ਪੰਨਾ:ਪੱਕੀ ਵੰਡ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਨਵਾਬੀ ਪਹਿਰਾਵੇ ਅਤੇ ਚੰਗੀ ਦਿਖ ਤੇ ਰੋਹਬ-ਦਾਬ ਵਾਲੀ ਬੀਵੀ ਨਵਾਬ ਬੇਗਮ, ਦੋ ਸਾਲਾਂ ਦੀ ਬੱਚੀ ਸ਼ੈਹਨਾਜ਼, ਘਰੇਲੂ ਨੌਕਰਾਣੀ ਈਦਨ, ਉਹਦੀ ਨਿੱਕੀ ਜਿਹੀ ਧੀ ਰਸ਼ੀਦਾਂ ਜੋ ਕਿ ਸ਼ੈਹਨਾਜ਼ ਤੋਂ ਕੁਝ ਵੱਡੀ ਸੀ।

ਨਵਾਬ ਬੇਗਮ ਨਵਾਬੀ ਪਹਿਰਾਵੇ ਅਤੇ ਪਰਦੇ ਦੀ ਪਾਬੰਦ ਅਤੇ ਲਸ਼-ਲਸ਼ ਕਰਦੀ ਕਾਲੀ ਸਾਟਨ ਦੀ ਪੇਟੀ ਕੋਟ ਬੁਰਕੇ ਵਿਚ ਸੀ। ਪਰ ਇਸ ਦੇ ਅੰਗਾਂ ਤੋਂ ਹੀ ਲੋਕਾਂ ਨੂੰ ਉਸ ਦੇ ਹੁਸਨ ਅਤੇ ਸਲੀਕੇ ਤੈਹਜ਼ੀਬੋ ਤਮਦਨ ਦਾ ਪਤਾ ਲਗਦਾ ਸੀ। ਇਸਦੇ ਅੰਗਾਂ ਤੋਂ ਹੀ ਲੋਕਾਂ ਨੇ ਉਸਦੇ ਨੈਣ ਨਕਸ਼ ਚਿਤਰੇ ਕਿ ਉਹ ਬਹੁਤ ਸੁੰਦਰ ਤੇ ਨੌਜਵਾਨ ਔਰਤ ਏ।

ਭਾਵੇਂ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਅਬਦੁਲ ਨੇ ਇਹ ਔਰਤ ਵਿਆਹੀ, ਫਸਾਈ ਜਾਂ ਉਡਾਈ ਏ, ਪਰ ਏਨਾਂ ਗਵੇੜ ਸਾਰੇ ਲਾਂਦੇ ਸਨ ਕਿ ਇਹ ਧਨ ਦੌਲਤ ਤਾਂ ਸਭ ਨਵਾਬ ਬਾਨੋਂ ਦਾ ਹੀ ਏ, ਜੋ ਕਿ ਸੀ ਵੀ ਬਿਲਕੁਲ ਠੀਕ ਕਿਉਂ ਕਿ ਪੈਸੇ ਦੇ ਜ਼ੋਰ ਡਿੱਗੇ ਹੋਏ ਮਕਾਨ ਦਾ ਮਲਬਾ ਚੁਕਾ ਦਿਨਾਂ ਵਿਚ ਹੀ ਉਸ ਨੇ ਨਵਾਬੀ ਢੰਗ ਦੀ ਛੋਟੀ ਪਰ ਆਲੀਸ਼ਾਨ ਹਵੇਲੀ ਉਸਾਰ ਲਈ। ਹਵੇਲੀ ਦੇ ਨਾਲ ਲਗਦੇ ਲੰਬੇ ਚੌੜੇ ਬਾੜੇ ਜਿਸ ਵਿਚ ਉਹ ਕਦੀ ਭੇਡਾਂ ਬੱਕਰੀਆਂ ਵਲਦੇ ਹੁੰਦੇ ਸਨ ਅਤੇ ਹੁਣ ਕਿੱਕਰ ਹੀ ਕਿੱਕਰ ਖਲੋਤੇ ਸਨ ਲਕੜੀ ਕਟਾਈ ਅਤੇ ਸਿਰ-ਸਿਰ ਉੱਚਾ ਕੋਟ ਉਸਾਰਿਆ ਅਤੇ ਫਾਟਕ ਦੇ ਨਾਲ ਇਕ ਬਰਾਂਡਾ ਤੇ ਦੋ ਕਮਰੇ ਬਣਾਏ। ਤਿੰਨ ਪੱਕੇ ਨੌਕਰ ਰੱਖੇ ਤੇ ਭੇਡ ਪਾਲਣ ਦਾ ਕੰਮ ਸ਼ੁਰੂ ਕੀਤਾ। ਸ਼ੁਰੂ-ਸ਼ੁਰੂ ਵਿਚ ਢਾਈ-ਤਿੰਨ ਸੌ ਭੇਡ ਸੀ ਪਰ ਦੋ ਰੁੱਤਾਂ ਲੰਘਾ ਇੱਜੜ ਹਜ਼ਾਰ ਤੋਂ ਟੱਪ ਗਿਆ। ਕਦੀ ਕਦੀ ਦੂਰ ਪਾਰ ਦੇ ਵਪਾਰੀ ਆਉਂਦੇ ਅਤੇ ਤਿੰਨ-ਤਿੰਨ ਸੌ ਭੇਡ ਇਕੱਠੀ ਹੀ ਵਿਕ ਜਾਂਦੀ। ਉਹ ਪਹਾੜਾਂ ਵਲੋਂ ਅੰਗਰਾ ਨਸਲ ਦੀਆਂ ਭੇਡਾਂ ਹੋਰ ਲੈ ਆਉਂਦਾ ਅਤੇ ਆਪਣਾ ਗੱਲਾ ਬਾਰਾਂ ਪੰਦਰਾਂ ਸੌ ਤੋਂ ਘਟਣ ਨਾ ਦਿੰਦਾ।

ਸਿਆਲ ਲੰਘ ਜਾਂਦਾ ਤੇ ਧੁੱਪ ਚਮਕਣ ਲਗ ਜਾਂਦੀ ਤਾਂ ਭੇਡਾਂ ਦੀ ਮੋਨੀ ਸ਼ਰ ਹੋ ਜਾਂਦੀ। ਪਿੰਡ ਦੇ ਨਾਈ ਉਸਤਰੇ ਕੈਂਚੀ ਛੱਡ ਵੱਡੇ-ਵੱਡੇ ਕਾਤ ਫੜ ਲੈਂਦੇ ਅਤੇ ਲੰਮੇ ਮੁਲਾਇਮ ਉੱਨ ਦੇ ਰੇਸ਼ੇ ਕੱਟ-ਕੱਟ ਢੇਰ ਲਾਈ ਜਾਂਦੇ ਅਤੇ ਚੰਗੀ ਖਰੀ

64