ਪੰਨਾ:ਪੱਕੀ ਵੰਡ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਸ਼ੀਦਾਂ ਨੂੰ ਜਾ ਉਠਾਇਆ। ਰਸ਼ੀਦਾਂ ਚਿੱਠੀ ਪੜ੍ਹ ਕੇ ਚਾਦਰ ਦੀ ਬੁੱਕਲ ਮਾਰ ਬਾਹਰ ਨਿਕਲ ਗਈ।

ਰੇਲ ਗੱਡੀ ਠੀਕ ਸਟੇਸ਼ਨ ਤੇ ਢਾਈ ਵਜੇ ਆ ਕੇ ਰੁਕੀ। ਸਵੇਰ ਦੇ ਆ ਕੇ ਬੈਠੇ ਸਲੀਮ ਨੂੰ ਇੰਝ ਲੱਗਾ ਜਿਵੇਂ ਗੱਡੀ ਕਈ ਘੰਟੇ ਸਗੋਂ ਕਈ ਸਾਲ ਲੇਟ ਆਈ ਹੋਵੇ। ਸਵੇਰ ਤੋਂ ਹੀ ਉਹ ਦੂਰ ਤੱਕ ਸੁੰਨੀ ਪਟੜੀ ਤੇ ਅੱਪ ਸਿਗਨਲ ਨੂੰ ਦੇਖ-ਦੇਖ ਥੱਕ ਗਿਆ ਸੀ। ਕਈ ਵਾਰ ਉਸ ਸਟੇਸ਼ਨ ਮਾਸਟਰ ਨੂੰ ਜਾ ਪੁਛਿਆ ਸੀ ਕਿ ਗੱਡੀ ਕਦੋਂ ਆਵੇਂਗੀ। ਉਸ ਨੂੰ ਹਰ ਵਾਰ ਇਹੋ ਜਵਾਬ ਮਿਲਿਆ ਸੀ ਕਿ ਢਾਈ ਵਜੇ। ਰੇਲ ਗੱਡੀ ਆ ਜਾਣ ਤੇ ਉਸ ਵਿਚ ਇਕ ਨਵੀਂ ਰੂਹ ਫੂਕੀ ਗਈ। ਉਹਦੀਆਂ ਥੱਕੀਆਂ ਪਥਰਾਈਆਂ ਅੱਖਾਂ ਉੱਤਰਦੀਆਂ ਸਵਾਰੀਆਂ ਵਿਚੋਂ ਸ਼ੈਹਨਾਜ਼ ਨੂੰ ਲਭ ਰਹੀਆਂ ਸਨ।

ਛੋਟੇ ਜਿਹੇ ਸਟੇਸ਼ਨ ਤੋਂ ਪੰਜ-ਸੱਤ ਹੀ ਸਵਾਰੀਆਂ ਉਤਰੀਆਂ। ਕੁਲੀ ਨੇ ਸਮਾਨ ਖਿਚ ਕੇ ਪਲੇਟ ਫਾਰਮ ਤੇ ਰੱਖਿਆ ਅਤੇ ਇਕ ਕਮਜ਼ੋਰ ਜਿਹੀ ਔਰਤ ਉਤਰੀ। ਇਹੀ ਤਾਂ ਸ਼ੈਹਨਾਜ਼ ਸੀ। ਭਖਦੇ ਜੇਠ ਮਹੀਨੇ ਦੀ ਦੁਪਹਿਰ ਵਰਗੀ ਮੁਟਿਆਰ ਭਾਦੋਂ ਦੀ ਸਿੱਲੀ ਰਾਤ ਵਰਗੀ ਹੋਈ ਪਈ ਸੀ। ਸਾਹਮਣੇ ਸਲੀਮ ਖੜਾ ਸੀ। ਦੋਵੇਂ ਇਕ ਦੂਜੇ ਨੂੰ ਆਹਮਣੇ ਸਾਹਮਣੇ ਖਲੋ ਕੇ ਦੇਖ ਰਹੇ ਸਨ। ਸ਼ੈਹਨਾਜ਼ ਦਾ ਸੰਧੂਰੀ ਸੇਬ ਵਰਗਾ ਚਮਕਦਾ ਚਿਲਕਦਾ ਰੰਗ ਹਲਦੀ ਵਰਗਾ ਪੀਲਾ ਸੀ ਇੰਝ ਸੀ ਜਿਵੇਂ ਰਤ ਨਾ ਦੀ ਕੋਈ ਚੀਜ਼ ਹੀ ਨਾ ਹੋਵੇ ਇਸ ਵਿਚ ਅਤੇ ਸਲੀਮ ਦਾ ਤਾਂ ਇਸ ਤਰ੍ਹਾਂ ਸੀ ਜਿਵੇਂ ਇਕ ਸਾਲ ਵਿਚ ਦਸ ਸਾਲ ਅੱਗੇ ਯਾਨੀ ਬੁਢਾਪੇ ਵਲ ਗਿਆ ਹੋਵੇ।

ਦੋਹਾਂ ਪਰੇਮੀਆਂ ਦੀ ਇਹ ਦੂਜੀ ਮਿਲਣੀ ਸੀ। ਖਮਾਰ ਭਰੀਆ ਹੈ ਵਿਚ ਮੱਧਮਸਤੀ ਦੀ ਥਾਂ ਹੰਝੂ ਤਰ ਰਹੇ ਸਨ। ਉਮਾਹ ਤੇ ਸ਼ੋਕ ਦੀ ਥਾਂ ਵਿਚ ਪੀੜ ਹੀ ਪੀੜ ਸੀ।

"ਮੇਰੇ ਸਲੀਮ, ਸ਼ਹਿਨਾਜ਼ ਦੇ ਮੰਹੋ ਨਿਕਲਿਆ ਅਤੇ ਚੱਕਰ ਜਿਹਾ ਗਿਆ।

74