ਪੰਨਾ:ਪੱਕੀ ਵੰਡ.pdf/197

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਰੀਅਮ ਨੂੰ ਟੋਕਣ ਲਈ ਤਿਆਰ ਹੋਏ ਤਾਂ ਚਾਰਾਂ ਨੇ ਕਿਹਾ, "ਅੱਬਾ, ਹਾਂ ਮੈਂ ਕੀਤੀ ਏ।"

ਅੱਲਾ ਰੱਖਾ ਪਹਿਲਾਂ ਹੀ ਲੋਹਾ ਲਾਖ ਸੀ ਇਕ ਦਮ ਤਪ ਗਿਆ ਪਰ ਦਾਰਾਂ ਦੀ ਮਿੱਠੀ ਜਬਾਨ ਨੇ ਉਸਨੂੰ ਠੰਡਿਆਂ ਕਰ ਦਿੱਤਾ। ਉਸ ਕਿਹਾ, "ਮੈਂ ਉਮਤ ਵਾਂਗ ਨਹੀਂ ਸੀ ਕਰਨਾ ਚਾਹੁੰਦੀ ਜਿਸ ਨਾਲ ਤੁਹਾਡੀ ਬਦਨਾਮੀ ਹੋਵੇ। ਮੈਂ ਸ਼ਾਕਰ ਨੂੰ ਚਾਹੁੰਦੀ ਆਂ। ਜੇ ਹੁਣ ਤੁਸਾਂ ਨਾਂਹ ਕੀਤੀ ਤਾਂ ਲੋਕ ਤੁਹਾਡੇ ਤੇ ਹੱਸਣਗੇ। ਹੁਣ ਪਿੰਡ ਵਿਚ ਫਿਰ ਕੇ ਵੇਖੋ ਲੋਕ ਤੁਹਾਨੂੰ ਚੰਗਾ ਕਹਿ ਰਹੇ ਨੇ। ਤੁਸੀਂ ਚੰਗਾ ਕਰੋ ਤੇ ਚੰਗੇ ਨੂੰ ਚੰਗਾ ਈ ਰਹਿਣ ਦਿਓ।"

ਫਿਰ ਜਿਸ ਸੁਣਿਆ ਅੱਲਾ ਰੱਖੇ ਦੇ ਘਰ ਭੱਜਾ ਆਇਆ "ਆਹ ਤਾਂ ਅੱਲਾ ਰੱਖਿਆ, ਤੁਸੀਂ ਬੜਾ ਹੀ ਸੋਹਣਾ ਕੀਤਾ ਏ।"

ਅੱਗੋਂ ਅੱਲਾ ਰੱਖਾ ਕੈਂਹਦਾ, "ਅਸਾਂ ਸੋਚਿਆ ਮੁੰਡਾ ਚੰਗਾ ਏ। ਜ਼ਮੀਨ ਜੈਦਾਤ ਚੰਗੀ ਏ, ਹਾਣ ਪਰਵਾਣ ਏ। ਚੰਗੇ ਘਰ ਲੱਭਣ ਗਿਆਂ ਕਿਹੜੇ ਲੱਭਦੇ ਨੇ।"

ਅਤੇ ਫਿਰ ਤੀਜੇ ਦਿਨ ਰੱਖੀ ਨੈਣ ਕੁੜਮਾਈ ਦੇ ਲੱਡੂ ਵੰਡ ਰਹੀ ਸੀ।