ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹਦੀ ਉਮਰ ਕਿੰਨੀ ਏ? ਉਂਝ ਸੋਹਣ ਨੇ ਉਹਦੇ ਨੰਗੇ ਅੰਗਾਂ ਯਾਨੀ ਹੱਥਾਂ ਤੇ ਪੈਰਾਂ ਦੇ ਗੋਰੇ ਰੰਗ ਤੇ ਕੂਲੇ ਅੰਗਾਂ ਤੋਂ, ਮਸਤ ਚਾਲ ਤੇ ਲਚਕਦੀ ਕਮਰ ਤੋਂ ਇਹ ਹਿਸਾਬ ਲਾਇਆ ਸੀ ਕਿ ਇਹਦੀ ਉਮਰ ਵੀਹ ਤੋਂ ਇੱਕੀ ਸਾਲ ਦੇ ਗੇੜ ਹੋਵੇਗੀ। ਕੁੜਤੀ ਚੁਕਵੀਆਂ ਗੋਲ ਉਭਰਵੀਆਂ ਛਾਤੀਆਂ ਤੋਂ ਸੋਹਣ ਨੇ ਉਹਦੇ ਰੂਪ ਜਵਾਨੀ ਦਾ ਹਿਸਾਬ ਲਾਇਆ ਸੀ। ਘੁੰਡ ਵਿਚ ਲੁਕੇ ਚਿਹਰੇ ਦੇ ਉਸ ਭਿੰਨ ਭਿੰਨ ਸੁੰਦਰ ਰੂਪ ਤਖਲੀਕ ਕੀਤੇ ਸਨ ਜੋ ਸਥਿਰ ਨਹੀਂ, ਸਗੋਂ ਸ਼ਾਮ ਸਵੇਰੇ ਬਦਲਦੇ ਰਹਿੰਦੇ ਸਨ। ਪਰ ਅਣਵੇਖੇ ਰੂਪ ਦਾ ਮੁਕੰਮਲ ਚਿੱਤਰ ਉਹਦੇ ਦਿਮਾਗ ਵਿਚ ਨਹੀਂ ਸੀ ਬਣਦਾ। ਉਹ ਪਿੰਡੋਂ ਬੰਤੇ ਦੇ ਮਗਰ-ਮਗਰ ਘੁੰਢ ਕੱਢੀ ਤੁਰੀ ਆਉਂਦੀ ਅਤੇ ਖੇਤ ਵਿਚ ਦਿਨ ਭਰ ਕੰਮ ਕਰਦੀ ਅਤੇ ਕੰਮ ਵੀ ਦੋ ਬੰਦਿਆਂ ਬਰਾਬਰ। ਬਲਦ ਹਿੱਕੀ ਬੰਤੇ ਦੇ ਮਗਰ ਜਦ ਉਹ ਪੱਠਿਆਂ ਵਾਲੀ ਪੱਲੀ ਜਾਂ ਚਾਦਰ ਦਾਤੀ ਪਾ ਲੈ ਕੇ ਤੁਰਦੀ ਤਾ ਖੂਹ ਦੀ ਮਣ ਤੇ ਬੈਠਾ ਸੋਹਣ ਖਿਆਲਾਂ ਦੇ ਘੋੜੇ ਭਜਾਂਦਾ ਰਹਿੰਦਾ। ਕਿਤੇ ਇਹ ਬੰਤੇ ਦਾ ਦੂਜਾ ਵਿਆਹ ਤਾਂ ਨਹੀਂ? ਪਰ ਜੇ ਘਰ ਵਾਲੀ ਹੁੰਦੀ ਤਾਂ ਬਾਂਡੇ ਤੋਂ ਘੁੰਢ ਕਿਉਂ ਕੱਢਦੀ ਏ? ਇਹ ਛੋਟੇ ਵੱਡੇ ਸਭ ਤੋਂ ਘੁੰਢ ਕੱਢਦੀ ਏ। ਜੇ ਬੰਤੇ ਦੀ ਘਰ ਵਾਲੀ ਹੁੰਦੀ ਤਾਂ ਕਿਸੇ ਦੀ ਤਾਈ ਕਿਸੇ ਦੀ ਉਸ ਤੋਂ ਵੀ ਉੱਚੇ ਥਾਂ ਲਗਦੀ। ਫਿਰ ਕਿਤੇ ਬੰਤੇ ਦੀ ਨੂੰਹ ਨਾ ਹੋਵੇ? ਪਰ ਬੰਤੇ ਦਾ ਜੇ ਕੋਈ ਮੰਡਾ ਹੁੰਦਾ ਤਾਂ ਕਦੇ ਨਾ ਕਦੇ ਆਉਂਦਾ ਜਾਂ ਕਿਤੇ ਜਿਕਰ ਛਿੜਦਾ। ਪਰ ਜੇ ਮੁੰਡਾ ਮਰ-ਮੁਕ ਗਿਆ....? ਨਹੀਂ ਨਹੀਂ। ਫਿਰ ਇਹ ਕੋਣ ਏ? ਇਹਦਾ ਨਾਂ ਕੀ ਏ?

ਇਹ ਮਸਲਾ ਅਚੇਤ ਹੀ ਹਲ ਹੋ ਗਿਆ ਜਦ ਉਹ ਖੂਹ ਦੇ ਨਾਲ ਲਗਵੇ ਕਿਆਰੇ ਵਿਚੋਂ ਪੱਠੇ ਵੱਢ ਰਿਹਾ ਸੀ ਕਿ ਖੂਹ ਛੇੜਦੇ ਬੰਤੇ ਨੇ ਵਾਜ਼ ਮਾਰੀ, "ਸੋਨਾ, ਉਰਾਂ ਆਈ ਕੇਰਾਂ, ਓਹੋ ਛੇੜੀ, ਮੈਂ ਓਹੋ ਮੋੜ ਆਵਾਂ।" ਯਾਨੀ "ਸੋਨਾ, ਤੂੰ ਬਲਦ ਛੇੜੀ ਮੈਂ ਕਿਆਰਾ ਮੋੜ ਆਵਾਂ।"

"ਓਹੋ" ਘਾਮੜ ਬੰਤੇ ਦਾ ਮੂੰਹ ਚੜ੍ਹਿਆ ਬੋਲ ਸੀ, ਜਿਸਨੂੰ ਘਰ ਦੇ ਸਾਰੇ ਜੀਅ ਇਸ ਤਰ੍ਹਾਂ ਸਮਝਦੇ ਸਨ ਜਿਵੇਂ ਗੂੰਗੇ ਦੀ ਮਾਂ ਗੂੰਗੇ ਦੀ ਰਮਜ਼। "ਕੁੜੇ ਲਾਜੋ ਓਹੋ ਲਿਆਈਂ। ਮੈਂ ਪੱਠੇ ਵੱਢਾਂ।" ਤੇ ਦਾਤਰੀ ਆ ਜਾਂਦੀ। ਹਲ ਵਾਹੁੰਦਾ

80