ਪੰਨਾ:ਪੱਕੀ ਵੰਡ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਨ। ਜੈਨੀ ਅਤੇ ਉਹਦੇ ਮੰਗੇਤਰ ਨੂੰ ਨਾਲ ਲੈ ਕੇ ਤਾਂ ਕਿ ਦੋ ਦਿਨਾਂ ਬਾਅਦ ਜੈਨੀ ਦੀ ਸ਼ਾਦੀ ਵਿੱਚ ਦਿੱਤੂ ਅਤੇ ਕਰਤਾਰੀ ਵੀ ਸ਼ਾਮਿਲ ਹੋਣ। ਦਿੱਤੂ ਤਾਂ ਇਨਾਂ ਖੁਸ਼ ਸੀ ਕਿ ਉਸ ਤੋਂ ਖੁਸ਼ੀ ਸਮੇਟੀ ਨਹੀਂ ਸੀ ਜਾਂਦੀ। ਪਰ ਕਰਤਾਰੀ ਅੰਦਰੋ ਅੰਦਰ ਸੜ ਭੁੱਜ ਕੇ ਕੋਲੇ ਹੋਈ ਪਈ ਸੀ। ਮੈਂ ਗੋਹੇ ਕੂੜੇ ਵਿੱਚ ਲਿਬੜੀ ਮੈਲੀ ਕੁਚੈਲੀ ਤੇ ਇਹ ਹੱਥ ਲਾਇਆਂ ਮੈਲੀ ਹੋਵੇ। ਜਦੋਂ ਸ਼ਾਮੀਂ ਉਹ ਮੁੜਨ ਲੱਗੇ ਤਾਂ ਦਿੱਤੂ ਨੇ ਪਾਦਰੀ ਅੱਗੇ ਬੇਨਤੀ ਕੀਤੀ, "ਸਾਹਿਬ ਜੀ, ਇੱਕ ਰਾਤ ਤਾਂ ਜੈਨੀ ਨੂੰ ਸਾਡੇ ਕੋਲ ਰਹਿਣ ਦਿਓ।"

ਅਤੇ ਜੈਨੀ ਦੀ ਰਾਇ ਪੁੱਛ ਕੇ ਪਾਦਰੀ ਮੰਨ ਗਿਆ। ਜੈਨੀ ਦਾ ਵੀ ਦਿਲ ਕਰਦਾ ਸੀ ਜਿੱਥੇ ਬਚਪਨ ਦੇ ਕੌੜੇ ਸਾਲ ਕੱਟੇ ਹਨ ਇਕ ਰਾਤ ਤਾਂ ਹੋਰ ਰਹਾਂ।

ਉਹਨਾਂ ਦਾ ਕੈਂਪ ਅੱਠ ਦਸ ਮੀਲ ਹਟਵਾਂ ਕਿਸੇ ਹੋਰ ਪਿੰਡ ਸੀ। ਉਹ ਜੈਨੀ ਨੂੰ ਛੱਡ ਕੇ ਚਲੇ ਗਏ। ਅਜੇ ਉਹ ਗਏ ਹੀ ਸਨ ਕਿ ਉਤੋਂ ਉਤੋਂ ਮੁਸਕਰਾਂਦੀ ਕਰਤਾਰੀ ਗਿਰਗਟ ਵਾਂਗ ਰੰਗ ਬਦਲ ਗਈ। ਉਹਦਾ ਅੰਦਰਲਾ ਕੋ ਬਾਹਰ ਆ ਗਿਆ। ਉਹਦਾ ਰੁਖ ਅਤਿ ਕੌੜਾ ਹੋ ਗਿਆ। ਉਹ ਅੰਦਰ ਬਾਹਰ ਆਉਂਦੀ ਬੜ ਬੁੜ ਕਰਨ ਲੱਗੀ। ਪੱਛਮੀ ਰੰਗ ਵਿਚ ਰੰਗੀ ਜੈਨੀ ਜਿਹਨੂੰ, ਮਾਦਰੀ ਭਾਸ਼ਾ ਭੁੱਲੀ ਹੋਈ ਸੀ, ਕੁੱਝ ਨਾ ਸਮਝ ਸਕੀ। ਅਤੇ ਕੁਰਸੀ ਤੇ ਬੈਠੀ ਇੱਕ ਇੰਗਲਿਸ਼ ਰਸਾਲਾ ਫੋਲੀ ਗਈ।

ਕਰਤਾਰੀ ਉਬਲ ਪਈ ਤੇ ਸਿੱਧਾ ਰੁਖ ਕੀਤਾ, "ਹਾਏ! ਨੀ ਪਿਆਰੋ।"

ਜੈਨੀ ਨੇ ਰਸਾਲਾ ਪਰਾਂ ਕਰਦਿਆਂ ਕਿਹਾ, "ਮਾਈ ਨੇਮ 'ਜ ਮਿਸ ਜੈਨੀ, ਨਾਟ ਪਿਆਰੋ।"

ਪਰ ਜੈਨੀ ਫੈਨੀ ਕਰਤਾਰੋ ਕੀ ਜਾਣਦੀ ਸੀ। ਉਸ ਅੱਗ ਵਾਂਗ ਬਲਕੇ ਕਿਹਾ "ਮੇਰੀ ਮਾਂ ਦੀ ਸੌਂਕਣ ਦੀ ਧੀ, ਮੇਰੀ ਮਾਤਰ ਭੈਣ, ਮੈਂ ਨਰਕ ਭੋਗਾਂ ਤੂੰ ਮੌਜਾਂ ਕਰੇਂ। ਗੁੱਲੇ ਵੱਢੇ। ਮਨ ਮਰਜੀ ਦਾ ਖਸਮ ਕਰੇਂ।" ਅਤੇ ਉਸ ਚੁੱਪ ਬੈਠੇ ਦਿੱਤੂ ਨੂੰ ਕਿਹਾ, "ਮੈਂ ਨਹੀਂ ਇਹ ਹੋਣ ਦੇਣਾ। ਤੂੰ ਜਾ ਕੇ ਮਾਸੀ ਨੂੰ ਤੇ ਛੱਜੂ ਨੂੰ ਲਿਆ

95