ ਨੇ ਇੱਕ ਲਾਲ ਤਾਂ ਦਿੱਤਾ, ਸਹਿਕਦੀ ਨੂੰ।"

ਅੱਲਾ ਰੱਖੇ ਨੇ ਪੁਛਿਆ, "ਰਾਬਿਆਂ, ਹੁਣ ਕੁੜੀ ਦਾ ਕਿਵੇਂ ਕਰੀਏ?"

"ਵੇਖ ਬੰਦਿਆ ਖੁਦਾ ਦਿਆ, ਰੱਬ ਨੇ ਦਿੱਤੀ ਏ ਖੁਸ਼ੀ। ਕੁੜੀ ਨੂੰ ਆਪਣੀ ਖੁਸ਼ੀ ਕਰਨ ਦੇਹ। ਜਿਧਰ ਜਾਂਦੀ ਏ ਜਾਣ ਦੇ। ਬਦਨਾਮੀ ਹੋਣੀ ਸੀ ਇਕੇ ਵਾਰ ਹੋ ਗਈ।"

ਅਤੇ ਅੱਲਾ ਰੱਖਾ ਦੜ ਵੱਟ ਗਿਆ।

ਪਰ ਬੁੱਟਰ ਕੁਝ ਸਾਊ, ਅਣਖੀਲੇ ਤੇ ਤਕੜੇ ਸਨ। ਅਗਲੇ ਦਿਨ ਹੀ ਮੁੰਡਾ ਲੱਭ ਲਿਆਏ ਅਤੇ ਅੱਲਾ ਰੱਖੇ ਨੂੰ ਸਿੱਧੇ ਮੱਥੇ ਕਿਹਾ, "ਵੇਖ ਭਾਈ ਅੱਲਾ ਰੱਖਿਆ, ਮੁੰਡਾ ਅਸੀਂ ਲੈ ਆਏ ਆਂ। ਕੁੜੀ ਤੇਰੀ ਸਾਡੀ ਰਿਸ਼ਤੇਦਾਰੀ ਵਿਚ ਏ। ਨਾਲ ਚਲ ਤੇ ਕੁੜੀ ਲੈ ਆ। ਤੇਰੀ ਮਰਜ਼ੀ ਹੋਵੇ ਤਾਂ ਅਸੀਂ ਮੁੰਡੇ ਨਾਲ ਨਕਾਹ ਪੜ੍ਹਨ ਨੂੰ ਤਿਆਰ ਆਂ।"

ਅੱਲਾ ਰੱਖਾ ਅੜ ਗਿਆ, "ਖੂਹ ਪਵੇ ਖਾਤੇ ਪਵੇ। ਨਾ ਲਿਆਉਣੀ ਨਾ ਨਿਕਾਹ ਪੜਾਣਾ ਏ।"

ਫਿਰ ਚਾਰ ਬੰਦਿਆਂ ਸਿਆਣਿਆਂ ਦੇ ਜ਼ੋਰ ਦੇਣ ਤੇ ਅਤੇ ਰਾਬਿਆਂ ਦੇ ਕਹਿਣ ਤੇ ਏਨਾਂ ਮੰਨਿਆਂ ਕਿ ਕੁੜੀ ਪਿੰਡ ਨਾ ਆਵੇ ਜਿਥੇ ਹੈ ਉਥੇ ਹੀ ਰਵੇ। ਬੁੱਟਰਾਂ ਨੇ ਇਹ ਗੱਲ ਮੰਨ ਲਈ। ਉਮਤ ਤੇ ਬਸ਼ੀਰੇ ਦਾ ਨਿਕਾਹ ਹੋ ਗਿਆ ਤੇ ਉਹ ਨਾਨਕੀ ਢੇਰੀ ਤੇ ਹੀ ਰਹਿ ਗਿਆ।

ਹੁਣ ਅੱਲਾ ਰੱਖੇ ਨੂੰ ਵੱਡੀ ਧੀ ਦਾਰਾਂ ਦਾ ਫਿਕਰ ਪਿਆ। ਕਿਤੇ ਜਚਵੀਂ ਥਾਂ ਲੱਭੇ ਤੇ ਦਾਰਾਂ ਦੀ ਸ਼ਾਦੀ ਕਰ ਦੇਵੇ। ਅੰਦਰੇ ਅੰਦਰ ਘਰਵਾਰ ਲੱਭਣ ਦੀ ਕਨਸੋ ਦਾਰਾਂ ਨੂੰ ਭੀ ਲੱਗੀ ਤਾਂ ਉਸ ਆਪਣੇ ਪ੍ਰੇਮੀ ਸ਼ਾਕਰ ਨੂੰ ਦੱਸਿਆ।

ਸ਼ਾਕਰ ਵਿਧਵਾ ਮਰੀਅਮ ਦਾ ਇਕੋ ਇਕ ਪੁੱਤਰ ਸੀ। ਬੜਾ ਸੋਹਣਾ ਤੇ

195