ਪੰਨਾ:ਪੱਕੀ ਵੰਡ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋਵੇਂ ਨਾਲੋ ਨਾਲ ਇਸ ਤਰ੍ਹਾਂ ਬੈਠੇ ਸਨ ਜਿਵੇਂ ਬੜੀ ਪੁਰਾਣੀ ਵਾਕਫੀ ਹੋਵੇ। ਅੱਧਾ ਘੰਟਾ ਪਹਿਲਾਂ ਦੀ ਮਿਲਣੀ ਦੋਹਾਂ ਵਿਚ ਅਪਣੱਤ ਜਿਹੀ ਬਣਾ ਗਈ ਸੀ।

ਮੀਤੇ ਨੇ ਗੱਲ ਤੋਰੀ, "ਬਾਈ ਜੀਤ ਸਿਆਂ, ਕਿੰਨੀ ਜ਼ਮੀਨ ਅਲਾਟ ਹੋਈ? ਖੇਤੀ, ਬਲਦ ਵੱਛੇ ਦਾ ਕਿਵੇਂ? ਅਤੇ ਘਰ ਦੇ ਕਿੰਨੇ ਜੀਅ ਛੋਟੇ ਵੱਡੇ?" ਇੱਕੋ ਸਾਹ ਉਸ ਕਈ ਸਵਾਲ ਪੁੱਛ ਲਏ।

ਗੁਰਜੀਤ ਨੂੰ ਮੀਤੇ ਦੇ ਪੁੱਛਣ ਦਾ ਤਰੀਕਾ ਬੜਾ ਚੰਗਾ ਲੱਗਾ। ਪਰ ਅੰਦਰੋਂ ਉਹ ਪੁੱਛਿਆ ਗਿਆ। ਪੀੜ ਤੇ ਕਰਬ ਜਾਗ ਪਈ। ਬੀਤੇ ਦੇ ਹਸੀਨ ਵਰ੍ਹੇ ਅਤੇ ਵਿਛੜੇ ਪਰਿਵਾਰ ਦੇ ਜੀਅ। ਉਹਦਾ ਦਿਲ ਭਰ ਆਇਆ। ਉਸ ਹੌਕਾ ਭਰ ਮਨ ਹੌਲਾ ਕੀਤਾ ਅਤੇ ਕਿਹਾ, "ਮੇਰੇ ਮੀਤ, ਜ਼ਮੀਨ ਅੱਠ ਘੁਮਾਂ ਮਿਲੀ ਏ। ਚੰਗਾ ਟੁਕੜਾ ਏ। ਡੰਗਰ ਵੱਛਾ ਕੋਈ ਨਹੀਂ ਅਤੇ ਨਾ ਹੀ ਅਜੇ ਕੋਈ ਪਹੁੰਚ ਏ। ਇਸ ਲਈ ਖੇਤੀ ਦਾ ਆਪਣਾ ਸਾਧਨ ਕੋਈ ਨਹੀਂ। ਜ਼ਮੀਨ ਹਿੱਸੇ ਉਤੇ ਦਿੱਤੀ ਹੋਈ ਏ ਪਰਿਵਾਰ ਤੇ ਬੜਾ ਤਕੜਾ ਸੀ। ਤਿੰਨ ਭਰਾ, ਦੋ ਭਰਜਾਈਆਂ, ਦੋਂ ਤਿੰਨ ਉਹਨਾ ਦੇ ਬੱਚੇ, ਇਕ ਭੈਣ, ਮਾਤਾ ਪਿਤਾ। ਪਰ ਹੁਣ ਅਸੀਂ ਦੋ ਹੀ ਹਾਂ - ਮੈਂ ਤੇ ਮੇਰੀ ਮਾਤਾ, ਬਾਕੀ ਸਭ ਪਾਕਿਸਤਾਨ ਵਿੱਚ ਮਾਰੇ ਗਏ। ਅਸੀਂ ਦੋ ਵੀ ਤਾਂ ਬਚੇ ਕਿ ਅਸੀਂ ਮੇਰੇ ਮਾਮਿਆਂ ਕੋਲ ਗਏ ਹੋਏ ਸਾਂ।" ਗੁਰਜੀਤ ਵਿਸਥਾਰ ਨਾਲ ਦੱਸ ਰਿਹਾ ਸੀ ਤੇ ਅੰਦਰੋਂ ਤਿਪ-ਤਿਪ ਲਹੂ ਸੜ ਰਿਹਾ ਸੀ। ਉਸ ਵੇਖਿਆ ਮੀਤੇ ਦਾ ਦਿਲ ਅੰਦਰੋਂ ਪੰਘਰ ਕੇ ਅੱਖਾਂ ਵਿਚ ਸਿਖ ਆਇਆ ਏ। ਉਸ ਝੱਟ ਗੱਲ ਦਾ ਰੁਖ ਬਦਲੇ ਤੇ ਆਖਿਆ, "ਜੋ ਵਾਹਿਗੁਰੂ ਦੀ ਰਜ਼ਾ। ਦੁੱਖ-ਦਰਦਾਂ ਦੀ ਕੀ ਵਿਆਖਿਆ? ਸੁਣਾ ਮੀਤ, ਤੁਹਾਡਾ ਕੰਮ ਕਾਰ ਕਿਹੋ ਜਿਹਾ ਏ?"

ਮੀਤੇ ਦੇ ਅੱਖਾਂ ਵਿੱਚ ਸਿੰਮੇ ਮੋਤੀ ਸੰਦਰ ਪਲਕਾਂ ਝਮਕ ਝਮਕ ਕੇ ਫੇਹ ਦਿੱਤੇ। ਪਰ ਨੱਕ ਦੀ ਲਾਲ ਹੋਈ ਕੰਬਲੀ ਦੱਸਦੀ ਸੀ ਕਿ ਉਹਦੇ ਦਿਲ ਨੇ ਚੋਖੀ ਪੀੜ ਮੰਨੀ ਏ। ਥੋੜਾ ਰੁਕ ਕੇ ਮੀਤੇ ਨੇ ਕਿਹਾ, "ਸਾਡਾ ਤਾਂ ਕੰਮ ਜੀਤ ਪੰਦਰਾਂ ਘੁੰਮਾ ਚੰਗੀ ਜ਼ਮੀਨ ਏ। ਇਕ ਟੱਕ ਪਿੰਡ ਦੇ ਨਾਲ ਲਗਵਾਂ ਏ। ਪਹਾੜ ਵਾਲੇ ਪਾਸੇ। ਦੂਜਾ ਸੰਤ ਘੁੰਮਾ ਉਹ ਨਦੀ ਦੇ ਢਾਹੇ। ਦੋ ਚੰਗੀਆਂ ਮੱਝਾਂ ਤੇ

42