ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਂ। ਮੈਂ ਆਪਣੇ ਤਜਰਬੇ ਧੀ ਤੇ ਨਹੀਂ ਸਗੋਂ ਤੁਹਾਡੇ ਦੋਹਾਂ ਤੇ ਦੁਹਰਾਏ। ਬੇਟਾ, ਇਹ ਤੁਹਾਡਾ ਘਰ ਏ। ਕਬੂਲ ਕਰੋ।"

ਉਸੇ ਸ਼ਾਮ ਬੇਗਮ ਨੇ ਈਦਨ ਰਾਹੀਂ ਚੌਧਰੀ ਮੁਹੰਮਦ ਹੁਸੈਨ ਤਕ ਪਹੁੰਚ ਕੀਤੀ।

ਮੁਹੰਮਦ ਹੁਸੈਨ ਵੀ ਕੁਝ ਨੱਕ ਮੂੰਹ ਰੱਖਦਾ ਸੀ ਅਤੇ ਹਰ ਵਰਗ ਵਿਚ ਉਹਦਾ ਮਾਨ-ਇੱਜਤ ਸੀ ਅਤੇ ਉਹ ਨਹੀਂ ਸੀ ਚਾਹੁੰਦਾ ਚੱਜ ਨਾਲ ਪੜ੍ਹਾਏ ਲਿਖਾਏ ਮੁੰਡੇ ਨੂੰ ਤਲਾਕ ਹੋਈ ਜਨਾਨੀ ਨਾਲ ਵਿਆਹੇ। ਤਾਂ ਹੀ ਉਸ ਸਾਫ ਨਾਂਹ ਕਰ ਦਿੱਤੀ। ਉਸ ਸਲੀਮ ਨੂੰ ਬੜੇ ਪਿਆਰ ਨਾਲ ਸਮਝਾਣਾ ਸ਼ੁਰੂ ਕੀਤਾ। ਕਈ ਉੱਚ ਘਰਾਂ ਤੋਂ ਆਉਂਦੇ ਰਿਸ਼ਤਿਆਂ ਅਤੇ ਉਹਨਾਂ ਦੀ ਪਹੁੰਚ ਬਾਰੇ ਦੱਸਿਆ ਅਤੇ ਕਿਹਾ, "ਜਿਸ ਘਰ ਤੋਂ ਮਰਜੀ ਹੈ ਲੜਕੀ ਦੇਖ ਕੇ ਪਸੰਦ ਕਰ ਲੈ।"

ਪਰ ਸਲੀਮ ਨੇ ਕਿਹਾ, "ਅੱਬਾ, ਮੈ ਸ਼ੈਹਨਾਜ਼ ਨੂੰ ਦਿਲ ਰੂਹ ਅਤੇ ਅੱਖਾ ਵਿਚ ਵਸਾ ਬੈਠਾਂ ਅਤੇ ਮੇਰੀਆਂ ਅੱਖਾਂ ਸੈਹਨਾਜ਼ ਤੋਂ ਬਿਨਾਂ ਕਿਸੇ ਨੂੰ ਨਹੀਂ ਦੇਖਦੀਆਂ।

ਪਿਉ ਪੁਤਰ ਵਿਚ ਖਿਚਾ ਹੋ ਗਿਆ। ਸਲੀਮ ਦਾ ਚੌਖਾ ਟੈਮ ਸੈਹਨਾਜ਼ ਕੋਲ ਹੀ ਗੁਜਰਦਾ। ਦਿਨਾਂ ਵਿਚ ਹੀ ਉਹ ਆਪਣੇ ਅਸਲੀ ਰੰਗ ਰੂਪ ਵਿਚ ਆ ਗਈ। ਜਵਾਨੀ ਫਿਰ ਦੁਪਹਿਰ ਖਿੜੀ ਵਾਂਗ ਖਿੜ ਗਈ। ਫਿਰ ਇਕ ਦਿਨ ਦਾ ਨੂੰ ਨਾਲ ਲੈ ਸ਼ੈਹਨਾਜ, ਚੌਧਰੀ ਮੁਹੰਮਦ ਹੁਸੈਨ ਦੇ ਘਰ ਗਈ। ਮੁਹੰਮਦ ਹੁਸੈਨ? ਬਿਮਾਰੀ ਅਤੇ ਕੁਝ ਪੁਤਰ ਨਾਲ ਖਿਚਾ ਦਾ ਗਮ ਕਮਜ਼ੋਰ ਹੋ ਗਿਆ ਸੀ। ਤਸਲਾਮ ਅਦਾਬ ਤੋਂ ਬਾਦ ਸ਼ੈਹਨਾ ਨੇ ਬੜੇ ਸਲੀਕੇ ਤੇ ਤਹੱਮਲ ਨਾਲ ਕਿਹਾ "ਅੱਬਾ ਹਜੂਰ, ਮੈਂ ਸ਼ੈਹਨਾਜ਼ ਹਾਂ। ਮੈਂ ਅੱਗ ਦੇ ਸਮੁੰਦਰ ਵਿਚ ਛਾਲ ਮਾਰੀ ਤਾਂ ਸਲੀਮ ਵਾਸਤੇ ਅਤੇ ਜੇ ਖੁਦਾ ਨੇ ਮੈਨੂੰ ਅੱਗ ਦੇ ਸਮੁੰਦਰੋ ਵਿਚੋਂ ਜਿੰਦਾ ਕੱਢ ਲਿਆ ਹੈ ਤਾਂ ਸਲੀਮ ਵਾਸਤੇ। ਤੁਸੀਂ ਮੈਨੂੰ ਹੁਣ ਠੁਕਰਾਉ ਨਾ।"

ਕੁਝ ਦੇਰ ਉਹ ਗੁੰਮ ਸੁੰਮ ਬੈਠਾ ਰਿਹਾ। ਸ਼ੈਹਨਾਜ਼ ਦਾ ਲਹਿਜਾ ਸਲੀਕਾ ਉਸ ਨੂੰ ਬਹੁਤ ਚੰਗਾ ਲੱਗਾ। ਉਹ ਸ਼ੈਹਨਾਜ਼ ਵਲ ਓਪਰੀ ਤਕਣੀ ਵੇਖਿਆ ਤਾਂ, ਅੱਖਾਂ ਵਿਚ ਮਮਤਾ ਫੁੱਟਦੀ ਜਾਪੀ ਪਰ ਉਸ ਖਾਨਦਾਨੀ ਹਠ ਕਾਇਮ ਰੱਖਣ ਲਈ

76