ਪੰਨਾ:ਪੱਕੀ ਵੰਡ.pdf/77

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਮਮਤਾ ਨੂੰ ਮਿਧਿਆ ਅਤੇ ਦਿਲ ਕਰੜਾ ਕਰ ਕੇ ਕਿਹਾ, "ਅੱਛਾ ਬੇਟਾ, ਮੈਨੂੰ ਸੋਚ ਲੈਣ ਦਿਉ।"

ਸ਼ੈਹਨਾਜ਼ ਉੱਠ ਕੇ ਤੁਰਨ ਲੱਗੀ ਤਾਂ ਚੌਧਰੀ ਮੁਹੰਮਦ ਹੁਸੈਨ ਨੇ ਕਿਹਾ, "ਠਹਿਰੋ ਬੇਟੀ, ਰਲਿਆਂ ਨਹੀਂ ਜਾਂ ਰੁੱਸ ਕੇ ਨਹੀਂ ਜਾਈਦਾ। ਨੂੰਹ ਧੀ ਇੱਜਤ ਦੀ ਹੱਕਦਾਰ ਏ।"

ਅਗਲੇ ਪਲ ਸ਼ੈਹਨਾਜ਼ ਦਾ ਸਿਰ ਮਹੁੰਮਦ ਹੁਸੈਨ ਦੀ ਛਾਤੀ ਤੇ ਸੀ। ਉਹ ਪਿਤਾ ਪਿਆਰ ਅਤੇ ਅਸੀਸ ਦੇ ਰਿਹਾ ਸੀ। ਕੋਲ ਖਲੋਤੀ ਰਸ਼ੀਦਾਂ ਖੁਸ਼ੀ ਅਤੇ ਫਤੇਹ ਦੇ ਮੋਤੀ ਸਮੇਟ ਰਹੀ ਸੀ। "ਜੁਗ-ਜੁਗ ਜੀਉ! ਬੇਟਾ, ਤੁਹਾਡਾ ਪਿਆਰ ਸਲਾਮਤ ਰਹੇ।"

ਜਦੋਂ ਸ਼ੈਹਨਾਜ਼ ਘਰ ਆਈ ਤਾਂ ਉਸ ਨਾਲ 'ਕੱਲੀ ਰਸ਼ੀਦਾਂ ਹੀ ਨਹੀਂ ਮੁਹੰਮਦ ਹੁਸੈਨ ਦੀਆਂ ਦੋਵੇਂ ਨੂੰਹਾਂ ਅਤੇ ਤਿੰਨ ਚਾਰ ਗਵਾਂਢਣਾਂ ਵੀ ਸਨ ਜਿਹਨਾਂ ਕੋਲ ਪਿਆਰ ਸਮੱਗਰੀ ਅਤੇ ਸ਼ਗਨ ਸਮਾਨ ਨਾਲ ਸੀ। ਫਿਰ ਨਵਾਬ ਬੇਗਮ ਕੰਮ ਕਾਰ ਦੀ ਵਿਉਂਤ ਸਲੀਮ ਨੂੰ ਦੱਸ ਕੇ ਕਹਿ ਰਹੀ ਸੀ, "ਬੇਟਾ, ਸਾਂਭੋ ਆਪਣਾ ਕੰਮ, ਮੈਂ ਤਾਂ ਥੱਕ ਗਈ ਹਾਂ।"

77