ਪੰਨਾ:ਪੱਕੀ ਵੰਡ.pdf/73

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹਾਂ ਅਤੇ ਜਨਮ-ਜਨਮ ਤੱਕ ਤੇਰੀ ਰਹਾਂਗੀ। ਮੇਰੇ ਜਿਸਮ ਤੇ ਇਹਨਾਂ ਦਾ ਅਧਿਕਾਰ ਹੈ। ਲੈ ਜਾਣਗੇ, ਪਰ ਮੇਰੇ ਅਧਿਕਾਰ ਵਾਲੇ ਮੇਰਾ ਦਿਲ ਅਤੇ ਮੇਰੀ ਰੂਹ ਦੋਵੇਂ ਤੇਰੇ ਕੋਲ ਹਨ ਅਤੇ ਤੇਰੇ ਕੋਲ ਰਹਿਣਗੇ। ਤੇਰੀ ਸ਼ੈਹਨਾਜ਼।"

ਫਿਰ ਸ਼ੈਹਨਾਜ਼ ਗੁੰਮ-ਸੁੰਮ ਹੋ ਗਈ ਜਦੋਂ ਨਿਕਾਹ ਵੇਲੇ ਕਾਜ਼ੀ ਨੇ ਹਾਂ ਪੁੱਛੀ ਤਾਂ ਚੁੱਪ।

ਸ਼ੈਹਨਾਜ਼ ਨੂੰ ਮਾਂ ਨੇ ਕਿਹਾ, "ਬੋਲ ਬੋਟੀ, ਕਹੋ ‘ਕਬੂਲ ਏ'।"

ਤਾਂ ਸ਼ੈਹਨਾਜ਼ ਨੇ ਕਿਹਾ, "ਮੇਰੇ ਹੋਠ ਮੇਰੀ ਜੀਭ ਜ਼ਰੂਰ ਸ਼ਰੀਰ ਦਾ ਅੰਗ ਨੇ ਪਰ ਅਵਾਜ਼ ਦਿਲ ਅਤੇ ਰੂਹ ਵਿਚੋਂ ਫਰਕਦੀ ਏ ਅਤੇ ਰੂਹ ਤੇ ਦਿਲ ਮੈਂ ਭੇਜ ਦਿੱਤੇ ਨੇ।"

ਫਿਰ ਇਹੋ ਹੀ ਗਲ ਉਸ ਲਿਬਾਸੇ ਅਰੂਸੀ ਵਿਚ ਲਿਪਟੀ ਗੁਲਾਬ ਤੇ ਮੋਤੀਏ ਦੇ ਫੁੱਲਾਂ ਦੀਆਂ ਲੜੀਆਂ ਤੇ ਚੰਬੇਲੀ ਨਾਲ ਸਜ਼ੀ ਹੋਈ ਸੇਜ਼ ਤੇ ਅਕਰਮ ਖਾਂ ਨੂੰ ਕਹੀ, "ਨਵਾਬ ਸਾਹਿਬ, ਮੇਰੇ ਜਿਸਮ ਨਾਲ ਖੇਲੋ ਪਰ ਮੁਹੱਬਤ ਨਹੀਂ, ਪਿਆਰ ਨਹੀਂ ਮਿਲੇਗਾ।"

ਅਕਰਮ ਦਾ ਖੁਮਾਰ ਟੁਟ ਗਿਆ। ਕੰਨਾ ਚੋਂ ਅਤਰ ਦੇ ਫੰਬੇ ਕੱਢ ਕੇ ਸੁਟੇ। ਗਲ ਵਿਚੋਂ ਮਹਿਕਦੇ ਚਮੇਲੀ ਦੇ ਫੁੱਲਾਂ ਦੀ ਮਾਲਾ ਮਚੋੜੀ। ਸੇਜ਼ ਦੀਆਂ ਲੜੀਆਂ ਖਿੱਚ-ਖਿੱਚ ਤੋੜੀਆਂ ਤੇ ਦੰਦ ਪੀਂਹਦਾ ਬਾਹਰ ਚਲਾ ਗਿਆ।

ਫਿਰ ਇਕ-ਇਕ ਦਿਨ, ਪੂਰਾ ਇਕ ਸਾਲ ਸ਼ੈਹਨਾਜ਼ ਤੇ ਕੀ ਬੀਤੀ, ਲਿਖਣਾ ਦੱਸਣਾ ਵਾਧੂ ਜਿਹਾ ਏ। ਪਰ ਸਾਲ ਬਾਦ ਇਕ ਪੱਤਰ ਦੇ ਚਾਰ ਅੱਖਰਾਂ ਨੇ ਨਵਾਬ ਬੇਗਮ ਦੇ ਹੋਸ਼ ਹਵਾਸ ਉਡਾ ਦਿੱਤੇ। "ਤੁਹਾਡੀ ਸ਼ੈਹਨਾਜ਼ ਪੀਰ ਵਾਲੇ ਦਿਨ ਤੁਹਾਡੇ ਕੋਲ ਆ ਰਹੀ ਏ ਸਦਾ ਸਦਾ ਲਈ, ਨਵਾਬ ਅਕਰਮ।"

ਬੇਗਮ ਨੂੰ ਸਮਝ ਨਹੀਂ ਸੀ ਆ ਰਹੀ ਕਿ ਸ਼ੈਹਨਾਜ਼ ਨਾਲ ਕਿਵੇਂ ਅੱਖਾਂ ਸਿੱਧੀਆਂ ਕਰੇਗੀ। ਅੱਜ ਉਹ ਆਪਣੇ ਆਪ ਨੂੰ ਦੋਸ਼ੀ ਸਮਝ ਰਹੀ ਸੀ। ਉਹ ਹਰ ਇਕ ਤੋਂ ਸਗੋਂ ਈਦਾਂ ਤੇ ਰਸ਼ੀਦਾਂ ਤੋਂ ਵੀ ਝੇਪ ਰਹੀ ਸੀ। ਉਹਦੇ ਹਵਾਸ ਉੱਡੇ ਹੋਏ ਸਨ। ਉਹ ਈਦਨ ਨੂੰ ਕੁਝ ਨਾ ਦੱਸ ਸਕੀ ਅਤੇ ਈਦਨ ਨੇ ਚਿੱਠੀ ਪੜ੍ਹਨ ਲਈ

73