ਪੰਨਾ:ਪੱਕੀ ਵੰਡ.pdf/202

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਧਰਮ ਖਾਤੇ ਪਾ ਦਿੱਤੇ ਹੋਏ ਸਨ। ਬਾਹਰੋਂ ਅੰਦਰ ਆਏ ਨੌਕਰ ਨੂੰ ਉਸ ਕਿਹਾ, "ਰਾਮ ਲਾਲ, ਲਾਲੇ ਨੂੰ ਭੁੱਖ ਹੋਵੇ ਤਾਂ ਰੋਟੀ ਖਵਾ ਦੇਈਂ। ਮੈਂ ਕਿਤੇ ਜ਼ਰੂਰੀ ਕੰਮ ਚਲਿਆਂ। ਜੇ ਲਾਲੇ ਨੇ ਜਾਣਾ ਹੋਵੇ ਤਾਂ ਮੰਜਾ ਬਰਾਂਡੇ ਵਿਚ ਖੜਾ ਕਰ ਦੇਈਂ। ਬਰਸਾਤ ਦਾ ਮੌਸਮ ਏ।"

ਅਤੇ ਨਮਕ ਹਲਾਲ ਨੌਕਰ ਨੇ ਬੇਲੀ ਰਾਮ ਨੂੰ ਪੈਰੀਂ ਜੁੱਤੀ ਵੀ ਨਾ ਪਾਣ ਦਿੱਤੀ ਅਤੇ ਮੰਜਾ ਚੁੱਕ ਬਰਾਂਡੇ ਵਿਚ ਖੜਾ ਕਰ ਦਿੱਤਾ ਅਤੇ ਮੰਜੀ ਨਾਲ ਚਲਿਆ ਗਿਆ ਲਾਲ ਪਰਨਾ ਲਿਆ ਕੇ ਬੇਲੀ ਰਾਮ ਨੂੰ ਫੜਾ ਦਿੱਤਾ।

ਅਤੇ ਬੇਲੀ ਰਾਮ ਮੋਢੇ ਤੇ ਲਾਲ ਪਰਨਾ, ਹੱਥ ਵਿਚ ਛੱਤਰੀ, ਦੂਜੇ ਹੱਥ ਘੋੜੀ ਦੀ ਲਗਾਮ ਫੜੀ ਲੱਤਾਂ ਧਹੁੰਦਾ ਗਲੀ ਵਿਚੋਂ ਨਿਕਲਿਆ ਤੇ ਪਿੰਡ ਤੱਕ ਘੋੜੀ ਤੇ ਨਾ ਚੜ੍ਹ ਸਕਿਆ।

ਸਾਊ ਸੁਭਾ ਬੇਲੀ ਰਾਮ ਨੂੰ ਇਸ ਹੱਤਕ ਤੋਂ ਏਨਾਂ ਧੱਕਾ ਲੱਗਾ ਕਿ ਉਹ ਮੰਜੀ ਮੱਲ੍ਹ ਕੇ ਪੈ ਗਿਆ। ਓਹੜ ਪੋਹੜ ਸ਼ੁਰੂ ਹੋਏ। ਖਬਰ ਸੁਰਤ ਲੈਣ ਵਾਲਿਆਂ ਦੀਆਂ ਭੀੜਾਂ ਜੁੜਦੀਆਂ ਰਹੀਆਂ ਪਰ ਉਹਨੂੰ ਕਿਹੜਾ ਖੰਘ, ਤਾਪ, ਪੀੜ ਜਾਂ ਨਮੂਨੀਆਂ ਸੀ। ਉਹਨੂੰ ਤਾਂ ਹੱਤਕ ਹੇਠੀ ਨੇ ਹੀ ਸੁੱਟ ਲਿਆ ਸੀ।

ਉਧਰ ਵਸਾਵਾ ਮੱਲ ਨੇ ਗਿਆਨੋਂ ਦਾ ਸਕੂਲ ਜਾਣਾ ਬੰਦ ਕਰ ਦਿੱਤਾ। ਬੁਲਬੁਲ ਪਿੰਜਰੇ ਵਿਚ ਕੈਦ ਸੀ ਅਤੇ ਪਿੰਜਰੇ ਦੀਆਂ ਸੀਖਾਂ ਨਾਲ ਸਿਰ ਮਾਰ ਰਹੀ ਸੀ। ਰੋ ਰੋ ਹਲਕਾਨ ਹੋ ਰਹੀ ਸੀ। ਚੰਨਣ ਦੇਈ ਦਾ ਪਿਆਰ ਅਤੇ ਦਮ ਦਿਲਾਸੇ ਅਤੇ ਵਸਾਵਾ ਮੱਲ ਦੇ ਜਾਨੋ ਮਾਰ ਦੇਣ ਦੇ ਦਬਕੇ ਵੀ ਇਸ਼ਕ ਦਾ ਰੰਗ ਫਿੱਕਾ ਨਾ ਕਰ ਸਕੇ ਸਗੋਂ ਰੰਗ ਹੋਰ ਗੂਹੜੇ ਹੁੰਦੇ ਚਲੇ ਗਏ। ਗਿਆਨੋਂ ਅਸਲੋਂ ਚੁੱਪ ਹੈ ਗਈ ਅਤੇ ਕਿਸੇ ਨਾਲ ਵੀ ਕੁਨਾਂ ਬੋਲਣਾ ਛੱਡ ਦਿੱਤਾ ਸਵਾਏ ਵੱਡੇ ਭਰਾ ਜਸਵੰਤ ਦੇ ਜੋ ਭੈਣ ਦਾ ਦਿਲੋਂ ਦਰਦ ਰਖਦਾ ਸੀ। ਜਸਵੰਤ ਦੀ ਘਰਵਾਲੀ ਦੀ ਮੋਹ ਕਰਦੀ ਸੀ ਪਰ ਪਿੱਛਾ ਕਮਜ਼ੋਰ ਹੋਣ ਕਰਕੇ ਡਰੀ ਜੇਹੀ ਰਹਿੰਦੀ ਸੀ। ਵੱਡੀ ਭੈਣ ਸੰਤੋ ਸੋਹਰਿਉਂ ਆਈ ਪਰ ਉਹ ਵੀ ਫੱਟਾਂ ਤੇ ਲੂਣ ਹੀ ਪਾਂਦੀ।

ਉਧਰ ਅਵਤਾਰ ਦਾ ਵੀ ਬੁਰਾ ਹਾਲ ਸੀ ਅਤੇ ਉਹਦੀ ਨਿੱਘਰਦੀ ਹਾਲਤ

202