ਉਲਝਨ
ਸੋਹਣ ਹੁਰਾਂ ਨੂੰ ਇਸ ਪਿੰਡ ਵਿਚ ਆਇਆਂ ਭਾਵੇਂ ਪੁਰਾ ਇਕ ਸਾਲ ਹੋ ਗਿਆ ਸੀ, ਪਰ ਪਿੰਡ ਵਿਚ ਉਹਦੀ ਕਿਸੇ ਨਾਲ ਕਿਸੇ ਦੀ ਲੰਬੀ ਚੌੜੀ ਵਾਕਫੀ ਨਹੀਂ ਸੀ ਬਣੀ। ਛੁੱਟ ਛੇ-ਚਾਰ ਬੰਦਿਆ ਤੋਂ। ਉਹ ਵੀ ਰਸਮੀ ਅਲੈਕ-ਸਲੈਕ ਜਾਂ ਦਾਤਰੀ ਖੁਰਪੀ ਲੈਣ-ਦੇਣ ਤੋਂ। ਕਿਹਦੇ ਕਿੰਨੇ ਬੱਚੇ? ਕਿੱਥੇ ਵਿਆਹੇ? ਕਿਵੇਂ ਪਰਨਾਏ? ਏਸ ਗਲ ਦੀ ਜਾਣਕਾਰੀ ਨਾ ਉਸ ਕਦੇ ਕਿਸੇ ਤੋਂ ਲਈ ਸੀ ਅਤੇ ਨਾ ਹੀ ਉਸਨੂੰ ਸ਼ੌਕ ਸੀ। ਬਸ ਇੰਝ ਸਮਝੋ, ਪੂਰੇ ਇਕ ਸਾਲ ਤਕ ਉਹਦੀ ਪੈਹਚਾਨ ਘਰ ਅਤੇ ਖੂਹ ਖੇਤ ਤਕ ਹੀ ਸੀਮਿਤ ਸੀ। ਖੂਹ ਤੇ ਵੀ ਪੂਰੀ ਪਹਿਚਾਨ ਨਹੀਂ ਸੀ ਕਿਉਂਕਿ ਜਿਹੜਾ ਖੂਹ ਉਹਨਾਂ ਨੂੰ ਅਲਾਟ ਹੋਇਆ ਸੀ ਉਸ ਉਤੇ ਦੋ ਹਲਟ ਚਲਦੇ ਸਨ। ਅੱਧਾ ਜਿਵੇਂ ਇਕ ਪਾਸਾ ਉਹਨਾਂ ਨੂੰ ਅਲਾਟ ਹੋਇਆ ਅਤੇ ਅੱਧੇ ਦੀ ਮਾਲਕੀ ਦੂਜੇ ਪਾਸੇ ਇਕ ਲੋਕਲ ਪਰਿਵਾਰ ਕੋਲ ਸੀ। ਉਸ ਪਰਿਵਾਰ ਨਾਲ ਉਸਦੀ ਪੂਰੀ ਵਾਕਫੀ ਨਹੀਂ ਸੀ ਸਿਵਾਏ ਲਾਣੇ ਦੇ ਮੁਖੀ ਮਰਦ ਨਾਲ ਸਲਾਮ ਦੁਆ ਦੇ, ਜਿਹਦਾ ਨਾਂ ਬੰਤਾ ਸੀ। ਲੋਕ ਉਸਨੂੰ ਪਿੰਡ ਵਿਚ ਬੰਤਾ ਬਾਂਡਾ ਕਰਕੇ ਪਹਿਚਾਣਦੇ ਸਨ।
ਬੰਤਾ ਕੋਈ ਸੱਠ-ਪੈਂਹਠ ਸਾਲਾਂ ਦਾ ਬਿੱਛੂ ਮੁੱਛਾ ਜਿਹਾ ਸੀ ਅਤੇ ਉਹਦੀਆ ਦੋਵੇਂ ਲੱਤਾਂ ਏਨੀਆਂ ਵਿੰਗੀਆਂ ਸਨ ਕਿ ਜੇ ਦੋਵੇਂ ਪੈਰ ਜੋੜ ਕੇ ਖਲੋ ਜਾਵੇ ਤਾਂ ਉਸ ਵਿਚੋਂ ਭੇਡ ਲੰਘ ਜਾਵੇ। ਸ਼ਾਇਦ ਇਸ ਕਰਕੇ ਉਸ ਦੀ ਤੇੜੋਂ ਚਾਦਰ ਨਹੀਂ ਸੀ ਲਾਹੀ ਸਿਵਾਏ ਨਹਾਉਣ ਤੋਂ। ਉਹਦੇ ਹੱਡ-ਪੈਰ ਮੋਟੇ ਅਤੇ ਕੱਦ ਦਰਮਿਆਨਾ ਸੀ ਲੋਕ ਕਹਿੰਦੇ ਸਨ ਕਿ ਜਵਾਨੀ ਪਹਿਰੇ ਉਹ ਬੜਾ ਸੁਨੱਖਾ ਜਵਾਨ ਸੀ। ਸ਼ੈਦ ਉਹਦੀਆਂ ਲੱਤਾਂ ਉਦੋਂ ਏਨੀਆਂ ਕੋਝੀਆਂ ਨਾ ਹੋਣ। ਉਹਦੀਆਂ ਅੱਖਾਂ ਨੂੰ ਤਾਂ ਹਰ ਕਿਸੇ ਨੇ ਸਲਾਹਿਆ ਹੋਵੇਗਾ। ਸ਼ਾਇਦ ਅੱਖਾਂ ਨੂੰ ਹੀ ਪਸੰਦ ਕਰਕੇ ਮਨਭਰੀ ਵਰਗਾ ਜਨਾਨੀ ਉਹਦੇ ਲੜ ਲੱਗੀ ਹੋਵੇਗੀ।
ਪੰਜਾਹ, ਪੰਚਵੰਜਾ ਦੇ ਗੇੜ ਦੀ ਮਨਭਰੀ ਅਜੇ ਵੀ ਕਾਫੀ ਸੁਨੱਖੀ ਸੀ ਮਨ ਭਰੀ ਭਾਵੇਂ ਇਕ ਅੱਖ ਮੀਟ ਕੇ ਹੀ ਦੇਖਦੀ ਸੀ ਪਰ ਫਿਰ ਵੀ ਕਿਲਕ ਦਾ
78