ਪੰਨਾ:ਪੱਕੀ ਵੰਡ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣ ਆਸੇ ਪਾਸੇ ਵੇਖ ਬੈਠ ਗਿਆ ਤੇ ਬਹਿੰਦੇ ਨੇ ਕਿਹਾ, "ਸੋਨਾਂ, ਪਰੇ ਮਾਰ ਇਸ ਚੰਦਰੇ ਰਿਵਾਜ ਨੂੰ ਤੇ ਭੈੜੇ ਸਮਾਜ ਨੂੰ।"

ਸੋਨਾਂ ਕੁਝ ਨਾ ਬੋਲੀ। ਪਰ ਉਹਦਾ ਸਾਹ ਤੇਜ਼-ਤੇਜ ਚਲਣ ਲੱਗ ਪਿਆ। ਤੇ ਛਾਤੀ ਦਾ ਉਭਾਰ ਉਬਲਣ ਲਗ ਗਿਆ।

ਸੋਹਣ ਦੇ ਜਜਬਾਤ ਬੇ-ਕਾਬੂ ਹੋ ਗਏ ਅਤੇ ਅਚੇਤ ਹੀ ਉਹਦੇ ਕੰਬਦੇ ਹੱਥ ਸੋਨਾਂ ਦੇ ਘੁੰਡ ਦੇ ਦੋਹਾਂ ਕਿਨਾਰਿਆਂ ਨੂੰ ਛੋਹੇ। ਅਤੇ ਉਸ ਹੌਲੀ-ਹੌਲੀ ਘੁੰਡ ਮੋੜ ਕੇ ਸੋਨਾਂ ਦੇ ਸਿਰ ਤੇ ਅਟਕਾ ਦਿੱਤਾ।

ਸੋਨਾਂ ਨੇ ਲਾਜ ਨਾਲ ਅੱਖਾਂ ਬੰਦ ਅਤੇ ਗਰਦਨ ਨੀਵੀਂ ਕਰ ਲਈ। ਸੋਹਣ ਨੇ ਕੰਬਦੇ ਜਜਬਾਤ ਤੇ ਕਾਬੂ ਪਾਉਣ ਦੀ ਪੂਰੀ ਵਾਹ ਲਾਈ। ਪਰ ਜਜਬੇ ਬੇਕਾਬੂ ਹੋ ਗਏ। ਉਸ ਸੱਜੇ ਹੱਥ ਦੀ ਤਲੀ ਸੋਨਾਂ ਦੀ ਸੇਬ ਸੰਧੂਰੀ ਠੋਡੀ ਹੇਠਾਂ ਰੱਖੀ ਅਤੇ ਮੂੰਹ ਉਤਾਂਹ ਕੀਤਾ। ਹੁਣ ਸੋਨਾਂ ਦਾ ਸੁੰਦਰ ਮੁੱਖੜਾ ਉਸਦੇ ਸਾਹਮਣੇ ਸੀ। ਉਹ ਇਕ ਟਕ ਉਹਦੇ ਚਿਹਰੇ ਤੇ ਅੰਗ-ਅੰਗ ਨੂੰ ਨਿਹਾਰ ਰਿਹਾ ਸੀ। ਉਹ ਤਾਂ ਉਹਦੇ ਖਿਆਲੀ ਚਿੰਨ ਚਿਤਰਾਂ ਤੋਂ ਕਿਤੇ ਵਧ ਸੁੰਦਰ ਸੀ। ਭਾਵੇਂ ਪਲਕਾਂ ਅਜੇ ਅੱਖਾਂ ਨੂੰ ਢਵੀਂ ਬੈਠੀਆਂ ਸਨ। ਉਸ ਥਿੜਕਦੀ ਜਬਾਨ ਨਾਲ ਕਿਹਾ, "ਸ-ਸੋਨਾ ਅੱਖਾਂ ਖੋਹਲ ਅਤੇ ਮੇਰੀਆਂ ਅੱਖਾਂ ਵਿਚ ਵੇਖ ਤੇ ਤੈਨੂੰ ਮੇਰੀ ਤੜਪ ਦਾ ਪਤਾ ਲੱਗੇ।"

ਪਰ ਸੋਨਾਂ ਦੀਆਂ ਬੰਦ ਮੋਟੀਆਂ ਅੱਖਾਂ ਚੋਂ ਮੋਤੀ ਧੱਕੋ - ਧੱਕੀ ਨਿਕਲ ਆਏ ਜੋ ਸ਼ਾਇਦ ਪਿਆਰ ਨਾਲ ਘਰੇ ਜਾਂ ਕੈਦੋ ਬੰਦ ਦੇ ਦੁੱਖ ਨਾਲ।

ਉਸ ਫਿਰ ਤਰਲਾ ਮਾਰਿਆ, "ਸੋਨਾਂ, ਅੱਖਾਂ ਖੋਹਲ। ਤੇ ਮੇਰੀਆਂ ਅੱਖਾਂ, ਮੇਰੇ ਅੰਗ-ਅੰਗ ਵਿਚ ਆਪਣਾ ਨੂਰ ਛਿੜਕ ਦੇ।"

ਸੋਨਾਂ ਦੀਆਂ ਸੁੰਦਰ ਸਿੱਪ ਪਲਕਾਂ ਕੰਵਲ ਪੱਤੀਆਂ ਵਾਂਗ ਖੁੱਲੀਆਂ ਅਤੇ ਸੋਹਣ ਝੀਲ ਨੀਲੀਆਂ ਅੱਖਾਂ ਵਿਚ ਗੋਤਾ ਖਾ ਗਿਆ। ਯਾ ਖੁਦਾ ਉਹਦੇ ਸਬਰ ਦੀ ਕਿਸ਼ਤੀ ਝੀਲ ਅੱਖਾਂ ਦੀਆਂ ਪਰ ਛੱਲਾਂ ਵਿਚ ਡਿੱਕ-ਡੋਲੇ ਖਾਣ ਲਗ ਪਈ। ਅੱਖਾਂ ਨਾਲ ਅੱਖਾਂ ਮਿਲੀਆਂ ਤਾਂ ਸੋਨਾਂ ਦਾ ਸੋਨੇ ਵਰਗਾ ਸਰੀਰ ਬਾਂਹ ਦੇ ਨਾਲ ਉੱਲਰ ਕੇ ਉਹਦੀ ਬੁੱਕਲ ਵਿਚ ਆ ਗਿਆ। ਪੰਘਰਿਆਂ ਹੋਇਆ ਸੋਨਾ, ਉਹਦੇ ਤਪਦੇ ਹੋਂਠ,

89