ਪੰਨਾ:ਪੱਥਰ ਬੋਲ ਪਏ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀਲ ਗਗਨ ਤੇ ਉਕਰ ਰਹੇ ਨੇ
ਪਲ ਪਲ ਤੇ ਛਿੰਨ ਛਿੰਨ।
ਵਿਚ ਸਮੀਰ ਇੰਝ ਘੁਲਦੇ ਜਾਪਣ
ਜਿਉਂ ਝੁੱਲਣੇ ਸੰਸਾਰ-
ਧੁੰਦਲੇ ਜਹੇ ਆਕਾਰ।

ਘੜੀ ਅੰਦਰ ਸੌ ਰੂਪ ਬਦਲਦੇ
ਉੱਚੇ ਕਹਿ-ਕਹੇ ਮਾਰ।
ਮਾਨੁਖਤਾ ਦੇ ਏਸ ਨਰਕ ਨੂੰ
ਮੁੜ ਮੁੜ ਰਹੇ ਵੰਗਾਰ।
ਹਦੋਂ ਉੱਚੀ ਗੂੰਜ ਇਨ੍ਹਾਂ ਦੀ
ਪਰ ਹਾਏ! ਬੋਲਾ ਸੰਸਾਰ-
ਧੁੰਦਲੇ ਜਹੇ ਆਕਾਰ।

ਮੁੜ ਮੇਰੇ ਖ਼ਾਬਾਂ ਵਿਚ ਉਭਰੇ
ਧੁੰਦਲੇ ਜਹੇ ਆਕਾਰ।

੨੨