ਪੰਨਾ:ਪੱਕੀ ਵੰਡ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੱਜੋ ਦਾ ਖੂਹ

ਹਲ ਤਾਂ ਹਾਸ਼ਮ ਨੇ ਜੋਅ ਲਿਆ ਪਰ ਉਹਦੇ ਵਿੱਚ ਇਨ੍ਹਾਂ ਵੀ ਸਤ ਬਲ ਨਹੀਂ ਸੀ ਕਿ ਚੰਗੀ ਤਰ੍ਹਾਂ ਬਲਦ ਹੱਕ ਸਕੇ ਅਤੇ ਨਾਂ ਹੀ ਬਲਦਾਂ ਵਿਚ ਹੱਲ ਖਿਚ ਦੀ ਸਤਿਆ ਸੀ। ਪੂਰਾ ਹਫਤਾ ਹੀ ਹੋ ਗਿਆ ਸੀ ਨਾਂ ਤਾਂ ਹਾਸ਼ਮ ਨੇ ਚੱਜ ਨੇ ਅੰਨ ਮੂੰਹ ਪਾਇਆ ਸੀ ਨਾਂ ਹੀ ਬਲਦਾਂ ਨੂੰ ਪਾਣੀ ਪੱਠਾ ਮਿਲਿਆ ਸੀ। ਸਗੋਂ ਹਾਸ਼ਮ ਨੇ ਤਾਂ ਪੂਰੇ ਸਾਤੇ ਦੀਆਂ ਰਾਤਾਂ ਵੀ ਉਨੀਂਦੇ ਹੀ ਕੱਟੀਆਂ ਸਨ। ਸੂਰਜ ਉੱਭਰ ਕੇ ਸਿਰ ਤੇ ਚੜ੍ਹਨ ਨੂੰ ਕਰਦਾ ਸੀ। ਧੁੱਪ ਜਵਾਨੀ ਚੜ੍ਹ ਗਈ ਸੀ। ਪਰ ਨੀਮ ਬੇਹੋਸ਼ੀ ਵਿੱਚ ਹਾਸ਼ਮ ਨੂੰ ਇਹ ਵੀ ਪਤਾ ਨਹੀਂ ਸੀ ਕਿਵੇਂ ਵਾਹਿਆ ਅਤੇ ਕਿੰਨਾਂ ਵਾਹਿਆ। ਉਹ ਤਾਂ ਬੇਸੁਰਤੀ ਜਿਹੀ ਵਿਚ ਹੀ ਹਲ ਦੀ ਜੰਘੀ ਫੜ ਬਲਦਾਂ ਦੇ ਮਗਰ ਲੱਤਾਂ ਧਰੂਹ ਰਿਹਾ ਸੀ। ਬੇਤਾਕਤੀ ਇੰਨੀ ਸੀ ਕਿ ਬਲਦਾਂ ਨੂੰ ਸੋਟੀ ਤਾਂ ਕੀ ਲਾਉਣੀ ਸੀ ਲਾ ਹਾ-ਤੱਤਾ ਨੇੜੇ ਉਤਾਂਹ ਦੀ ਆਵਾਜ਼ ਵੀ ਮੂੰਹੋਂ ਕੱਢਣੀ ਔਖੀ ਸੀ। ਉਹਦੀ ਜੀਭ ਤਾਲੂ ਨਾਲ ਚਿਪਕੀ ਹੋਈ ਸੀ। ਭੁੱਖ ਨਾਲ ਉਹਦੀਆਂ ਆਂਦਰਾਂ ਵਿੱਚ ਅੱਗ ਜਿਹੀ ਬਲ ਰਹੀ ਸੀ ਅਤੇ ਪਿਆਸ ਨਾਲ ਸੰਘ ਐਨਾ ਸਕਾ ਸੀ ਕਿ ਨਾ ਲੁਆਬ (ਥੁੱਕ) ਬਣਦਾ ਸੀ ਅਤੇ ਨਾ ਸੰਘ ਦੀ ਕਾਂ ਘੱਡੀ ਅੱਗੇ ਪਿੱਛੇ ਹੁੰਦੀ ਸੀ। ਟੁੱਟਾ ਥੱਕਾ ਸਰੀਰ ਇਸ ਤਰ੍ਹਾਂ ਸੀ ਜਿਵੇਂ ਇਸ ਵਿਚ ਲਹੂ ਚਰਬੀ ਨਹੀਂ ਸਗੋਂ ਫੱਕ ਜਾਂ ਸੁਆਹ ਭਰੀ ਹੋਵੇ।

ਸਵੇਰ ਤੋਂ ਹੀ ਉਹਦੀਆਂ ਧੁੰਦਲਾਈਆਂ ਅੱਖਾਂ ਬਾਰ-ਬਾਰ ਬੇਇਰਾਦਾ ਪਿੰਡ ਵਲੋਂ ਆਉਂਦੇ ਪਹੇ ਤੇ ਫੈਲਦੀਆਂ ਰਹੀਆਂ ਅਤੇ ਕੋਈ ਹਿਉਲਾ, ਕੋਈ ਅਕਾਰ ਲਭਦੀਆਂ ਅਤੇ ਉਹਦੀ ਨਜ਼ਰ ਪਾਟਣ ਲੱਗ ਜਾਂਦੀ ਅਤੇ ਫਿਰ ਉਹ ਧਰਤੀ ਦੀ ਹਿੱਕ ਚੀਰਦੇ ਹਲ ਦੀ ਫਾਲੀ ਤੇ ਗੱਡ ਦਿੰਦਾ। ਫਾਲੀ ਉਹਨੂੰ ਆਪਣੀ ਹਿੱਕ ਚੀਰਦੀ ਲਗਦੀ ਅਤੇ ਦੂਜੇ ਪਲ ਉਹਦੀ ਨਿਗਾਹ ਫਿਰ ਪਹੀ ਤੇ ਦੂਰ ਤੱਕ ਕੁਝ ਲੱਭਣ ਲੱਗ ਜਾਂਦੀ।

ਆਖਰ ਉਸ ਨੇ ਅਰਲੀਆਂ ਪੱਟ ਬਲਦ ਪੰਜਾਲੀਓ ਕੱਢੇ ਅਤੇ ਰੱਸੇ ਲਪਟ

98