ਪੰਨਾ:ਪੱਥਰ ਬੋਲ ਪਏ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਲੇ ਹਨੇਰਿਆਂ ਤੇ ਹੰਝੂ ਮਨੁਖ ਨੇ ਕੇਰੇ,
ਵੀਰਾਨ ਜ਼ਿੰਦਗੀ ਵਿੱਚ ਹੱਸੇ ਨੇ ਅਜ ਚੁਫੇਰੇ।

ਜਾਮਾਂ ‘ਚ ਆਇਆਂ ਤੇੜਾਂ, ਲਭਦੇ ਨਹੀਂ ਮੈਖ਼ਾਨੇ,
ਜੀਵਨ ਦੇ ਪੈਰ ਪੁੱਜੇ ਇਨ੍ਹਾਂ ਤੋਂ ਕੁਝ ਅਗੇਰੇ।

ਸੁਰਖ਼ੀ ਸਵੇਰ ਦੀ ਨੇ ਸੁੱਤੇ ਮਨੁਖ ਜਗਏ,
ਔਹ ਦੂਰ ਹੋ ਰਹੇ ਨੇ ਛਾਏ ਹੋਏ ਹਨੇਰੇ।

ਹੰਗਰੀ, ਮਿਸਰ ਦੇ ਹੰਝੂ, ਹੀਰੋਸ਼ਿਆਂ ਦੇ ਰੌਣੇ,
ਸ਼ੈਤਾਨ ਬਣ ਕੇ ਨੱਚੇ ਰੱਬਾ ਮਾਨੁਖ ਤੇਰੇ।

ਥਮ ਲੈ ਵਿਲਕਦੇ ਹੰਝੂ ਉਠ ਛੋੜ ਦੇ ਉਦਾਸੀ,
ਫੁਟਣੇ ਨੇ ਸਾਥੀਆ ਹੁਣ ਭਾਅ ਮਾਰਦੇ ਸਵੇਰੇ।

ਲੰਘ ਲੰਘ ਕੇ ਕਾਫ਼ਲੇ ਕਈ ਔਹ ਵਾਹ ਗਏ ਨੇ ਲੀਕਾਂ,
ਸਾਥੀ ਨਹੀਂ ਇਹ ਮੰਜ਼ਲ, ਉਹ ਹੈ ਅਜੇ ਅਗੇਰੇ।

੫੬