ਪੰਨਾ:ਪੱਕੀ ਵੰਡ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਿੰਦਾ 'ਲਾਜੋ ਪਿੰਡੋਂ ਓਹੋ ਲਿਆਈਂ। ਮੈਂ ਛਿੱਟਾ ਦੇ ਦਿਆਂ।" ਅਤੇ ਬੀਜ ਆ ਜਾਂਦਾ। ਕਦੀ ਕਦੀ "ਓਹੋ' ਦਾ ਮਤਲਬ ਉਲਝ ਵੀ ਜਾਂਦਾ ਤਾਂ ਸੋਹਣ ਉਹਦੇ ਮੂਰਖ-ਪੁਣੇ ਤੇ ਖਿੱਝਦਾ।

"ਏ ਕੁੜੇ ਲਾਜੋ ਓਹੋ ਕਿੱਥੇ ਐ?" ਉਹ ਆਸੇ-ਪਾਸੇ ਹੱਥ ਮਾਰਦਾ, ਪੁੱਛਦਾ।

ਕੁੜੀ ਕਹਿੰਦੀ "ਬਾਈ, ਚਿਲਮ?"

"ਕਾਹਨੂੰ ਓਹੋ।"

ਕੁੜੀ ਫਿਰ ਕਹਿੰਦੀ "ਤੰਬਾਕੂ"?

ਅਤੇ ਉਹ ਖਿੱਝ ਕੇ ਕਹਿੰਦਾ, "ਹਾਏ ਤੇਰੀ ਧੀ ਨੂੰ ਮਾਰਾਂ। ਮੈਂ ਤਾਂ ਓਹੋ ਕੀ ਬਾਤ ਕਰ ਰਿਹਾਂ। ਆਪ ਕਹੀ ਜਾਹਾ ਤੰਬਾਕੂ, ਚਿਲਮ।"

ਅਤੇ ਕੁੜੀ ਝਟ ਨਿਸ਼ਾਨੇ ਉੱਤੇ ਜਾ ਪਹੁੰਚਦੀ। "ਬਾਈ, ਸਾਫੀ?"

ਅਤੇ ਉਹ ਕਹਿੰਦਾ, "ਉਰਾਂ ਹੁਣ ਰੱਖੀ ਤੀ, ਖਬਨੀ ਕਿੱਧਰ ਮਘੇਲ ਕੇ ਮਾਰੀ?"

ਅਤੇ ਸੋਹਣ ਦਾ ਪਰਾਂ ਬੈਠਿਆਂ ਦਮ-ਘਟਦਾ ਰਹਿੰਦਾ। ਪਰ ਅੱਜ ਤਾਂ ਦਾ ਇਹ ਉਲਝਣ ਥੋੜੀ ਜਿਹੀ ਸਲਝ ਗਈ ਸੀ। ਉਹ ਸੀ ਪੰਜਵੇਂ ਜੀਅ ਉਸ ਔਰਤ ਦਾ ਨਾਂ ਸੋਨਾ। ਵਾਹ-ਵਾਹ ਹੱਥਾਂ ਪੈਰਾਂ ਦੇ ਰੰਗ ਤੋਂ ਤਾਂ ਉਹ ਬਿਲਕੁਲ ਸੋਨਾ ਈ ਸੀ। ਉਝ ਤਾਂ ਇਸ ਦੁਨੀਆਂ ਵਿੱਚ ਸਭ ਕੁੱਝ ਉਲਟ ਹੁੰਦਾ ਏ। ਕਰੋੜਾ ਸਿੰਘ, ਲੱਖਾ ਸਿੰਘ, ਹਜ਼ਾਰਾ ਸਿੰਘ ਕਈ ਇਹੋ ਜਿਹੇ ਬੰਦਿਆਂ ਨੂੰ ਵੀ ਉਹ ਜਾਣਦਾ। ਜੇ ਪੈਸੇ ਪੈਸੇ ਤੋਂ ਤੰਗ ਹੋਣ। ਧੋਖਾ ਹੀ ਧੋਖਾ, ਅੰਨੇ ਨੂੰ ਦੀਪ ਚੰਦ, ਚਿਰਾਗਦੀਨ, ਆਥੜੀ ਕਰਨ ਵਾਲੇ ਨੂੰ ਕਰਨੈਲ, ਜਰਨੈਲ, ਸੂਬੇਦਾਰ ਤੇ ਮੁਖਤਿਆਰ ਨਵਾਬਦੀਨ, ਬੋ ਗੰਧ ਮਾਰਦੇ ਮਰੀਅਲ ਸਲੇਟੀ ਰੰਗ ਦੇ ਸਰੀਰਾਂ ਨੂੰ ਅਤਰੀ, ਚਮੇਲੀ, ਗੁਲਾਬ ਕੌਰ ਅਤੇ ਪਤਾ ਨਹੀਂ ਕਿੰਨੇ ਕਿੰਨੇ ਸੋਹਣੇ ਨਾਂ ਦਿੱਤੇ ਜਾਂਦੇ ਹਨ। ਪਤਾ ਵੀ ਹੁੰਦਾ ਏ ਕੁੜੀ ਦਾ ਸਾਰੀ ਉਮਰ ਗੋਹੇ ਵਿੱਚ ਹੱਥ ਰਹਿਣਾ ਏ ਪਰ ਫਿਰ ਪੈ ਨਾਂ ਭਾਗਭਰੀ, ਕਰਮੀ, ਜਲਾਲੀ। ਹਾ ਤੇਰੇ ਦੀ, ਪਰ ਸੋਨਾ ਦਾ ਨਾ

81