ਪੰਨਾ:ਪੱਕੀ ਵੰਡ.pdf/75

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਰ ਸਲੀਮ ਨੇ ਉਸਨੂੰ ਬਾਹਾਂ ਦੀ ਬੁੱਕਲ ਵਿਚ ਲੈ ਲਿਆ। ਮੇਰੀ ਸ਼ੈਹਨਾਜ਼!" ਦੋ ਦਿਲ ਇਕ ਹੋ ਧੜਕੇ।

"ਮੇਰੀ ਰੂਹ! ਮੇਰੇ ਦਿਲ ਦੇ ਮਾਲਕ!"

"ਮੇਰੀ ਜ਼ਿੰਦਗੀ! ਮੇਰੇ ਸਾਹਾਂ ਦੀ ਰਵਾਨੀ!"

ਦੋਹਾਂ ਇਕ ਦੂਜੇ ਦੀ ਪੀੜ ਚੁਗ ਲਈ। ਕਿਸ ਨਾਲ ਕੀ ਬੀਤੀ ਕੋਈ ਪੁੱਛਣ ਦੱਸਣ ਦੀ ਲੋੜ ਨਹੀਂ ਰਹੀ।

ਹਚਕੋਲੇ ਖਾਂਦਾ ਤਾਂਗਾ ਜਦ ਪਿੰਡ ਕੋਲ ਪਹੁੰਚਿਆਂ ਤਾਂ ਦਿਨ ਤਰਾਂਦਾ ਜਿਹਾ ਸੀ। ਸਲੀਮ ਨੇ ਉਤਰਨ ਲਈ ਤਾਂਗਾ ਰੁਕਾਇਆ।

"ਨਹੀਂ ਨਹੀਂ ਸਲੀਮ, ਇਹ ਉਹੋ ਥਾਂ ਏ ਜਿਥੇ ਅਸੀਂ ਪਹਿਲੀ ਵਾਰ ਵਿਛੜੇ ਅਤੇ ਜੇ ਹੁਣ ਵੀ ਵਿਛੜੇ ਤਾਂ ਸ਼ਾਇਦ ਕਦੀ ਨਾ ਮਿਲ ਸਕੀਏ। ਮੇਥੋਂ ਸ਼ਾਇਦ ਵਿਛੋੜਾ ਝੱਲਿਆ ਨਾ ਜਾਏ।

ਅਤੇ ਜਦ ਤਾਂਗਾ ਹਵੇਲੀ ਦੇ ਬੂਹੇ ਅੱਗੇ ਰੁਕਿਆ ਤਾਂ ਈਦਨ, ਰਸ਼ੀਦਾਂ ਅਤੇ ਹੋਰ ਨਿਕਟਵਰਤੀ ਖੜੇ ਸਨ। ਬੇਗਮ ਵੀ ਖੜੀ ਸੀ ਪਰ ਉਹਦੇ ਵਿਚ ਹਿੰਮਤ ਨਹੀਂ ਸੀ ਧੀ ਵੱਲ ਅੱਖ ਚੁੱਕ ਕੇ ਦੇਖਣ ਦੀ। ਸਲੀਮ ਨੇ ਸ਼ੈਹਨਾਜ਼ ਨੂੰ ਸਹਾਰਾ ਦੇ ਕੇ ਤਾਂਗੇ ਤੋਂ ਉਤਾਰਿਆ। ਬਹਿਬਲ ਹੋ ਬੇਗਮ ਨੇ ਸ਼ੈਹਨਾਜ਼ ਨੂੰ ਛਾਤੀ ਨਾਲ ਲਾ ਲਿਆ। ਰਸ਼ੀਦਾਂ ਤੇ ਈਦਾਂ ਦੀਆਂ ਅੱਖਾਂ ਪਾਣੀ ਨਾਲ ਉਬਲ ਰਹੀਆਂ ਸਨ। ਅੰਦਰ ਜਾਕੇ ਬੇਗਮ ਨੇ ਸਲੀਮ ਦਾ ਸ਼ੁਕਰੀਆ ਅਦਾ ਕੀਤਾ। ਉਹ ਇਹ ਨਹੀਂ ਸੀ ਜਾਣਦੀ ਕਿ ਇਹ ਨੌਜਵਾਨ ਪਿੰਡ ਤੋਂ ਏ ਜਾਂ ਹੋਰ ਕਿਤੋਂ। ਸਿਰਫ ਇਸ ਕਰਕੇ ਕਿ ਉਸਨੇ ਸ਼ੈਹਨਾਜ਼ ਨੂੰ ਘਰ ਤਕ ਪਹੁੰਚਾਣ ਵਿਚ ਸਹਾਇਤਾ ਕੀਤੀ ਅਤੇ ਜਦ ਸਲੀਮ ਕੁਝ ਦੇਰ ਬੈਠ ਕੇ ਤੁਰਨ ਲੱਗਾ ਤੇ ਇਜ਼ਾਜਤ ਮੰਗੀ ਤਾਂ ਸ਼ੈਹਨਾਜ਼ ਨੇ ਕਿਹਾ, ਸਲੀਮ, ਮੈਂ ਬਿਖੜੇ ਪੈਂਡੇ ਤੇ ਔਖੇ ਪੰਧ ਕੱਟ ਆਈਆਂ। ਹੁਣ ਵਿਛੋੜਾ ਅਸਿਹ ਹੋਵੇਗਾ। ਮੈਂ ਥੱਕ ਗਈ ਹਾਂ ਜੁਲਮ ਦੀ ਚੱਕੀ ਵਿਚ ਲਹੂ ਦੇ ਗਾਲੇ ਪਾਂਦੀ।"

ਸਲੀਮ ਦਾ ਨਾਂ ਸੁਣਦਿਆਂ ਹੀ ਬੇਗਮ ਉੱਠੀ ਅਤੇ ਸਲੀਮ ਨੂੰ ਛਾਤੀ ਨਾਲ ਲਾ ਲਿਆ। "ਬੇਟਾ, ਮੈਨੂੰ ਮਾਫ ਕਰੋ। ਮੈਂ ਤੁਹਾਡੇ ਦੋਹਾਂ ਦੀ ਦੇਣਦਾਰ ਹਾਂ, ਦੋਸ਼ੀ

75