ਪੰਨਾ:ਪੱਥਰ ਬੋਲ ਪਏ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੂਪ ਹੈ ਅਗਮ ਅਪਾਰ ਹੋ।

ਪਰ ਇਹ ਚਾਨਣੀਆਂ ਰਾਤਾਂ ਚਾਰ ਦਿਨ ਹੀ ਰਹੀਆਂ ਤੇ ਫਿਰ ਮੱਸਿਆ ਦੇ ਹਨੇਰੇ ਛਾ ਗਏ. ਮਿਲਣੀਆਂ ਲੰਘ ਗਈਆਂ ਤੇ ਬ੍ਰਿਹੋਂ ਨੇ ਤੜਾਵਾਂ ਗਡ ਦਿਤੀਆਂ।

ਅੱਜ ਝੜੀ ਦੀ ਰਾਤ
ਬ੍ਰਿਹੋਂ ਸੱਲਿਆ
ਅੱਜ ਝੜੀ ਦੀ ਰਾਤ
ਮੌਤੋਂ ਹੈ ਕਠੋਰ।

ਕਿਥੇ ਕਿਥੇ ਹਰਬੰਸ ਬਹੁਤ ਹੀ ਉਦਾਸ, ਨਿਰਾਸ਼ ਤੇ ਢਹਿੰਦੀਆਂ ਕਲਾ ਵਿਚ ਚਲਾ ਜਾਂਦਾ ਹੈ। ਜਿਵੇਂ ਜਿੰਦਗੀ ਤੇ ਮੌਤ ਕਵਿਤਾ ਵਿਚ। ਹਰਬੰਸ ਨੇ ਕਈ ਪਿਆਰੇ ਪਿਆਰੇ ਗੀਤ ਲਿਖੇ ਹਨ ਜੋ ਫੁਲਾਂ ਨਾਲੋਂ ਹੌਲੇ ਹਨ ਤੇ ਮਹਿਕਾਂ ਵਾਂਗ ਸਾਡੀ ਰੂਹ ਵਿਚ ਰਚ ਜਾਂਦੇ ਹਨ। ਸਾਨੂੰ ਆਪਣੇ ਗਿਰਦੇ ਖ਼ੁਸ਼ਬੋਆਂ ਉਡਦੀਆਂ ਅਨਭਵ ਹੁੰਦੀਆਂ ਹਨ। 'ਅਜ ਰਾਤ ਮੁਟਿਆਰ ਹੋ' 'ਨੀਲੇ ਅੰਬਰ’ ‘ਰੁਤ ਬਹਾਰ ਦੀ ਆਈ' 'ਮੁੜ ਮੇਰੇ ਖਾਬਾਂ ਵਿਚ ਉਭਰੇ’ ‘ਕਿਉਂ ਵੀਣਾ ਖ਼ਾਮੋਸ਼’ ‘ਨਵੇਂ ਨਗਮੇਂ’ ‘ਭੁਖਾ ਏ ਅਜ ਪਿਆਰ, ਆਦਿਕ ਕਈ ਬਹੁਤ ਸੁੰਦਰ ਗੀਤ ਹਨ। ਉਨ੍ਹਾਂ ਵਿਚ ਸਰਲਤਾ ਅਤੇ ਕੋਮਲਤਾ ਹੈ। ਪਹਾੜੀ ਨਾਲਿਆਂ ਵਾਲੀ ਸੁਬਕ ਚਾਲ ਹੈ।

ਜਿਵੇਂ:- ਲੰਘ ਗਈਆਂ ਨੇ ਕਾਲੀਆਂ ਰਾਤਾਂ
ਲਿਸ਼ਕ ਪਈਆਂ ਨਵੀਆਂ ਪਰਭਾਤਾਂ
ਡੀਕਾਂ ਲਾ ਕੇ ਪੀ ਗਿਆ ਸੂਰਜ
ਜੱਗ ਦਾ ਘੁਪ ਹਨੇਰ ਓ! ਸਾਥੀ ਨਗਮੇਂ ਨਵੇਂ ਖਲੇਰ...

ਇਕ ਗੀਤ ਵਿਚ ਬਹਾਰ ਦਾ ਵਰਨਣ ਕਿਡਾ ਚੰਗਾ ਹੈ:-

૧૫