ਪੰਨਾ:ਪੱਕੀ ਵੰਡ.pdf/87

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਹਿੰਦੀ। ਪਰ ਅੱਜ ਤਾਂ ਇਹ ਆਵਾਜ਼ ਬਿਨਾਂ ਸੁਪਨੇ ਸਿੱਧੀ ਹੀ ਸੁਣੀ ਸੀ। ਪਰ ਉਹ ਕੰਨਾਂ ਦਾ ਭੁਲੇਖਾ ਸਮਝ ਕੇ ਟੱਸ ਤੋਂ ਮੱਸ ਨਾ ਹੋਇਆ।

"ਜੀ, ਜਰਾ ਪੰਡ ਚੁਕਾਈਂ।" ਦੁਬਾਰਾ ਆਵਾਜ਼ ਆਈ

ਉਸ ਕਿਤਾਬ ਅੱਖਾਂ ਤੋਂ ਚੁੱਕੀ ਅਤੇ ਉਠ ਕੇ ਬੈਠ ਗਿਆ। ਵੇਖਿਆ ਸੋਨਾਂ ਬੇਰੀ ਨਾਲ ਮੋਢਾ ਲਾਈ ਖਲੋਤੀ ਸੀ। ਉਸੇ ਤਰ੍ਹਾਂ 'ਗੂਹੜੇ' ਘੁੰਡ ਵਿਚ ਲਿਪਟੀ ਹੋਈ। ਸੋਹਣ ਦੇ ਸਿਰ ਵਿਚੋਂ ਸੇਕ ਜਿਹਾ ਨਿਕਲ ਗਿਆ। ਉਹਦੇ ਜਜਬੇ ਕੰਬ ਗਏ। ਉਸ ਆਸੇ-ਪਾਸੇ ਵੇਖਿਆ। ਦਿਲ ਵਿਚ ਆਇਆ। ਸੋਨਾਂ ਨਾਲ ਕੋਈ ਗੱਲ ਕਰਾਂ। ਪਰ ਕੰਬਦੇ ਜਜਬਾਤਾਂ ਵਿਚ ਉਹ ਮੂੰਹੋਂ ਬੋਲ ਨਾ ਸਕਿਆ। ਤੇ ਸਿਰ ਨਾਲ ਇਸ਼ਾਰਾ ਕੀਤਾ ‘ਚਲੋਂ' ਜੋ ਸੋਨਾ ਸਮਝ ਨਾ ਸਕੀ ਜਾਂ ਜਾਣ ਕੇ ਨਜਰ ਅੰਦਾਜ਼ ਕੀਤਾ। ਅਤੇ ਫਿਰ ਕਿਹਾ, "ਜੀ, ਕਪਾਹ ਦੇ ਖੇਤ ਵਿਚ ਘਾਹ ਦੀ ਪੰਡ ਏ, ਜਰਾ ਚਕਾਈਂ।"

ਉਸ ਉਠ ਕੇ ਖੂਹ ਦੀ ਟਿੰਡ ਵਿਚ ਪਾਣੀ ਦੀ ਓਕ ਭਰ ਮੂੰਹ ਨੂੰ ਲਾਈ ਅਤੇ ਕੰਬਦੇ ਜਜਬੇ ਠੰਢੇ ਕੀਤੇ। "ਚਲ ਸੋਨਾਂ, ਮੈਂ ਆਇਆ।"

ਅਤੇ ਸੋਨਾਂ ਇਹ ਕਹਿ ਕੇ ਤੁਰ ਪਈ। 'ਜੀ, ਛੇਤੀ ਆਈਂ।'

ਮਿੱਠੀ ਆਵਾਜ਼ ਤੇ ਵਾਰ-ਵਾਰ ਜੀ ਆਖਣ ਨੇ ਸੋਹਣ ਵਿਚ ਅਪਣੱਤ ਜਿਹੀ ਮਿਠਾਸ ਭਰ ਦਿੱਤੀ। ਇਕ ਪਾਸੇ ਕਮਾਦ ਅਤੇ ਦੂਜੇ ਪਾਸੇ ਮੱਕੀ ਦੀ ਵੱਟ ਤੇ ਜਦ ਉਹ ਤੁਰਿਆ ਕਿ ਸੋਨਾ ਅੱਗੋਂ ਟੱਪ ਖਲੋ ਕੇ ਪਿੱਛੇ ਵੇਖ ਰਹੀ ਸੀ। ਉਸ ਘੁੰਡ ਦੇ ਦੋਵੇਂ ਸਿਰੇ ਦੋਹਾਂ ਹੱਥਾਂ ਵਿਚ ਫੜੇ ਹੋਏ ਸਨ ਤੇ ਵਿਚੋਂ ਇਕ ਝੀਥ ਜਿਹੀ ਬਣਾਈ ਹੋਈ ਸੀ। ਅਤੇ ਫਿਰ ਉਹ ਇਸ ਤਰ੍ਹਾਂ ਝਟਕਾ ਦੇ ਘੁੰਡ ਦੀ ਝੀਥ ਬੰਦ ਕਰ ਕੇ ਲਚਕ ਤੁਰੀ ਜਿਵੇਂ ਮੂੰਹ ਨਾਲ ਡੂੰਮਣੇ ਮਖਿਆਲ ਦੀ ਮੱਖੀ ਆ ਬੈਠੀ ਹੋਵੇ। ਪਰ ਸੋਹਣ ਤਾਂ ਇਸ ਅਨੋਖੀ ਅਦਾ ਤੇ ਮਰ-ਮਰ ਜਾ ਰਿਹਾ ਸੀ।

ਉਹ ਅੱਗੇ-ਅੱਗੇ ਤੁਰੀ ਕਪਾਹ ਦੇ ਖੇਤ ਦੇ ਐਨ ਵਿਚਾਲੇ ਜਾ ਰਹੀ ਸੀ। ਜਿਥੇ ਉਸ ਘਾਹ ਦੀ ਪੰਡ ਪਾਈ ਹੋਈ ਸੀ। ਇਹ ਪਹਿਲੀ ਵਾਰ ਸੀ ਕਿ ਉਸ ਪਰਿਵਾਰ ਦੇ ਕਿਸੇ ਜੀਅ ਨੇ ਹੱਥ ਵਟਾਣ ਨੂੰ ਕਿਹਾ ਸੀ। ਵੇਲਾ ਸੀ ਮੁੰਹੋਂ ਕੋਈ

87