ਪੰਨਾ:ਪੱਥਰ ਬੋਲ ਪਏ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਘੋਖ ਕਰਦਾ ਹੈ। ਇਸ ਦੇ ਮੰਦ ਚੰਗ ਨੂੰ ਪੜਚੋਲਦਾ ਹੈ ਅਤੇ ਭਵਿਖ ਵਿਚ ਜੋ ਕੁਝ ਹੋਣ ਵਾਲਾ ਹੈ, ਜਾਂ ਹੋਣਾ ਚਾਹੀਦਾ ਹੈ ਉਸ ਦੇ ਸ਼ਗਨ ਮਨਾਉਂਦਾ ਤੇ ਆਪਣੀ ਕਵੀਆਨਾਂ ਆਸ਼ੀਰਵਾਦ ਦੇਂਦਾ ਹੈ। ਉਹ ਸਾਫ ਵੇਖਦਾ ਹੈ ਕਿ ਹਾਲੇ ਨਵੀਂ ਜ਼ਿੰਦਗੀ ਦੇ ਘੋਲ ਲਈ ਜੋਸ਼ ਠੰਡਾ ਹੈ, ਸੁੱਤਾ ਹੋਇਆ ਹੈ।

ਅਜੇ ਤਾਂ ਜ਼ਿੰਦਗੀ ਫੁਟਪਾਥਾਂ ਨੂੰ
ਭਰਦੀ ਪਈ ਕਲਾਵੇ
ਅਜੇ ਤਾਂ ਮਨ ਦੇ ਤਾਰ ਤਾਰ ਚੋਂ
ਗੂੰਜਣ ਹੌਕੇ ਹਾਵੇ

ਤੇ ਰਸਤਾ ਵੀ ਓਨਾ ਸਾਫ ਸਾਫ ਨਹੀਂ ਜਿਨ੍ਹਾ ਹੋਣਾ ਚਾਹੀਦਾ ਹੈ।

ਅਜੇ ਤੇ ਮੰਜ਼ਲ ਮੈਲੀ ਮੈਲੀ

ਅਤੇ ਇਸ ਮੰਜ਼ਲ ਵਲ ਵਧਣ ਲਈ ਜਿਸ ਇੰਨਕਲਾਬੀ ਜੋਸ਼ ਦੀ ਲੋੜ ਹੈ, ਓਹ ਵੀ ਮੌਜੂਦ ਨਹੀ।

ਅਜੇ ਤੇ ਸੁਤਾ ਜੋਸ਼

ਇਕ ਧਿਰ ਸੂਰਜ ਡੁਬਿਆ ਹੋਇਆ, ਰਾਤ ਪਸਰੀ ਹੋਈ ਹੈ ਕ ਲਖ ਤੇ ਬਦਸੂਰਤੀ ਦਾ ਪਹਿਰ ਹੈ ਪਰ ਦੂਜੀ ਧਿਰ ਆਸ ਦਾ ਸੰਦੇਸ਼ ਲਈ ਊਸ਼ਾ ਦੀ ਲਾਲ ਦੇਵੀ ਸਰਘੀ ਨੂੰ ਆਪਣੇ ਜਲਾਲ ਨਾਲ ਚਾਰ ਚੰਦ ਲਾ ਰਹੀ ਹੈ। ਫੁਟੱਪਾਥਾਂ ਤੇ ਰੁਲਦੇ ਮਜ਼ਦੂਰ ਨੂੰ ਜਾਰਣ ਤੇ ਆਜ਼ਾਦੀ, ਬਰਾਬਰੀ, ਖ਼ੁਸ਼ੀਆਂ ਖੇੜਿਆਂ ਦੇ ਜਗਤ ਵਲ ਵਧਣ ਦਾ ਸੰਦੇਸ਼ ਮਿਲ ਰਿਹਾ ਹੈ ਦਿਲਾਂ ਵਿਚ ਨਵੇਂ ਨਗ਼ਮੇ ਪਸਰ ਰਹੇ ਹਨ, ਨਵੀਆਂ ਪਰਭਾਤਾਂ ਲਿਸ਼ਕ ਰਹੀਆਂ ਹਨ ਅਤੇ ਸੂਰਜ ਦੇਵਤਾ ਸਾਰੇ ਜਗਤ ਦਾ ਹਨ੍ਹੇਰਾ ਡੀਕਾਂ ਲਾਕੇ ਪੀ ਚੁਕਾ ਹੈ। ਇਹ ਸੁੰਦਰ ਸਵੱਸਥ, ਨਵੀਂ ਨਵੇਲੀ ਜ਼ਿੰਦਗੀ ਕਲ ਦੀ

੧੦